khanna News : ਘਰ ਦੇ ਵਿਹੜੇ ’ਚ ਖੇਡਦੀ ਡੇਢ ਸਾਲਾ ਮਾਸੂਮ ਬੱਚੀ ’ਤੇ ਲੋਹੇ ਦਾ ਗੇਟ ਡਿੱਗਣ ਕਾਰਨ ਗਈ ਜਾਨ

By : BALJINDERK

Published : Nov 19, 2024, 7:43 pm IST
Updated : Nov 19, 2024, 7:43 pm IST
SHARE ARTICLE
ਡੇਢ ਸਾਲ ਦੀ ਮਾਸੂਮ ਬਾਣੀ ਕੌਰ
ਡੇਢ ਸਾਲ ਦੀ ਮਾਸੂਮ ਬਾਣੀ ਕੌਰ

khanna News : ਡੇਢ ਸਾਲ ਦੀ ਮਾਸੂਮ ਬਾਣੀ ਕੌਰ ਦਾ ਦਾਦੀ ਹੀ ਕਰਦੀ ਸੀ ਪਾਲਣ ਪੋਸ਼ਣ 

khanna News : ਖੰਨਾ ਪੁਲਿਸ ਜ਼ਿਲ੍ਹਾ ਆਧੀਨ ਮਾਛੀਵਾੜਾ ਸਾਹਿਬ ਦੇ ਨੇੜ੍ਹਲੇ ਪਿੰਡ ਹਿਯਾਤਪੁਰ ਵਿਖੇ ਘਰ ਦੇ ਵਿਹੜੇ ’ਚ ਖੇਡਦੀ ਡੇਢ ਸਾਲਾ ਮਾਸੂਮ ਬੱਚੀ ਬਾਣੀ ਕੌਰ ਨਾਲ ਦਰਦਨਾਕ ਹਾਦਸਾ ਵਾਪਰ ਗਿਆ ਅਤੇ ਇੱਕ ਲੋਹੇ ਦਾ ਗੇਟ ਉਸ ਉੱਪਰ ਆ ਗਿਰਿਆ ਜਿਸ ਕਾਰਨ ਬੱਚੀ ਦੀ ਜਾਨ ਚਲੀ ਗਈ। ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਬੱਚੀ ਦੇ ਪਿਤਾ ਦਰਸ਼ਨ ਸਿੰਘ ਦਾ ਕਰੀਬ 3 ਸਾਲ ਪਹਿਲਾਂ ਵਿਆਹ ਹੋਇਆ ਸੀ ਜਿਸ ਤੋਂ ਬੱਚੀ ਬਾਣੀ ਕੌਰ ਪੈਦਾ ਹੋਈ। ਬਾਣੀ ਕੌਰ ਦੇ ਜਨਮ ਤੋਂ ਕੁਝ ਸਮੇਂ ਬਾਅਦ ਹੀ ਦਰਸ਼ਨ ਸਿੰਘ ਦਾ ਆਪਣੀ ਪਤਨੀ ਨਾਲ ਤਲਾਕ ਹੋ ਗਿਆ ਅਤੇ ਉਹ ਵੱਖ ਰਹਿਣ ਲੱਗ ਪਈ। ਦਰਸ਼ਨ ਸਿੰਘ ਆਪ ਅਮਰੀਕਾ ਵਿਖੇ ਰੋਜ਼ਗਾਰ ਲਈ ਚਲਾ ਗਿਆ ਅਤੇ ਪੋਤਰੀ ਬਾਣੀ ਕੌਰ ਦਾ ਪਾਲਣ ਪੋਸ਼ਣ ਉਸਦੀ ਦਾਦੀ ਗੁਰਦੇਵ ਕੌਰ ਕਰ ਰਹੀ ਸੀ।

ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਗੁਰਦੇਵ ਕੌਰ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਘਰ ਵਿੱਚ ਮਿਸਤਰੀ ਲੱਗੇ ਹੋਏ ਸਨ ਜੋ ਕਿ ਟਾਈਲਾਂ ਲਗਾ ਰਹੇ ਸਨ। ਮਿਸਤਰੀਆਂ ਵਲੋਂ ਇੱਕ ਲੋਹੇ ਦਾ ਗੇਟ ਖੋਲ੍ਹ ਕੇ ਕੰਧ ਨਾਲ ਖਡ਼੍ਹਾ ਕੀਤਾ ਹੋਇਆ ਸੀ। ਬੱਚੀ ਬਾਣੀ ਕੌਰ ਘਰ ਵਿਚ ਖੇਡਦੀ ਹੋਈ ਉਸ ਲੋਹੇ ਦੇ ਗੇਟ ਉੱਪਰ ਚਡ਼੍ਹਨ ਦੀ ਕੋਸ਼ਿਸ਼ ਕਰਨ ਲੱਗੀ ਤਾਂ ਇਹ ਭਾਰੀ ਗੇਟ ਉਸ ਉੱਪਰ ਹੀ ਆ ਗਿਰਿਆ। ਜਦੋਂ ਦਾਦੀ ਤੇ ਘਰ ਵਿਚ ਲੱਗੇ ਮਿਸਤਰੀਆਂ ਨੇ ਲੋਹੇ ਦੇ ਗੇਟ ਹੇਠੋਂ ਬਾਣੀ ਕੌਰ ਨੂੰ ਕੱਢਿਆ ਅਤੇ ਹਸਪਤਾਲ ਲਿਆਂਦਾ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਮੁਖੀ ਨੇ ਦੱਸਿਆ ਕਿ ਬੱਚੀ ਬਾਣੀ ਕੌਰ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ। ਇਸ ਹਾਦਸੇ ਦੀ ਸਾਰੀ ਘਟਨਾ ਘਰ ’ਚ ਲੱਗੇ ਸੀਸੀਟੀਵੀ ਕੈਮਰੇ ਵਿਚ ਵੀ ਕੈਦ ਹੋ ਗਈ।

(For more news apart from An innocent one and half year old girl who was playing in yard house died due fall iron gate News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement