
ਪੰਜਾਬ ਸਰਕਾਰ ਨੇ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 25 ਤਹਿਤ ਪੰਜਾਬ ਵਿਚ ਹੋਣ ਵਾਲੀਆਂ ਛੁੱਟੀਆਂ...
ਚੰਡੀਗੜ੍ਹ (ਸਸਸ) : ਪੰਜਾਬ ਸਰਕਾਰ ਨੇ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 25 ਤਹਿਤ ਪੰਜਾਬ ਵਿਚ ਹੋਣ ਵਾਲੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਸਾਲ 2019 ਦੌਰਾਨ ਦੀਵਾਲੀ ਦਾ ਤਿਉਹਾਰ ਛੁੱਟੀ ਵਾਲੇ ਦਿਨ ਐਤਵਾਰ (27 ਅਕਤੂਬਰ) ਨੂੰ ਆ ਰਿਹਾ ਹੈ। ਇਸ ਤੋਂ ਇਲਾਵਾ 12 ਹੋਰ ਛੁੱਟੀਆਂ ਹੋਣਗੀਆਂ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 26 ਜਨਵਰੀ ਨੂੰ ਗਣਤੰਤਰ ਦਿਵਸ, 19 ਫਰਵਰੀ ਨੂੰ ਜਨਮ ਦਿਵਸ ਸ੍ਰੀ ਗੁਰੂ ਰਵੀਦਾਸ ਜੀ,
21 ਮਾਰਚ ਨੂੰ ਹੋਲੀ, 1 ਅਪ੍ਰੈਲ ਨੂੰ ਬੈਂਕ ਹਾਲੀਡੇ (ਸਾਲਾਨਾ ਅਕਾਊਂਟ ਕਲੋਜਿੰਗ), 13 ਅਪ੍ਰੈਲ ਨੂੰ ਰਾਮ ਨੌਮੀ, 19 ਅਪ੍ਰੈਲ ਨੂੰ ਗੁੱਡ ਫ੍ਰਾਈਡੇ, 5 ਜੂਨ ਨੂੰ ਈਦ-ਉਲ-ਫਿਤਰ, 15 ਅਗਸਤ ਨੂੰ ਸੁਤੰਤਰਤਾ ਦਿਵਸ, 2 ਅਕਤੂਬਰ ਨੂੰ ਜਨਮ ਦਿਵਸ ਮਹਾਤਮਾ ਗਾਂਧੀ ਜੀ, 8 ਅਕਤੂਬਰ ਨੂੰ ਦੁਸਹਿਰਾ, 12 ਨਵੰਬਰ ਨੂੰ ਪ੍ਰਕਾਸ਼ ਗੁਰਪੁਰਬ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ 25 ਦਸੰਬਰ ਨੂੰ ਕ੍ਰਿਸਮਿਸ ਦਿਵਸ ਦੀ ਛੁੱਟੀ ਰਹੇਗੀ।