
ਸੁਲਤਾਨਪੁਰ ਲੋਧੀ ਦੀ ਚਾਹਤ ਧੀਰ ਅਤੇ ਅਕਸ਼ੈ ਅਰੋੜਾ ਨੇ ਜੱਜ ਬਣ ਕੇ ਪੂਰੇ ਸੂਬੇ ਅਤੇ ਸੁਲਤਾਨਪੁਰ ਲੋਧੀ ਦਾ ਮਾਣ ਵਧਾਇਆ ਹੈ
ਸੁਲਤਾਨਪੁਰ ਲੋਧੀ: ਦੇਸ਼ ਦੀ ਨਿਆਂਪਾਲਿਕਾ ਨੂੰ ਨਵੇਂ ਜੱਜ ਮਿਲੇ ਹਨ ਅਤੇ ਇਸੇ ਕੜੀ ਤਹਿਤ ਗੁਰੂ ਨਗਰੀ ਸੁਲਤਾਨਪੁਰ ਲੋਧੀ ਦੇ ਨੌਜਵਾਨ ਲੜਕਾ ਤੇ ਲੜਕੀ ਦੋਵੇਂ ਇਸ ਲੜੀ ਦਾ ਹਿੱਸਾ ਬਣ ਗਏ ਹਨ। ਸੁਲਤਾਨਪੁਰ ਲੋਧੀ ਦੇ ਇਨ੍ਹਾਂ ਦੋਵਾਂ ਨੇ ਜੱਜ ਬਣ ਕੇ ਆਪਣੇ ਪਰਿਵਾਰ ਤੇ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ।
ਸੁਲਤਾਨਪੁਰ ਲੋਧੀ ਦੀ ਚਾਹਤ ਧੀਰ ਅਤੇ ਅਕਸ਼ੈ ਅਰੋੜਾ ਨੇ ਜੱਜ ਬਣ ਕੇ ਪੂਰੇ ਸੂਬੇ ਅਤੇ ਸੁਲਤਾਨਪੁਰ ਲੋਧੀ ਦਾ ਮਾਣ ਵਧਾਇਆ ਹੈ। ਉਨ੍ਹਾਂ ਨੇ ਇਸ ਮੁਕਾਮ 'ਤੇ ਪਹੁੰਚ ਕੇ ਬਾਕੀ ਨੌਜਵਾਨਾਂ ਲਈ ਇਕ ਮਿਸਾਲ ਕਾਇਮ ਕੀਤੀ ਹੈ।
ਦੋਵੇਂ ਨਵੇਂ ਜੱਜ ਦੀ ਭੂਮਿਕਾ ਵਿਚ ਸ਼ਾਮਲ ਹੋਣ ਲਈ ਬਹੁਤ ਉਤਸ਼ਾਹਿਤ ਹਨ ਅਤੇ ਉਹ ਇਸ ਦਾ ਸਿਹਰਾ ਆਪਣੇ ਅਧਿਆਪਕਾਂ ਅਤੇ ਪਰਿਵਾਰ ਨੂੰ ਦਿੰਦੇ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਜੱਜ ਬਣਨਾ ਉਨ੍ਹਾਂ ਲਈ ਇਕ ਸੁਪਨਾ ਸੀ ਪਰ ਬਾਅਦ ਵਿਚ ਇਹ ਇਕ ਜਨੂੰਨ ਬਣ ਗਿਆ। ਉਨ੍ਹਾਂ ਕਿਹਾ ਕਿ ਭਾਰਤੀ ਨਿਆਂਇਕ ਸਿਸਟਮ ਕਾਫ਼ੀ ਮਜ਼ਬੂਤਹੈ ਅਤੇ ਉਹ ਪੂਰੀ ਵਫ਼ਾਦਾਰੀ ਤੇ ਲਗਨ ਨਾਲ ਕੰਮ ਕਰਨਗੇ।
ਦੋਵਾਂ ਨੇ ਇੱਕ ਅਵਾਜ਼ ਵਿੱਚ ਸਾਥੀ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ-ਆਪਣੇ ਖੇਤਰ ਵਿੱਚ ਸਖ਼ਤ ਮਿਹਨਤ ਕਰਨ, ਕਾਮਯਾਬੀ ਜ਼ਰੂਰ ਉਨ੍ਹਾਂ ਦਾ ਸਾਥ ਦੇਵੇਗੀ। ਉਨ੍ਹਾਂ ਦੀ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ, ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਹੀ ਸ਼ਹਿਰ ਦਾ ਨਾਂ ਰੌਸ਼ਨ ਹੋਵੇਗਾ।