
ਟਰੈਕਟਰ-ਟਰਾਲੀ ਤੇ ਮੋਟਰਸਾਈਕਲ ਦੀ ਟੱਕਰ 'ਚ ਤਿੰਨ ਨੌਜਵਾਨਾਂ ਦੀ ਮੌਤ
ਬਲਾਚੌਰ, 18 ਅਕਤੂਬਰ (ਅਮਰੀਕ ਸਿੰਘ ਢੀਂਡਸਾ): ਰੋਪੜ-ਬਲਾਚੌਰ ਰਾਸ਼ਟਰੀ ਮਾਰਗ 'ਤੇ ਨੇੜੇ ਪਿੰਡ ਕਿਸ਼ਨਪੁਰ ਭਰਥਲਾ ਵਿਖੇ ਕਲ ਸ਼ਾਮ ਨੂੰ ਇਕ ਮੋਟਰਸਾਈਕਲ ਅਤੇ ਟਰੈਕਟਰ ਟਰਾਲੀ ਵਿਚਾਲੇ ਹੋਈ ਟੱਕਰ ਵਿਚ ਤਿੰਨ ਘਰਾਂ ਦੇ ਚਿਰਾਗ਼ ਬੁੱਝ ਗਏ। ਇਨ੍ਹਾਂ ਨੌਜਵਾਨਾਂ ਦੀ ਉਮਰ 16 ਤੋਂ 18 ਸਾਲ ਵਿਚਕਾਰ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਉਰਫ਼ ਨਿਖਿਲ, ਸੰਜੀਵ ਕੁਮਾਰ ਜੋ ਕਿ ਦਸਵੀਂ ਪਾਸ ਹਨ, ਪਿੰਡ ਚਾਹਲਾਂ ਵਿਖੇ ਐਲੂਮੀਨੀਅਮ ਦੀ ਦੁਕਾਨ 'ਤੇ ਕੰਮ ਕਰਦੇ ਸਨ। ਦੁਕਾਨ ਤੋਂ ਘਰ ਵਾਪਸ ਜਾਣ ਲਈ ਤਿੰਨੋਂ ਜਣੇ ਮੋਟਰਸਾਈਕਲ 'ਤੇ ਅਪਣੇ ਘਰ ਨੂੰ ਜਾ ਰਹੇ ਸਨ ਕਿ ਇਹ ਹਾਦਸਾ ਵਾਪਰ ਗਿਆ। ਪੁਲਿਸ ਵਲੋਂ ਸਿਵਲ ਹਸਪਤਾਲ ਰੋਪੜ ਵਿਖੇ ਪੋਸਟ ਮਾਰਟਮ ਕਰਵਾਉਣ ਉਪਰੰਤ ਮ੍ਰਿਤਕਾਂ ਦੀਆਂ ਲਾਸ਼ਾਂ ਵਾਰਸਾਂ ਨੂੰ ਸੌਂਪ ਦਿਤੀਆਂ ਹਨ। ਉਧਰ ਪੁਲਿਸ ਨੇ ਫ਼ਰਾਰ ਟਰੈਕਟਰ ਚਾਲਕ ਦੀ ਤਲਾਸ਼ ਕਰਦੇ ਹੋਏ ਉਸ ਵਿਰੁਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ਰੂ ਕਰ ਦਿਤੀ ਹੈ।
image
ਫੋਟੋ ਕੈਪਸ਼ਨ:- 18 ਐਨ ਐਸ ਆਰ 06