ਵਰਲਪੂਲ ਦੇ ਗੁਦਾਮ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
Published : Oct 19, 2020, 7:00 am IST
Updated : Oct 19, 2020, 7:00 am IST
SHARE ARTICLE
image
image

ਵਰਲਪੂਲ ਦੇ ਗੁਦਾਮ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

ਬਨੂੜ, 18 ਅਕਤੂਬਰ (ਅਵਤਾਰ ਸਿੰਘ): ਬਨੂੜ ਵਿਖੇ ਸਥਿਤ ਵਰਲਪੂਲ ਇੰਡੀਆ ਲਿਮਿਟਡ ਨਾਮੀ ਕੰਪਨੀ ਦੇ ਗੋਦਾਮ ਵਿਚ ਅੱਗ ਲੱਗ ਗਈ ਜਿਸ ਕਾਰਨ ਕੰਪਨੀ ਦੇ ਸ਼ੈੱਡ ਸਮੇਤ ਏਸੀ, ਫਰਿੱਜ, ਓਵਨ ਆਦਿ ਬਿਜਲੀ ਦੇ ਅਨੇਕਾਂ ਤਰ੍ਹਾਂ ਦੇ ਯੰਤਰ ਤੇ ਸਪੇਅਰਪਾਰਟ ਸੜ ਕੇ ਸੁਆਹ ਹੋ ਗਿਆ, ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਵੱਖ-ਵੱਖ ਸ਼ਹਿਰਾਂ ਤੋਂ ਪੁੱਜੀ ਫ਼ਾਇਰ ਬ੍ਰਿਗੇਡ ਦੀਆਂ ਦਰਜਨਾਂ ਗੱਡੀਆਂ ਨੇ ਅੱਗ ਬੁਝਾਉਣ ਦੀ ਅਸਫ਼ਲ ਕੋਸ਼ਿਸ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਦੇਰ ਰਾਤ ਕਰੀਬ ਦਸ ਵਜੇ ਸ਼ਾਰਟ ਸਰਕਟ ਨਾਲ ਲੱਗੀ ਦਸੀ ਜਾ ਰਹੀ ਹੈ। ਗੁਦਾਮ ਵਿਚੋਂ ਅਚਾਨਕ ਅੱਗ ਦੀ ਲਾਟਾਂ ਨਿਕਲੀਆਂ ਤੇ ਸਕਿਉਰਿਟੀ ਮੁਲਾਜ਼ਮਾਂ ਨੇ ਤੁਰਤ ਪੁਲਿਸ ਤੇ ਪ੍ਰਬੰਧਕਾਂ ਨੂੰ ਸੂਚਨਾ ਦਿਤੀ। ਪੁਲਿਸ ਨੇ ਫ਼ਾਇਰ ਬ੍ਰਿਗੇਡ ਦੀ ਗੱਡੀਆਂ ਦਾ ਪ੍ਰਬੰਧ ਕੀਤਾ। ਵੱਖ-ਵੱਖ ਸ਼ਹਿਰਾਂ ਤੋਂ ਪੁੱਜੇ ਡੇਢ ਦਰਜਨ ਅੱਗ ਬੁਝਾਉ ਦਸਤਿਆਂ ਨੇ ਸਵੇਰੇ ਛੇ ਵਜੇ ਅੱਗ 'ਤੇ ਕਾਬੂ ਪਾਇਆ। ਉਦੋਂ ਤਕ ਗੁਦਾਮਾਂ ਵਿਚ ਪਿਆ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਨਾਲ ਗੁਦਾਮ ਵਿਚ ਜ਼ੋਰਦਾਰ ਧਮਾਕੇ ਹੋਏ। ਜਿਨ੍ਹਾਂ ਨਾਲ ਸ਼ਹਿਰ ਵਾਸੀਆਂ ਤੇ ਆਸ-ਪਾਸ ਪਿੰਡਾਂ ਦੇ ਲੋਕ ਦਹਿਲ ਗਏ। ਵੱਡੀ ਗਿਣਤੀ ਵਿਚ ਲੋਕ ਘਟਨਾ ਸਥਾਨ 'ਤੇ ਇੱਕਠੇ ਹੋ ਗਏ, ਭਾਵੇਂ ਪ੍ਰਬੰਧਕਾਂ ਵਲੋਂ ਗੁਦਾਮ ਵਿਚ ਪਏ ਸਿਲੰਡਰਾਂ ਕਾਰਨ ਲੋਕ ਨੂੰ ਨੇੜੇ ਜਾਣ ਤੋਂ ਰੋਕ ਦਿਤਾ, ਪਰ ਮੌਕੇ ਤੇ ਹਾਜ਼ਰ ਲੋਕਾਂ ਨੇ ਅਪਣੀ ਜਾਨ ਜ਼ੋਖ਼ਮ ਵਿਚ ਪਾ ਕੇ ਗੁਦਾਮ ਅੰਦਰ ਖੜੀਆਂ ਗੱਡੀਆਂ ਤੇ ਹੋਰ ਸਮਾਨ ਨੂੰ ਬਾਹਰ ਕੱਢ ਕੇ ਬਚਾਇਆ।
ਕੰਪਨੀ ਦੇ ਮਾਲਕ ਜਤਿੰਦਰ ਸਿੰਘ ਔਲਖ ਨੇ ਦਸਿਆ ਕਿ ਤਿਉਹਾਰਾਂ ਦੇ ਸ਼ੀਜਨ ਕਾਰਨ ਗੁਦਾਮ ਵਿਚ ਵੱਡਾ ਸਟਾਕ ਸੀ। ਭਾਵੇਂ ਨੁਕਸਾਨ ਦਾ ਕੋਈ ਅਜੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ, ਪਰ ਇਥੋਂ ਕਈ ਸੂਬਿਆਂ ਦੇ ਸ਼ਹਿਰਾਂ ਨੂੰ ਮਾਲ ਸਪਲਾਈ ਹੁੰਦਾ ਹੈ। ਮੌਕੇ 'ਤੇ ਹਾਜ਼ਰ ਐਸਡੀਐਮ ਜਗਦੀਪ ਸਿੰਘ ਸਹਿਗਲ ਨੇ ਦਸਿਆ ਕਿ ਅੱਗ ਬੁਝਾਉਣ ਲਈ ਗੁਦਾਮ ਵਿਚ ਕੋਈ ਢੁਕਵਾਂ ਪ੍ਰਬੰਧ ਵਿਖਾਈ ਨਹੀਂ ਦੇ ਰਿਹਾ ਜਿਸ ਦੀ ਜਾਂਚ ਕੀਤੀ ਜਾਵੇਗੀ। ਥਾਣਾ ਮੁਖੀ ਨੇ ਪੁਲਿਸ ਦੀ ਪਾਇਲਟ ਮੂਹਰੇ ਲਾ ਕੇ ਪਾਣੀ ਦੀ ਗੱਡੀਆਂ ਨੂੰ ਪਾਣੀ ਭਰਾ ਕੇ ਘਟਨਾ ਵਾਲੀ ਥਾਂ ਉਤੇ ਪਹੁੰਚਾਉਦੇ ਰਹੇ।
ਫੋਟੋ ਕੈਪਸ਼ਨ-ਵਰਲਪੂਲ ਕੰਪਨੀ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ ਦਾ ਦ੍ਰਿਸ਼।
imageimage

ਇਲੈਕਟ੍ਰੋਨਿਕ ਸਮਾਨ ਸੜ ਕੇ ਸੁਆਹ, ਗੁਦਾਮ ਦੇ ਸ਼ੈੱਡ ਵੀ ਅੱਗ ਦੀ ਭੇਂਟ ਚੜ੍ਹੇ

SHARE ARTICLE

ਏਜੰਸੀ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement