ਜਲਦ ਹੀ 842 ਨਵੀਆਂ ਬਸਾਂ ਸੜਕਾਂ 'ਤੇ ਦੌੜਣਗੀਆਂ : ਰਾਜਾ ਵੜਿੰਗ
Published : Oct 19, 2021, 7:57 am IST
Updated : Oct 19, 2021, 7:57 am IST
SHARE ARTICLE
image
image

ਜਲਦ ਹੀ 842 ਨਵੀਆਂ ਬਸਾਂ ਸੜਕਾਂ 'ਤੇ ਦੌੜਣਗੀਆਂ : ਰਾਜਾ ਵੜਿੰਗ

ਸ੍ਰੀ ਮੁਕਤਸਰ ਸਾਹਿਬ, 18 ਅਕਤੂਬਰ (ਰਣਜੀਤ ਸਿੰਘ/ਗੁਰਦੇਵ ਸਿੰਘ): ਸੜਕਾਂ ਤੇ ਜਲਦੀ ਹੀ 842 ਨਵੀਆਂ ਬਸਾਂ ਦੌੜਣਗੀਆਂ | ਇਹ ਜਾਣਕਾਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਪੰਜਾਬ ਨੇ ਅੱਜ ਪੰਜਾਬ ਰੋਡਵੇਜ਼ ਬੱਸ ਡਿਪੂ ਸ੍ਰੀ ਮੁਕਤਸਰ ਸਾਹਿਬ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿਤੀ |
ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਵਲੋਂ ਸਥਾਨਕ ਬੱਸ ਸਟੈਂਡ ਦੀ ਦਿੱਖ ਬਦਲਣ ਲਈ 56 ਲੱਖ ਰੁਪਏ ਲਗਾ ਕੇ ਇਸ ਦੀ ਮੁਰੰਮਤ ਕੀਤੀ ਜਾਵੇਗੀ, ਇਹ ਕੰਮ ਪੀ. ਡਬਲਯੂ. ਡੀ. ਐਂਡ  ਬੀ ਐਡ ਆਰ ਵਲੋਂ ਕਰਵਾਇਆ ਜਾਵੇਗਾ | ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਵੀ ਪ੍ਰਾਈਵੇਟ ਬਸਾਂ ਨੂੰ  ਬੰਦ ਨਹੀਂ ਕੀਤਾ ਜਾ ਰਿਹਾ, ਬਲਕਿ ਪੰਜਾਬ ਸਰਕਾਰ ਵਲੋਂ ਇਨ੍ਹਾਂ ਟਰਾਂਸਪੋਰਟਾਂ ਦਾ 100 ਕਰੋੜ ਰੁਪਏ ਦਾ ਟੈਕਸ ਮਾਫ਼ ਕੀਤਾ ਗਿਆ ਹੈ | ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਵਲੋਂ ਸਿਰਫ਼ 2021 ਦਾ ਹੀ ਟੈਕਸ ਪ੍ਰਾਈਵੇਟ ਬੱਸ ਮਾਲਕਾਂ ਵਲੋਂ ਵਸੂਲਿਆਂ  ਜਾ ਰਿਹਾ ਹੈ ਅਤੇ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਖ਼ੁਸ਼ੀ ਪ੍ਰਗਟ ਕੀਤੀ ਕਿ ਸਰਕਾਰੀ ਬਸਾਂ ਦੀ ਰੋਜ਼ਾਨਾ 40 ਲੱਖ ਰੁਪਏ ਦੀ ਆਮਦਨ ਵਿਚ ਵਾਧਾ ਹੋਇਆ ਹੈ ਅਤੇ ਸਰਕਾਰੀ ਡਿਪੂ ਹੁਣ ਮੁਨਾਫ਼ੇ ਵਿਚ ਚਲ ਪਏ ਹਨ | ਇਸ ਮੌਕੇ ਕੈਬਨਿਟ ਮੰਤਰੀ ਨੇ ਸਥਾਨਕ ਬੱਸ ਸਟੈਂਡ ਦੀ ਵਰਕਸ਼ਾਪ, ਡੀਜ਼ਲ ਪੰਪ ਆਟੋ ਮਿਸ਼ਨ ਸਿਸਟਮ, ਬੱਸ ਸਟੈਂਡ ਦੀ ਸਾਫ਼ ਸਫ਼ਾਈ ਅਤੇ ਬਸਾਂ ਵਿਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਪਾਸੋਂ ਸਰਕਾਰੀ ਬਸਾਂ ਵਿੱਚ ਆਉਣ ਵਾਲੀਆਂ ਪ੍ਰੇਸ਼ਾਨੀਆਂ ਸਬੰਧੀ ਜਾਣਕਾਰੀ ਹਾਸਲ ਕੀਤੀ | ਇਸ ਮੌਕੇ ਉਨ੍ਹਾਂ ਸਥਾਨਕ ਬੱਸ ਸਟੈਂਡ ਵਿਚ ਬੂਟ ਪਾਲਿਸ਼ ਕਰਨ ਵਾਲੇ ਵਿਅਕਤੀ ਹੰਸ ਰਾਜ ਪਾਸੋਂ ਵੀ ਸਮੱਸਿਆਵਾਂ ਸੁਣੀਆਂ ਅਤੇ ਸਬੰਧਤ ਠੇਕੇਦਾਰ ਨੂੰ  ਹਦਾਇਤ ਕੀਤੀ ਕਿ ਇਸ ਪਾਸੋਂ 1200 ਰੁਪਏ ਪ੍ਰਤੀ ਮਹੀਨੇ ਦੀ ਬਜਾਏ 700 ਰੁਪਏ ਪ੍ਰਤੀ ਮਹੀਨਾ ਕਿਰਾਇਆ ਲਿਆ ਜਾਵੇ,  ਜਿਸ ਤੋਂ ਖ਼ੁਸ਼ ਹੋ ਕੇ ਹੰਸ ਰਾਜ ਨੇ ਰਾਜਾ ਵੜਿੰਗ ਦਾ ਬਹੁਤ ਧਨਵਾਦ ਕੀਤਾ |

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement