ਦੇਸ਼ ਭਰ 'ਚ ਵੱਖ-ਵੱਖ ਥਾਵਾਂ 'ਤੇ ਕਿਸਾਨਾਂ ਨੇ ਸ਼ਾਂਤਮਈ ਢੰਗ ਨਾਲ ਰੋਕੀਆਂ ਰੇਲਾਂ 
Published : Oct 19, 2021, 7:48 am IST
Updated : Oct 19, 2021, 7:48 am IST
SHARE ARTICLE
image
image

ਦੇਸ਼ ਭਰ 'ਚ ਵੱਖ-ਵੱਖ ਥਾਵਾਂ 'ਤੇ ਕਿਸਾਨਾਂ ਨੇ ਸ਼ਾਂਤਮਈ ਢੰਗ ਨਾਲ ਰੋਕੀਆਂ ਰੇਲਾਂ 


ਨਵੀਂ ਦਿੱਲੀ, 18 ਅਕਤੂਬਰ (ਸੁਖਰਾਜ ਸਿੰਘ): ਸਮੁੱਚੇ ਕਿਸਾਨ ਮੋਰਚੇ ਦੇ ਰੇਲ ਰੋਕੋ ਸੱਦੇ 'ਤੇ ਭਾਰਤ ਭਰ ਵਿਚ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਅੱਜ ਛੇ ਘੰਟਿਆਂ ਲਈ ਰੇਲਵੇ ਟਰੈਕਾਂ ਅਤੇ ਪਲੇਟਫ਼ਾਰਮਾਂ 'ਤੇ ਧਰਨੇ ਲਾਏ |  ਹਜ਼ਾਰਾਂ ਦੀ ਗਿਣਤੀ ਵਿਚ ਮਰਦ ਅਤੇ ਔਰਤਾਂ ਰੇਲ ਰੋਕੋ ਯੋਜਨਾ ਨੂੰ  ਲਾਗੂ ਕਰਨ ਲਈ ਬਾਹਰ ਆਏ ਅਤੇ ਕਈ ਥਾਵਾਂ 'ਤੇ ਉਨ੍ਹਾਂ ਨੇ ਭਾਰੀ ਮੀਂਹ ਦੇ ਬਾਵਜੂਦ ਬਹਾਦਰੀ ਨਾਲ ਅਜਿਹਾ ਕੀਤਾ | 290 ਤੋਂ ਜ਼ਿਆਦਾ ਰੇਲ ਗੱਡੀਆਂ ਪ੍ਰਭਾਵਤ ਹੋਣ ਅਤੇ 40 ਟਰੇਨਾਂ ਰੱਦ ਕਰਨ ਦੀ ਜਾਣਕਾਰੀ ਹੈ | ਉੱਤਰ ਪ੍ਰਦੇਸ਼ ਵਿਚ, ਯੂਪੀ ਪੁਲਿਸ ਦੁਆਰਾ ਕਈ ਥਾਵਾਂ ਤੇ ਕਿਸਾਨ ਨੇਤਾਵਾਂ ਨੂੰ  ਹਿਰਾਸਤ ਵਿਚ ਲਿਆ | ਮੱਧ ਪ੍ਰਦੇਸ਼ ਵਿਚ, ਪੁਲਿਸ ਨੇ ਗੁਨਾ, ਗਵਾਲੀਅਰ, ਰੀਵਾ, ਬਾਮਨੀਆ (ਝਾਬੂਆ ਵਿਚ) ਅਤੇ ਹੋਰ ਥਾਵਾਂ ਤੇ ਪ੍ਰਦਰਸ਼ਨਕਾਰੀਆਂ ਨੂੰ  ਗਿ੍ਫ਼ਤਾਰ ਕੀਤਾ | ਤੇਲੰਗਾਨਾ ਦੇ ਕਾਚੇਗੁੜਾ (ਹੈਦਰਾਬਾਦ) ਵਿੱਚ ਵੀ ਪ੍ਰਦਰਸ਼ਨਕਾਰੀਆਂ ਨੂੰ  ਗਿ੍ਫ਼ਤਾਰ ਕੀਤਾ ਗਿਆ | 
ਸਫ਼ਲ ਰੇਲ ਰੋਕੋ ਦੀਆਂ ਰਿਪੋਰਟਾਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਉੜੀਸਾ, ਪਛਮੀ ਬੰਗਾਲ, ਰਾਜਸਥਾਨ, ਮੱਧ ਪ੍ਰਦੇਸ਼, ਕਰਨਾਟਕ, ਤੇਲੰਗਾਨਾ ਆਦਿ ਰਾਜਾਂ ਤੋਂ ਆਈਆਂ ਹਨ | ਸੰਯੁਕਤ ਕਿਸਾਨ ਮੋਰਚਾ ਨੇ ਅਪਣੀ ਜ਼ੋਰਦਾਰ ਮੰਗ ਨੂੰ  ਦੁਹਰਾਇਆ ਹੈ ਕਿ ਲਖੀਮਪੁਰ ਖੇੜੀ ਕਿਸਾਨ 
ਕਤਲੇਆਮ ਲਈ ਅਜੈ ਮਿਸ਼ਰਾ ਟੇਨੀ ਨੂੰ  ਗਿ੍ਫ਼ਤਾਰ ਕਰ ਕੇ ਕੇਂਦਰੀ ਮੰਤਰੀ ਮੰਡਲ ਤੋਂ ਬਰਖ਼ਾਸਤ ਕੀਤਾ ਜਾਵੇ | ਮੋਦੀ ਸਰਕਾਰ ਨੂੰ  ਕੁਦਰਤੀ ਨਿਆਂ ਦੇ ਇਕ ਸਾਧਾਰਨ ਸਿਧਾਂਤ ਵਜੋਂ ਇਹ ਕਰਨ ਦੇ ਨਾਲ -ਨਾਲ ਨੈਤਿਕ ਜ਼ਿੰਮੇਵਾਰੀ ਵੀ ਨਿਭਾਉਣੀ ਪਵੇਗੀ, ਇਹ ਯਕੀਨੀ ਬਣਾਉਣ ਲਈ ਕਿ ਜਾਂਚ ਪ੍ਰਭਾਵਤ ਨਾ ਹੋਵੇ | ਐਸਕੇਐਮ ਨੇ ਇਹ ਚਿਤਾਵਨੀ ਵੀ ਦਿਤੀ ਹੈ ਕਿ ਜੇ ਲਖੀਮਪੁਰ ਖੇੜੀ ਕਤਲੇਆਮ ਵਿਚ ਇਨਸਾਫ਼ ਲਈ ਮੰਗਾਂ ਨੂੰ  ਪੂਰਾ ਨਾ ਕੀਤਾ ਗਿਆ ਤਾਂ ਵਿਰੋਧ ਪ੍ਰਦਰਸ਼ਨ ਹੋਰ ਤੇਜ਼ ਕੀਤੇ ਜਾਣਗੇ | 
 

SHARE ARTICLE

ਏਜੰਸੀ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement