
ਬੀ.ਏ ਦਾ ਵਿਦਿਆਰਥੀ ਸੀ।
ਮੁਹਾਲੀ: ਪੰਜਾਬ ਦੇ ਹਾਲਾਤ ਦਿਨੋ-ਦਿਨ ਵਿਗੜ ਰਹੇ ਹਨ। ਹਰ ਰੋਜ਼ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅਜਿਹਾ ਹੀ ਮਾਮਲਾ ਪਿੰਡ ਮਨੌਲੀ ਤੋਂ ਸਾਹਮਣੇ ਆਇਆ ਹੈ। ਜਿੱਥੇ 20 ਸਾਲਾਂ ਸੁਖਮਨ ਸਿੰਘ ਦੀ ਗੀਜ਼ਰ ਦੀ ਗੈਸ ਚੜ੍ਹਨ ਨਾਲ ਮੌਤ ਹੋ ਗਈ।
Gas Geyser
ਦੱਸ ਦੇਈਏ ਕਿ ਸੁਖਮਨ ਸਿੰਘ ਖੇਤੋਂ ਕੰਮ ਕਰਕੇ ਘਰ ਪਰਤਿਆ ਅਤੇ ਆ ਕੇ ਨਹਾਉਣ ਲਈ ਬਾਥਰੂਮ ਗਿਆ। ਥੋੜ੍ਹੇ ਸਮੇਂ ਬਾਅਦ ਸੁਖਮਨ ਦੇ ਫੋਨ ਤੇ ਕਾਲ ਆਉਂਦੀ ਹੈ ਅਤੇ ਉਸਦਾ ਪਿਤਾ ਉਸ ਨਾਲ ਗੱਲ ਕਰਵਾਉਣ ਲਈ ਬਾਥਰੂਮ ਵਿਚ ਉਸ ਨੂੰ ਫੋਨ ਫੜਾਉਣ ਲਈ ਜਾਂਦੇ ਹਨ।
Sukhman singh
ਬਾਥਰੂਮ ਚੋਂ ਸੁਖਮਨ ਦੀ ਆਵਾਜ਼ ਨਾ ਆਉਣ ਤੇ ਉਸਦੇ ਪਿਤਾ ਨੇ ਦਰਵਾਜ਼ਾ ਤੋੜ ਦਿੱਤਾ ਅਤੇ ਉਹਨਾਂ ਨੇ ਵੇਖਿਆ ਕਿ ਸੁਖਮਨ ਬੇਹੋਸ਼ ਪਿਆ ਸੀ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਲਿਜਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਗੀਜ਼ਰ ਗੈਸ ਦੇ ਵਧਣ ਕਾਰਨ ਇਹ ਘਟਨਾ ਘਟੀ। ਮ੍ਰਿਤਕ ਸੁਖਮਨ ਸਿੰਘ ਬੀ.ਏ ਦਾ ਵਿਦਿਆਰਥੀ ਸੀ।