ਭਗਵੰਤ ਮਾਨ ਦੇ ਦਲਿਤ ਨੌਜਵਾਨ ਦਾ ਮੁੱਦਾ ਚੁੱਕਣ ਤੋਂ ਬਾਅਦ ਫੈਸਲਾ ਲੈਣ ਲਈ ਮਜ਼ਬੂਰ ਹੋਏ ਕੈਪਟਨ
Published : Nov 19, 2019, 2:17 pm IST
Updated : Nov 19, 2019, 2:17 pm IST
SHARE ARTICLE
Bhagwant Mann raises the issue of Dalit youth in Lok Sabha
Bhagwant Mann raises the issue of Dalit youth in Lok Sabha

ਪੰਜਾਬ ਦੇ ਜ਼ਿਲ੍ਹਾ ਸੰਗਰੂਰ ਵਿਖੇ ਦਲਿਤ ਨੌਜਵਾਨ ਦੀ ਹੋਈ ਮੌਤ ਦਾ ਮਾਮਲਾ ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਲੋਕ ਸਭਾ ਵਿਚ ਚੁੱਕਿਆ।

ਚੰਡੀਗੜ੍ਹ: ਪੰਜਾਬ ਦੇ ਜ਼ਿਲ੍ਹਾ ਸੰਗਰੂਰ ਵਿਖੇ ਦਲਿਤ ਨੌਜਵਾਨ ਦੀ ਤਸ਼ੱਦਦ ਨਾਲ ਹੋਈ ਮੌਤ ਦਾ ਮਾਮਲਾ ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਲੋਕ ਸਭਾ ਵਿਚ ਚੁੱਕਿਆ। ਉਹਨਾਂ ਨੇ ਲੋਕ ਸਭਾ ਵਿਚ ਕਿਹਾ, ‘ਉਹ ਪੰਜਾਬ ਦੀ ਬਹੁਤ ਦੁਖਦਾਈ ਘਟਨਾ ਬਾਰੇ ਦੱਸਣ ਜਾ ਰਹੇ ਹਨ। ਪੰਜਾਬ ਵਿਚ ਕਾਂਗਰਸ ਦੀ ਸਰਕਾਰ ਛੁੱਟੀਆਂ ਮਨਾਉਣ ਅਤੇ ਸ਼ਿਕਾਰ ਖੇਡਣ ਯੂਰੋਪ ਗਈ ਹੈ ਅਤੇ ਪੰਜਾਬ ਵਿਚ ਦਰਿੰਦੇ ਇਨਸਾਨੀਅਤ ਦਾ ਸ਼ਿਕਾਰ ਕਰ ਰਹੇ ਨੇ’।

Jagmail SinghJagmail Singh

ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਦੇ ਲੋਕ ਸਭਾ ਹਲਕੇ ਸੰਗਰੂਰ ਦੇ ਪਿੰਡ ਚੰਗਾਲੀਵਾਲਾ ਵਿਖੇ ਇਕ ਦਲਿਤ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ, ਪਲਾਸ ਨਾਲ ਉਸ ਦੇ ਮਾਸ ਨੂੰ ਨੋਚਿਆ ਗਿਆ ਅਤੇ ਉੱਪਰ ਤੇਜ਼ਾਬ ਸੁੱਟਿਆ ਗਿਆ, ਜਦੋਂ ਉਸ ਨੇ ਪਾਣੀ ਮੰਗਿਆ ਤਾਂ ਉਸ ਨੂੰ ਪੇਸ਼ਾਬ ਪਿਲਾਇਆ ਗਿਆ। ਉਹਨਾਂ ਕਿਹਾ ਕਿ ਮ੍ਰਿਤਕ ਦਾ ਪਰਿਵਾਰ ਸੜਕ ‘ਤੇ ਬੈਠਿਆ ਹੈ ਅਤੇ ਉਹ ਇਨਸਾਫ਼ ਵਜੋਂ 50 ਲੱਖ ਦਾ ਮੁਆਵਜ਼ਾ ਅਤੇ ਇਕ ਸਰਕਾਰੀ ਨੌਕਰੀ ਦੀ ਮੰਗ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿਚ ਕੋਈ ਫੈਸਲਾ ਲੈਣ ਵਾਲਾ ਨਹੀਂ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਤਾਂ ਛੁੱਟੀਆਂ ਮਨਾਉਣ ਗਏ ਹੋਏ ਹਨ। ਉਹਨਾਂ ਕਿਹਾ ਕਿ ਜਦੋਂ ਉਹਨਾਂ ਨੇ ਚੀਫ਼ ਸੈਕਟਰੀ ਨੂੰ ਦੋ ਵਾਰ ਫੋਨ ਕੀਤਾ ਤਾਂ ਉਹਨਾਂ ਕਿਹਾ ਉਹ ਕੋਈ ਫੈਸਲਾ ਨਹੀਂ ਲੈ ਸਕਦੇ ਕਿਉਂਕਿ ਸੀਐਮ ਬਾਹਰ ਗਏ ਹੋਏ ਹਨ।

Bhagwant MannBhagwant Mann

ਭਗਵੰਤ ਮਾਨ ਨੇ ਕਿਹਾ ਕਿ ਗ੍ਰਹਿ ਮੰਤਰਾਲਾ ਤੁਰੰਤ ਇਸ ਮਾਮਲੇ ਵਿਚ ਦਖਲ ਦੇਵੇ। ਉਹਨਾਂ ਕਿਹਾ ਕਿ ਪੰਜਾਬ ਨੂੰ ਲਾਵਾਰਿਸ ਛੱਡ ਕੇ ਸਰਕਾਰ ਛੁੱਟੀਆਂ ਮਨਾਉਣ ਗਈ ਹੋਈ ਹੈ। ਉਹਨਾਂ ਨੇ ਲੋਕ ਸਭਾ ਦੇ ਜ਼ਰੀਏ ਗ੍ਰਹਿ ਮੰਤਰਾਲੇ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਨੂੰ ਪੀੜਤ ਪਰਿਵਾਰ ਨੂੰ ਇਨਸਾਫ਼ ਦੇਣ ਲਈ ਕਹਿਣ।ਜਨਤਾ ਦੇ ਰੋਹ ਨੂੰ ਵੇਖਦਿਆਂ ਅਤੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਸੰਸਦ ਵਿਚ ਇਹ ਮੁੱਦਾ ਚੁੱਕਣ ਤੋਂ ਬਾਅਦ ਬੀਤੀ ਰਾਤ ਪੰਜਾਬ ਸਰਕਾਰ ਦੇ ਤਿੰਨ ਮੰਤਰੀਆਂ ਨੇ ਪੀੜਤ ਪਰਵਾਰ ਦੀਆਂ ਸ਼ਰਤਾਂ ਲਿਖਤੀ ਰੂਪ ਵਿਚ ਮੰਨ ਲਈਆਂ। ਪਰਵਾਰ ਨੇ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਾਉਣ ਅਤੇ ਸਸਕਾਰ ਕਰਨ ਲਈ ਸਹਿਮਤੀ ਦੇ ਦਿਤੀ।

CaptainCaptain Amrinder Singh

ਇਸ ਸਮਝੌਤੇ ਵਿਚ ਮਰਨ ਵਾਲੇ ਨੌਜਵਾਨ ਦੀ ਪਤਨੀ, ਪਰਵਾਰ ਦੇ ਦੋ ਹੋਰ ਮੈਂਬਰ ਅਤੇ ਐਕਸ਼ਨ ਕਮੇਟੀ ਦੇ ਨੁਮਾਇੰਦਿਆਂ ਨੇ ਅੱਜ ਦੁਪਹਿਰ ਬਾਅਦ ਸਰਕਾਰ ਦੇ ਤਿੰਨ ਮੰਤਰੀਆਂ ਨਾਲ ਦੋ ਘੰਟੇ ਤਕ ਗੱਲਬਾਤ ਕੀਤੀ ਅਤੇ ਲਿਖਤੀ ਸਮਝੌਤਾ ਹੋਇਆ। ਸਰਕਾਰ ਵਲੋਂ ਗੱਲਬਾਤ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ, ਸੰਦੀਪ ਸੰਧੂ, ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ ਅਤੇ ਵਿਜੇਇੰਦਰ ਸਿੰਗਲਾ ਸ਼ਾਮਲ ਹੋਏ। ਦੋਹਾਂ ਧਿਰਾਂ ਵਿਚ ਹੋਏ ਸਮਝੌਤੇ ਅਨੁਸਾਰ ਪੀੜਤ ਪਰਵਾਰ ਨੂੰ 20 ਲੱਖ ਰੁਪਏ ਨਕਦ ਮੁਆਵਜ਼ਾ ਦਿਤਾ ਜਾਵੇਗਾ। 6 ਲੱਖ ਰੁਪਏ ਤਾਂ ਪੋਸਟ ਮਾਰਟਮ ਸਮੇਂ ਅਤੇ 14 ਲੱਖ ਰੁਪਏ ਭੋਗ ਵਾਲੇ ਦਿਨ ਦਿਤੇ ਜਾਣਗੇ।

Jagmel singh caseJagmel singh Family Protest

ਲਿਖਤੀ ਸਮਝੌਤੇ ਵਿਚ ਸਰਕਾਰ ਨੇ ਮੰਨਿਆ ਹੈ ਕਿ ਪੁਲਿਸ 7 ਦਿਨਾਂ ਦੇ ਅੰਦਰ ਅੰਦਰ ਚਲਾਨ ਪੇਸ਼ ਕਰੇਗੀ ਅਤੇ ਤਿੰਨ ਮਹੀਨਿਆਂ ਦੇ ਅੰਦਰ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਪੁਰਜ਼ੋਰ ਕੋਸ਼ਿਸ਼ ਕੀਤੀ ਜਾਵੇਗੀ। ਜਿਨ੍ਹਾਂ ਪੁਲਿਸ ਅਧਿਕਾਰੀਆਂ ਨੇ ਲਾਪ੍ਰਵਾਹੀ ਵਰਤੀ ਉਨ੍ਹਾਂ ਦੀ ਜਾਂਚ ਇਕ ਏ.ਡੀ.ਜੀ.ਪੀ. ਰੈਂਕ ਦੇ ਅਧਿਕਾਰੀ ਵਲੋਂ ਹੋਵੇਗੀ। ਰੀਪੋਰਟ ਮਿਲਣ 'ਤੇ ਦੋਸ਼ੀ ਪੁਲਿਸ ਵਾਲਿਆਂ ਉਪਰ ਕਾਰਵਾਈ ਹੋਵੇਗੀ। 20 ਲੱਖ ਰੁਪਏ ਦੇ ਨਕਦ ਮੁਆਵਜ਼ੇ ਤੋਂ ਇਲਾਵਾ ਇਕ ਲੱਖ 25 ਹਜ਼ਾਰ ਰੁਪਏ ਮਕਾਨ ਦੀ ਮੁਰੰਮਤ ਲਈ ਦਿਤੇ ਜਾਣਗੇ।

Jagmail Singh CaseJagmail Singh Case

ਪਰਵਾਰ ਨੂੰ 6 ਮਹੀਨਿਆਂ ਦਾ ਰਾਸ਼ਨ ਸਰਕਾਰ ਦੇਵੇਗੀ। ਮ੍ਰਿਤਕ ਨੌਜਵਾਨ ਦੀ ਪਤਨੀ ਜੋ 5ਵੀਂ ਪਾਸ ਹੈ, ਨੂੰ ਘਰ ਦੀ ਨੇੜੇ ਚੌਥੇ ਦਰਜੇ ਦੀ ਨੌਕਰੀ ਦਿਤੀ ਜਾਵੇਗੀ ਕਿਉਂਕਿ ਮ੍ਰਿਤਕ ਨੌਜਵਾਨ ਦੀ ਪਤਨੀ ਸਰਕਾਰੀ ਨੌਕਰੀ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੀ। ਇਸ ਲਈ ਸਰਕਾਰ ਇਸ ਕੇਸ ਵਿਚ ਵਿਸ਼ੇਸ਼ ਛੋਟਾਂ ਦੇਵੇਗੀ। ਇਹ ਵੀ ਮੰਨਿਆ ਗਿਆ ਹੈ ਕਿ ਮ੍ਰਿਤਕ ਨੌਜਵਾਨ ਦੇ ਤਿੰਨ ਬੱਚੇ ਜੋ 9ਵੀਂ, 6ਵੀਂ ਅਤੇ ਪਹਿਲੀ ਜਮਾਤ ਵਿਚ ਪੜ੍ਹਦੇ ਹਨ, ਦੀ ਬੀ.ਏ.ਤਕ ਦੀ ਪੜ੍ਹਾਈ ਦਾ ਸਾਰਾ ਖ਼ਰਚਾ ਸਰਕਾਰ ਕਰੇਗੀ। ਉਪਰੋਕਤ ਸ਼ਰਤਾਂ ਮੰਨਣ ਤੋਂ ਬਾਅਦ ਪਰਵਾਰ ਨੇ ਅਪਣਾ ਧਰਨਾ ਖ਼ਤਮ ਕਰਨ ਅਤੇ ਪੋਸਟ ਮਾਰਟਮ ਕਰਾਉਣ ਦੀ ਸਹਿਮਤੀ ਦੇ ਦਿਤੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement