ਸ਼੍ਰੀਸੈਣੀ ਦੀ 'ਮਿਸ ਵਰਲਡ ਅਮਰੀਕਾ-ਬਿਊਟੀ ਵਿਦ-ਏ ਪਰਪਜ਼' ਰਾਸ਼ਟਰੀ ਰਾਜਦੂਤ ਵਜੋਂ ਹੋਈ ਚੋਣ
Published : Oct 19, 2020, 7:02 am IST
Updated : Oct 19, 2020, 7:02 am IST
SHARE ARTICLE
image
image

ਸ਼੍ਰੀਸੈਣੀ ਦੀ 'ਮਿਸ ਵਰਲਡ ਅਮਰੀਕਾ-ਬਿਊਟੀ ਵਿਦ-ਏ ਪਰਪਜ਼' ਰਾਸ਼ਟਰੀ ਰਾਜਦੂਤ ਵਜੋਂ ਹੋਈ ਚੋਣ

ਅਬੋਹਰ, 18 ਅਕਤੂਬਰ (ਖ਼ਾਲਸਾ): ਪੰਜਾਬੀ ਜਿਥੇ ਵੀ ਜਾਂਦੇ ਹਨ ਉਥੇ ਹੀ ਉਹ ਅਪਣੀ ਯੋਗਤਾ ਦਾ ਲੋਹਾ ਮਨਵਾ ਦਿੰਦੇ ਹਨ। ਕੁੱਝ ਅਜਿਹਾ ਹੀ ਮੂਲ ਰੂਪ 'ਚ ਅਬੋਹਰ ਦੀ ਨਿਵਾਸੀ ਸ਼੍ਰੀਸੈਣੀ ਨੇ ਕਰ ਦਿਖਾਇਆ ਹੈ। ਭਾਰਤੀ ਅਮਰੀਕੀ ਸ਼੍ਰੀਸੈਣੀ ਨੂੰ 'ਮਿਸ ਵਰਲਡ ਅਮਰੀਕਾ-ਬਿਊਟੀ ਵਿਦ ਏ ਪਰਪਜ਼' ਰਾਸ਼ਟਰੀ ਰਾਜਦੂਤ ਦੇ ਰੂਪ ਵਿਚ ਚੁਣਿਆ ਗਿਆ ਹੈ। ਮਿਸ ਵਰਲਡ ਅਮਰੀਕਾ 2020 ਪ੍ਰਤੀਯੋਗਤਾ 'ਚ ਉਸ ਨੇ 6 ਇਨਾਮ ਜਿਤੇ। ਪ੍ਰਤੀਯੋਗਤਾਵਾਂ 'ਚ ਬਿਊਟੀ ਵਿਦ ਏ ਪਰਪਜ਼, ਇਨਫ਼ਲੂਏਂਸਰ ਚੈਲੇਂਜ, ਟੈਲੇਂਟ ਸ਼ੋਅਕੇਸ਼, ਟਾਪ ਮਾਡਲ ਚੈਲੇਂਜ ਅਤੇ ਪੀਪਲਜ਼ ਚੁਆਇਸ ਸ਼ਾਮਲ ਹਨ।
ਮਿਸ ਵਰਲਡ ਦੇ ਆਯੋਜਕਾਂ ਨੇ ਕਈ ਦੇਸ਼ਾਂ 'ਚ ਬਿਊਟੀ ਵਿਦ ਏ ਪਰਪਜ਼-ਰਾਸ਼ਟਰੀ ਰਾਜਦੂਤ ਬਣਾਏ ਹਨ ਅਤੇ ਵਾਸ਼ਿੰਗਟਨ ਰਾਜ ਦੀ ਭਾਰਤੀ ਅਮਰੀਕੀ ਪ੍ਰਤੀਨਿਧ ਸ਼੍ਰੀਸੈਣੀ ਨੂੰ ਅਮਰੀਕੀ ਰਾਸ਼ਟਰੀ ਰਾਜਦੂਤ ਦੇ ਰੂਪ 'ਚ ਚੁਣਿਆ ਗਿਆ ਹੈ। ਬਿਊਟੀ ਵਿਦ ਏ ਪਰਪਜ਼ ਮਿਸ ਵਰਲਡ ਸੰਗਠਨ ਦਾ ਸੇਵਾ ਪਹਿਲੂ ਹੈ। ਸੰਗਠਨ ਨੇ ਦੁਨੀਆਂ ਭਰ ਦੀਆਂ ਹਜ਼ਾਰਾਂ ਚੈਰਿਟੀ ਲਈ 1.3 ਬਿਲੀਅਨ ਡਾਲਰ ਦਾ ਫ਼ੰਡ ਤਿਆਰ ਕੀਤਾ ਹੈ। ਸ਼੍ਰੀਸੈਣੀ ਨੇ ਕਿਹਾ ਕਿ ਜੀਵਨ 'ਚ ਜਿੱਤ ਹਰ ਦਿਨ ਦੂਜਿਆਂ ਦੀ ਸੇਵਾ 'ਚ ਹੁੰਦੀ ਹੈ। ਜੀਵਨ 'ਚ ਕਈ ਸੰਘਰਸ਼ਾਂ ਨੂੰ ਦੂਰ ਕਰਨ ਲਈ ਸੇਵਾ ਕਰਨ 'ਚ ਕਾਬਲ ਹੋਣ ਦੇ ਨਾਤੇ ਮੈਂ ਅਪਣੀਆਂ ਮੁਸੀਬਤਾਂ ਦੀ ਬਜਾਏ ਦੂਜਿਆਂ ਦੀ ਭਲਾਈ 'ਤੇ ਧਿਆਨ ਕੇਂਦਰਿਤ ਕੀਤਾ।
ਫ਼ੋਟੋ : ਅਬੋਹਰ--ਸ਼੍ਰੀਸੈਣੀ
imageimage

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement