Faridkot News : ਅਧਿਆਪਕ ਨੇ 5ਵੀਂ ਜਮਾਤ ਦੀ ਵਿਦਿਆਰਥਣ ਨਾਲ ਕੀਤੀਆਂ ਅਸ਼ਲੀਲ ਹਰਕਤਾਂ ਅਤੇ ਸਰੀਰਕ ਸ਼ੋਸ਼ਣ 

By : BALJINDERK

Published : Oct 19, 2024, 4:15 pm IST
Updated : Oct 19, 2024, 4:15 pm IST
SHARE ARTICLE
ਪਿੰਡ ਵਾਸੀ ਰੋਸ ਪ੍ਰਦਰਸ਼ਨ ਕਰਦੇ ਹੋਏ
ਪਿੰਡ ਵਾਸੀ ਰੋਸ ਪ੍ਰਦਰਸ਼ਨ ਕਰਦੇ ਹੋਏ

Faridkot News :ਪਿੰਡ ਵਾਸੀਆਂ ਨੇ ਵੱਡੀ ਗਿਣਤੀ ’ਚ ਰੋਸ ਪ੍ਰਗਟ ਕਰਦਿਆਂ ਅਧਿਆਪਕ ਨੂੰ ਗ੍ਰਿਫਤਾਰ ਕਰਨ ਅਤੇ ਨੌਕਰੀ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ

Faridkot News : ਫ਼ਰੀਦਕੋਟ ਦੇ ਇਕ ਸਰਕਾਰੀ ਸਕੂਲ ਦੇ ਅਧਿਆਪਕ ’ਤੇ ਸਕੂਲੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਦੋਸ਼ ਲਾਉਂਦੇ ਹੋਏ ਪਿੰਡ ਵਾਸੀਆਂ ਨੇ ਵੱਡੀ ਗਿਣਤੀ ’ਚ ਇਕੱਠੇ ਹੋ ਕੇ ਰੋਸ ਪ੍ਰਗਟ ਕਰਦਿਆਂ ਅਧਿਆਪਕ ਖ਼ਿਲਾਫ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰਨ ਅਤੇ ਨੌਕਰੀ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ ਅਤੇ ਅਧਿਆਪਕ ਖ਼ਿਲਾਫ ਨਾਅਰੇਬਾਜ਼ੀ ਕੀਤੀ।

ਇਕ ਮਾਮਲੇ ਦਾ ਪਤਾ ਲੱਗਦੇ ਹੀ ਸਿੱਖਿਆ ਵਿਭਾਗ ਦੇ ਮੈਡਮ ਅੰਜਨਾ ਕੌਸ਼ਲ ਡਿਪਟੀ ਡੀ. ਓ., ਪਵਨ ਕੁਮਾਰ ਅਤੇ ਬਲਾਕ ਸਿੱਖਿਆ ਅਫਸਰ ਜਗਤਾਰ ਸਿੰਘ ਮਾਨ ਉਕਤ ਸਕੂਲ ਵਿਖੇ ਉਕਤ ਘਟਨਾ ਸਬੰਧੀ ਜਾਇਜ਼ਾ ਲੈਣ ਲਈ ਪਹੁੰਚੇ। ਪਿੰਡ ਵਾਸੀ ਅਮਰਿੰਦਰ ਸਿੰਘ, ਸੁਖਜਿੰਦਰ ਸਿੰਘ, ਹਰਜਿੰਦਰ ਸਿੰਘ, ਗੁਰਸ਼ਰਨ ਸਿੰਘ, ਮਨਪ੍ਰੀਤ ਸਿੰਘ, ਅਰਸ਼ਦੀਪ ਸਿੰਘ ਨੇ ਇਕ ਲਿਖਤੀ ਪੱਤਰ ਦੇ ਕੇ ਮੰਗ ਕੀਤੀ ਕਿ ਅਧਿਆਪਕ ਦਵਿੰਦਰ ਸਿੰਘ ਵੱਲੋਂ 5ਵੀਂ ਜਮਾਤ ’ਚ ਪੜ੍ਹਦੀ ਇਕ ਲੜਕੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਤੇ ਸਰੀਰਕ ਸ਼ੋਸ਼ਣ ਕੀਤਾ ਗਿਆ।

ਸਮੂਹ ਨਗਰ ਨਿਵਾਸੀਆਂ ਵੱਲੋਂ ਉਕਤ ਅਧਿਆਪਕ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਪਿੰਡ ਵਾਸੀਆਂ ਨੇ ਉਕਤ ਅਧਿਆਪਕ ’ਤੇ ਦੋਸ਼ ਲਾਇਆ ਕਿ ਇਸ ਦੀਆਂ ਅਕਸਰ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਹਨ ਪਰ ਆਪਣੀ ਬਦਨਾਮੀ ਤੋਂ ਡਰਦੇ ਮਾਪੇ ਚੁੱਪ ਕਰ ਜਾਂਦੇ ਹਨ ਅਤੇ ਹੁਣ ਲੜਕੀਆਂ ਸਕੂਲ ਆਉਣ ਤੋਂ ਡਰ ਰਹੀਆਂ ਹਨ। ਇਹ ਕਰੀਬ ਹਫਤਾ ਪਹਿਲਾਂ ਦੀ ਘਟਨਾ ਹੈ ਅਤੇ ਜਿਸ ਲੜਕੀ ਨਾਲ ਹਰਕਤ ਕੀਤੀ, ਉਨ੍ਹਾਂ ਦੇ ਪਰਿਵਾਰ ’ਤੇ ਦਬਾਅ ਬਣਾ ਕੇ ਰਾਜ਼ੀਨਾਮਾ ਕਰਨ ਦਾ ਪਤਾ ਲੱਗਾ ਹੈ। ਅਜਿਹੇ ਲੋਕਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।

 ਜਿਸ ’ਤੇ ਆਏ ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਨਾ ਕਿਸੇ ਸਕੂਲ ਸਟਾਫ ਤੇ ਨਾ ਹੀ ਪਿੰਡ ਵਾਸੀਆਂ ਨੇ ਸਾਡੇ ਧਿਆਨ ’ਚ ਲਿਆਂਦਾ ਹੈ। ਉਨ੍ਹਾਂ ਉਕਤ ਮਾਸਟਰ ਖ਼ਿਲਾਫ ਕਾਰਵਾਈ ਕਰਨ ਦਾ ਭਰੋਸਾ ਦਿੱਤਾ, ਜਿਸ ’ਤੇ ਉਕਤ ਵਿਅਕਤੀਆਂ ਵੱਲੋਂ ਇਕ ਵਾਰ ਸੰਘਰਸ਼ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ।

ਕੀ ਕਹਿੰਦਾ ਹੈ ਅਧਿਆਪਕ ਦਵਿੰਦਰ ਸਿੰਘ

ਗੱਲਬਾਤ ਕਰਦਿਆਂ ਦਵਿੰਦਰ ਸਿੰਘ ਨੇ ਕਿਹਾ ਕਿ ਇਸੇ ਪਿੰਡ ਦਾ ਵਸਨੀਕ ਹੋਣ ਕਾਰਨ ਪਾਰਟੀਬਾਜ਼ੀ ਤਹਿਤ ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ। ਸਰਪੰਚੀ ਚੋਣਾਂ ਦੀ ਖਹਿਬਾਜ਼ੀ ਕਾਰਨ ਕਥਿਤ ਲੜਕੀ ਤੋਂ ਵੀਡੀਓ ਬਣਾ ਕੇ ਮੇਰੇ ’ਤੇ ਝੂਠੇ ਦੋਸ਼ ਲਾਏ ਗਏ ਹਨ। ਇਹ ਦੋਸ਼ ਬੇਬੁਨਿਆਦ ਹਨ।

ਇਸ ਸਬੰਧੀ ਗੱਲਬਾਤ ਕਰਦੇ ਹੋਏ ਇੰਸਪੈਕਟਰ ਜਗਬੀਰ ਸਿੰਘ ਸੰਧੂ ਨੇ ਦੱਸਿਆ ਕਿ ਸਾਨੂੰ ਸਕੂਲ ’ਚ ਇਕੱਠ ਹੋਣ ਦੀ ਸੂਚਨਾ ਮਿਲੀ ਸੀ, ਉਥੇ ਸਾਰਾ ਮਾਮਲਾ ਪਤਾ ਲੱਗਾ। ਸਾਡੇ ਕੋਲ ਪੀੜਤ ਲੜਕੀ ਜਾਂ ਪਿੰਡ ਵਾਸੀਆਂ ਵੱਲੋਂ ਹਾਲੇ ਤੱਕ ਲਿਖਤੀ ਦਰਖਾਸਤ ਨਹੀਂ ਆਈ। ਦਰਖਾਸਤ ਮਿਲਣ ’ਤੇ ਪੜਤਾਲ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।

(For more news apart from teacher committed indecent acts and physical abuse with the 5th class student News in punjabi  News in Punjabi, stay tuned to Rozana Spokesman)

Location: India, Punjab, Faridkot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement