
ਪੁਲਿਸ ਨੇ ਪੋਸਟਮਾਰਟਮ ਲਈ ਭੇਜੀ ਲਾਸ਼
ਫਗਵਾੜਾ: ਫਗਵਾੜਾ ਹੁਸ਼ਿਆਰਪੁਰ ਰੋਡ 'ਤੇ ਭਿਆਨਕ ਸੜਕ ਹਾਦਸੇ 'ਚ ਏਐੱਸਆਈ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ 55 ਸਾਲ ਏਐੱਸਆਈ ਸੁਖਦੇਵ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਏਐੱਸਆਈ ਸੁਖਦੇਵ ਸਿੰਘ ਥਾਣਾ ਰਾਵਲਪਿੰਡੀ ਵਿਖੇ ਡਿਊਟੀ ਕਰਦਾ ਸੀ।
ਇਹ ਵੀ ਪੜ੍ਹੋ: ਰੋਹਿਤ ਸ਼ਰਮਾ ਨੂੰ ਹਾਈਵੇ 'ਤੇ 200 ਦੀ ਰਫ਼ਤਾਰ ਨਾਲ ਕਾਰ ਚਲਾਉਣੀ ਪਈ ਮਹਿੰਗੀ, ਹੋਏ ਤਿੰਨ ਚਲਾਨ
ਮਿਲੀ ਜਾਣਕਾਰੀ ਅਨੁਸਾਰ ਏਐੱਸਆਈ ਕਿਸੇ ਕੰਮ ਲਈ ਹਾਈ ਕੋਰਟ ਚੰਡੀਗੜ੍ਹ ਜਾਣ ਲਈ ਫਗਵਾੜਾ ਤੋਂ ਬੱਸ ਲੈਣ ਲਈ ਰਾਵਲਪਿੰਡੀ ਥਾਣੇ ਤੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਫਗਵਾੜਾ ਆ ਰਿਹਾ ਸੀ।
ਇਹ ਵੀ ਪੜ੍ਹੋ: ਸਿਹਤ ਲਈ ਬਹੁਤ ਲਾਭਕਾਰੀ ਹੈ ਬ੍ਰੋਕਲੀ
ਜਦੋਂ ਉਹ ਪਿੰਡ ਖੁਰਮਪੁਰ ਨਜ਼ਦੀਕ ਪੁੱਜਾ ਤਾਂ ਰਸਤੇ 'ਚ ਖੜ੍ਹੀ ਕੰਬਾਈਨ ਨਾਲ ਟਕਰਾ ਗਿਆ। ਹਾਦਸੇ 'ਚ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਵਲੋਂ ਲਾਸ਼ ਨੂੰ ਸਿਵਲ ਹਸਪਤਾਲ ਫਗਵਾੜਾ ਦੇ ਮੁਰਦਾ ਘਰ ਵਿਖੇ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ