
ਸੇਖਵਾਂ ਨੇ ਕਿਹਾ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਇਕ ਪਰਿਵਾਰ ਨੇ ਕਬਜ਼ਾ ਕੀਤਾ ਹੋਇਆ ਹੈ ।
ਚੰਡੀਗੜ੍ਹ :ਹਰਦੀਪ ਸਿੰਘ ਭੋਗਲ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂ ਸੇਵਾ ਸਿੰਘ ਸੇਖਵਾਂ ਨੇ ਅੱਜ ਸਪੋਕਸਮੈਨ ਨਾਲ ਗੱਲ ਕਰਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਦਲ ਪਰਿਵਾਰ ‘ਤੇ ਸਵਾਲ ਖੜ੍ਹੇ ਕੀਤੇ । ਸੇਖਵਾਂ ਨੇ ਕਿਹਾ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਇਕ ਪਰਿਵਾਰ ਨੇ ਕਬਜ਼ਾ ਕੀਤਾ ਹੋਇਆ ਹੈ । ਉਨ੍ਹਾਂ ਕਿਹਾ ਕਿ ਗੁਣਗਾਣ ਤਾਂ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਇਸ ਲਈ ਕੁਰਬਾਨੀਆਂ ਕਰਨ ਵਾਲੇ ਯੋਧਿਆਂ ਦੇ ਕਰਨੇ ਚਾਹੀਦੀ ਸਨ ਪਰ ਇਸ ਦੇ ਉਲਟ ਬਾਦਲ ਪਰਿਵਾਰ ਦੇ ਹੀ ਗੁਣਗਾਣ ਕੀਤੇ ਜਾ ਰਹੇ ਹਨ ।
seva singh sekhwanਉਨਾਂ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ਤਾਬਦੀ ਮੌਕੇ ਕੀਤੀ ਬਿਆਨਬਾਜ਼ੀ ਤੇ ਤੰਜ ਕਸਦਿਆਂ ਕਿਹਾ ਕਿ ਜਿਨ੍ਹਾਂ ਤੋਂ ਕੌਮ ਨੂੰ ਬਹੁਤ ਵੱਡੀਆਂ ਆਸਾਂ ਸਨ, ਲੋਕਾਂ ਨੇ ਇਨ੍ਹਾਂ ਦੇ ਪਦਵੀ ‘ਤੇ ਬੈਠਣ ਤੋਂ ਬਾਅਦ ਖਾਸ ਨਿਗ੍ਹਾ ਰੱਖੀ ਹੋਈ ਸੀ । ਸਾਨੂੰ ਵੀ ਆਸ ਸੀ ਕਿ ਉਹ ਆਉਣ ਵਾਲੇ ਸਮੇਂ ਵਿਚ ਕੌਮ ਨੂੰ ਚੰਗੀ ਸੇਧ ਦੇਣਗੇ । ਲੇਕਿਨ ਉਹ ਉਸੇ ਰਾਹ ਪੈ ਗਏ ਜਿਹੜੇ ਰਾਹ ਇੱਕ ਪਰਿਵਾਰ ਵੱਲੋਂ ਥਾਪੇ ਹੋਏ ਜਥੇਦਾਰ ਚੱਲੇ ਸਨ। ਸੇਖਵਾਂ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਅੰਦਰ 328 ਸਰੂਪਾਂ ਦਾ ਹਿਸਾਬ ਮੰਗਰਹੇ ਸਿੱਖ ਕੁਝ ਗਲਤ ਨਹੀਂ ਕਰ ਰਹੇ ਸਨ।
SGPC ਸ਼ੇਖਵਾਂ ਨੇ ਕਿਹਾ ਕਿ ਜਥੇਦਾਰ ਉਨ੍ਹਾਂ ਲੋਕਾਂ ਦੇ ਸੋਹਲੇ ਗਾ ਰਹੇ ਹਨ ਜਿਨਾਂ ‘ਤੇ ਸੌਦਾ ਸਾਧ ਨੂੰ ਮੁਆਫੀ ਦਿਵਾਉਣ ਦੇ ਇਲਜ਼ਾਮ, ਬਹਿਬਲ ਗੋਲੀ ਕਾਂਡ, ਬਰਗਾੜੀ ਕਾਂਡ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁੰਮ ਹੋਏ ਸਰੂਪਾਂ ਬਾਰੇ ਕਈ ਇਲਜ਼ਾਮ ਹਨ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਆਸੀ ਗ਼ਲਬੇ ਵਿਚੋਂ ਕੱਢਣ ਲਈ ਸਾਰੀਆਂ ਧਿਰਾਂ ਨੂੰ ਈਮਾਨਦਾਰੀ ਨਾਲ ਕੋਸ਼ਿਸ਼ ਕਰਨੀ ਚਾਹੀਦੀ ਹੈ ।ਇਥੇ ਇੱਕ ਅਹਿਮ ਖੁਲਾਸਾ ਕਰਦੇ ਹੋਏ ਸ਼ੇਖਵਾਂ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਸਿਆਸੀ ਐਡਜਸਟਮੈਂਟਾਂ ਹੁੰਦੀਆਂ ਹਨ, ਜਿਹੜਾ ਅਕਾਲੀ ਦਲ ਦਾ ਆਗੂ ਵਿਧਾਨ ਸਭਾ ਜਾਂ ਲੋਕ ਸਭਾ ਦੀ ਚੋਣ ਚ ਐਡਜਸਟ ਨਹੀਂ ਹੋ ਪਾਉਂਦਾ ਸੀ ਉਸ ਨੂੰ ਸ਼੍ਰੋਮਣੀ ਕਮੇਟੀ ਦੇ ਉੱਚੇ ਆਹੁਦੇ ਨਾਲ ਨਿਵਾਜ਼ ਕੇ ਖੁਸ਼ ਕਰ ਦਿੱਤਾ ਜਾਂਦਾ ਸੀ ।
SGPCਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਿਚ ਇਹ ਜਿਹੜੀਆਂ ਸਿਆਸੀ ਅਡਜਸਟਮੈਂਟਾਂ ਹੁੰਦੀਆਂ ਰਹੀਆਂ ਉਨਾਂ ਕਰਕੇ ਹੀ ਅੱਜ ਸ਼੍ਰੋਮਣੀ ਕਮੇਟੀ ਦਾ ਸਾਰਾ ਸਿਸਟਮ ਖ਼ਰਾਬ ਹੋ ਚੁੱਕਾ ਹੈ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਰਾਜ ਸੱਤਾ ਲਈ ਵਰਤਿਆ ਹੈ ਤੇ ਅੱਜ ਜਿੰਨੀ ਰਾਜਨੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਹੈ ਉਨੀ ਰਾਜਨੀਤੀ ਸ਼੍ਰੋਮਣੀ ਅਕਾਲੀ ਦਲ ਵਿਚ ਨਹੀਂ। ਭ੍ਰਿਸ਼ਟਾਚਾਰ ਦੀ ਗੱਲ ਕਰਦਿਆਂ ਸ਼ੇਖਵਾਂ ਨੇ ਕਿਹਾ ਕਿ ਜਿੰਨਾ ਐਸ ਵਕਤ ਭ੍ਰਿਸ਼ਟਾਚਾਰ ਸ਼੍ਰੋਮਣੀ ਕਮੇਟੀ ਵਿੱਚ ਹੈ ਉਨ੍ਹਾਂ ਭ੍ਰਿਸ਼ਟਾਚਾਰ ਸਰਕਾਰ ਵਿੱਚ ਨਹੀਂ ਹੈ । ਉਨ੍ਹਾਂ ਕਿਹਾ ਕਿ ਅਸੀਂ ਗੁਰਦੁਆਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀ ਦੀਆਂ ਚੋਣਾਂ ਨਹੀਂ ਲੜਨੀਆਂ ਪਰ ਅਸੀਂ ਚਹੁੰਦੇ ਹਾਂ ਕਿ ਸੰਗਤ ਚੰਗੇ ਨੁਮਾਇੰਦਿਆਂ ਨੂੰ ਚੁਣਕੇ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਗਲਬੇ ਤੋਂ ਬਚਾ ਸਕਦੀ ਹੈ।