
ਮੌਸਮੀ ਤਬਦੀਲੀ ਕਾਰਨ ਹੁਣ ਸ਼ਾਮ 5 ਵਜੇ ਹੋਵੇਗੀ ਸੈਰੇਮਨੀ
ਫਾਜ਼ਿਲਕਾ : ਫਾਜ਼ਿਲਕਾ ਦੀ ਭਾਰਤ-ਪਾਕਿਸਤਾਨ ਸਰਹੱਦ 'ਤੇ ਦੋਹਾਂ ਦੇਸ਼ਾਂ ਵਿਚਾਲੇ ਹੋਣ ਵਾਲੀ ਰਿਟ੍ਰੀਟ ਸੈਰੇਮਨੀ ਦਾ ਸਮਾਂ ਬਦਲ ਦਿੱਤਾ ਗਿਆ ਹੈ। ਹੁਣ ਇਹ ਸੈਰੇਮਨੀ ਸ਼ਾਮ ਪੰਜ ਵਜੇ ਹੋਇਆ ਕਰੇਗੀ। ਬੀ.ਐਸ.ਐਫ. ਸੂਤਰਾਂ ਅਨੁਸਾਰ ਮੌਸਮ ਵਿਚ ਹੋਈ ਤਬਦੀਲੀ ਕਾਰਨ ਹੁਣ ਸ਼ਾਮ 4.30 ਵਜੇ ਰਿਟ੍ਰੀਟ ਸੈਰੇਮਨੀ ਦੇਖਣ ਵਾਲੇ ਦਰਸ਼ਕ ਸਰਹੱਦ 'ਤੇ ਪਹੁੰਚਣ।
ਦਰਸ਼ਕ ਆਪਣੇ ਨਾਲ ਆਪਣਾ ਪਛਾਣ ਪੱਤਰ ਜ਼ਰੂਰ ਲੈ ਕੇ ਆਉਣ। ਦੱਸ ਦੇਈਏ ਕਿ ਪਹਿਲਾਂ ਇਹ ਸਮਾਂ 5.30 ਵਜੇ ਸੀ। ਪੰਜਾਬ ਦੇ ਵਾਹਗਾ-ਅਟਾਰੀ, ਫਿਰੋਜ਼ਪੁਰ ਦੇ ਹੁਸੈਨੀਵਾਲਾ ਅਤੇ ਫਾਜ਼ਿਲਕਾ ਦੇ ਸੜਕੀ ਸੁਲੇਮਾਨਕੀ ਬਾਰਡਰ 'ਤੇ ਹਰ ਦਿਨ ਰੇਟਰੈਟ ਸੈਰੇਮਨੀ ਦੇਖਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚੋਂ ਲੋਕ ਆਉਂਦੇ ਹਨ।