
ਪਾਕਿ ਆਪਣੀਆਂ ਨਾਪਾਕ ਹਰਕਤਾਂ ਤੋਂ ਨਹੀਂ ਆ ਰਿਹਾ ਬਾਜ਼
ਖੇਮਕਰਨ : ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ, ਹਰ ਰੋਜ਼ ਪੰਜਾਬ ਵਿਚ ਡਰੋਨ ਰਾਹੀਂ ਘੁਸਪੈਠ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਪਰ ਬੀਐਸਐਫ ਵੀ ਜਵਾਬੀ ਕਾਰਵਾਈ ਕਰ ਰਹੀ ਹੈ ਤੇ ਹਰ ਰੋਜ਼ ਡਰੋਨ ਦੀਆਂ ਘੁਸਪੈਠ ਦੀਆਂ ਕੋਸ਼ਿਸ਼ਾਂ ਨਾਕਾਮ ਕਰ ਰਿਹਾ ਹੈ।
ਇਹ ਵੀ ਪੜ੍ਹੋ: ਪਿਛਲੀਆਂ ਸਰਕਾਰਾਂ ਨੇ ਡਰੱਗ ਮਾਫੀਆ ਨੂੰ ਸਰਕਾਰੀ ਸੁਰੱਖਿਆ ਦਿੱਤੀ- ਆਪ
ਅਜਿਹੀ ਹੀ ਬੀਐਸਐਫ ਨੇ ਇਕ ਹੋਰ ਕਾਰਵਾਈ ਖੇਮਕਰਨ ਦੇ ਇਲਾਕੇ ਵਿਚ ਕੀਤੀ ਹੈ। ਜਿਥੇ ਬੀਐਸਐਫ ਨੇ ਡਰੋਨ ਬਰਾਮਦ ਕੀਤਾ ਹੈ। ਦਰਅਸਲ ਭਾਰਤ ਪਾਕਿਸਤਾਨ ਸੈਕਟਰ ਖੇਮਕਰਨ ਦੇ ਸਰਹੱਦੀ ਚੋਂਕੀ ਹਰਭਜਨ ਦੇ ਇਲਾਕੇ ਵਿਚ ਤੈਨਾਤ ਬੀਐਸਐੱਫ ਦੇ ਜਵਾਨਾਂ ਨੂੰ ਬੀਤੀ ਰਾਤ ਡ੍ਰੋਨ ਦੀ ਹਰਕਤ ਦਿਖਾਈ ਦਿੱਤੀ। ਜਿਸ 'ਤੇ ਕਾਰਵਾਈ ਕਰਦਿਆਂ ਬੀਐਸਐੱਫ ਵਲੋਂ ਤਿੰਨ ਰਾਊਂਡ ਫਾਇਰ ਕੀਤੇ ਗਏ। ਅੱਜ ਸਵੇਰੇ ਚਲਾਏ ਗਏ ਸਰਚ ਅਪ੍ਰੇਸ਼ਨ ਦੌਰਾਨ ਬੀਐਸਐੱਫ ਨੂੰ ਟੁੱਟੀ ਹੋਈ ਹਾਲਤ ਵਿਚ ਡ੍ਰੋਨ ਬਰਾਮਦ ਹੋਇਆ ਹੈ।
ਇਹ ਵੀ ਪੜ੍ਹੋ: ਅਬੋਹਰ 'ਚ 3-4 ਅਣਪਛਾਤਿਆਂ ਵਲੋਂ ਵਿਅਕਤੀ ਦਾ ਕਤਲ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਐਸਐੱਫ ਤੇ ਪੰਜਾਬ ਪੁਲਿਸ ਵਲੋਂ ਚਲਾਏ ਗਏ ਤਲਾਸ਼ੀ ਅਭਿਆਨ ਵਿਚ ਡ੍ਰੋਨ ਤੋਂ ਇਲਾਵਾ ਹਾਲੇ ਤੱਕ ਕੋਈ ਵੀ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ।