
ਬੁਲਾਰੇ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਤੋਂ ਇਲਾਵਾ ਸਾਰੇ ਸਕੂਲ ਐੱਸ.ਏ.-2 ਦੇ ਮੁਲੰਕਣ ਟੂਲ ਆਪਣੇ ਪੱਧਰ 'ਤੇ ਤਿਆਰ ਕਰਨਗੇ।
ਐੱਸ.ਏ.ਐੱਸ. ਨਗਰ, ( ਸ.ਸ.ਸ.) : ਸਿੱਖਿਆ ਵਿਭਾਗ ਦੇ ਬੁਲਾਰੇ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਸੈਸ਼ਨ 2018-19 ਦੇ ਪੰਜਵੀਂ ਅਤੇ ਅੱਠਵੀਂ ਜਮਾਤਾਂ ਦਾ ਸਮੇਟਿਵ ਅਸੈੱਸਮੈਂਟ (ਐੱਸ.ਏ.)-2 ਮੁਲੰਕਣ ਪਿਤਰੀ ਸਕੂਲਾਂ 'ਚ ਹੀ ਹੋਵੇਗਾ। ਦਫਤਰ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪਰਿਸ਼ਦ ਪੰਜਾਬ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਐਲੀਮੈਂਟਰੀ ਅਤੇ ਸੈਕੰਡਰੀ ਸਿੱਖਿਆ ਨੂੰ 2018-19 ਦੇ ਪੰਜਵੀਂ ਅਤੇ ਅੱਠਵੀਂ ਜਮਾਤਾਂ ਦੇ ਸਮੇਟਿਵ ਅਸੈੱਸਮੈਂਟ (ਐੱਸ.ਏ.)-2 ਮੁਲੰਕਣ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ।
ਐੱਸ.ਏ.-2 ਮਾਰਚ ਮਹੀਨੇ ਦੇ ਦੂਜੇ ਹਫ਼ਤੇ ਵਿੱਚ ਲਿਆ ਜਾਵੇਗਾ ਅਤੇ ਪਾਠਕ੍ਰਮ ਅਕਤੂਬਰ ਤੋਂ ਫਰਵਰੀ ਮਹੀਨੇ ਦੇ ਪਾਠਕ੍ਰਮ ਵਿੱਚੋਂ ਹੀ ਮੁਲੰਕਣ ਕੀਤਾ ਜਾਵੇਗਾ। ਮੁਲੰਕਣ ਟੂਲ ਕੇਂਦਰੀਕ੍ਰਿਤ ਪ੍ਰਣਾਲੀ ਰਾਂਹੀ ਮੁੱਖ ਦਫ਼ਤਰ ਵੱਲੋਂ ਮੁਹੱਈਆ ਕਰਵਾਏ ਜਾਣਗੇ ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਤੋਂ ਇਲਾਵਾ ਸਾਰੇ ਸਕੂਲ ਐੱਸ.ਏ.-2 ਦੇ ਮੁਲੰਕਣ ਟੂਲ ਆਪਣੇ ਪੱਧਰ 'ਤੇ ਤਿਆਰ ਕਰਨਗੇ। ਸਿਰਫ ਸਰਕਾਰੀ ਸਕੂਲਾਂ ਦੇ ਪੰਜਵੀਂ ਜਮਾਤ ਲਈ ਪੰਜ ਵਿਸ਼ੇ ਜਿਨ੍ਹਾਂ 'ਚ ਪੰਜਾਬੀ (ਪਹਿਲੀ ਭਾਸ਼ਾ), ਹਿੰਦੀ (ਦੂਜੀ ਭਾਸ਼ਾ),
ਅੰਗਰੇਜ਼ੀ, ਗਣਿਤ ਅਤੇ ਵਾਤਾਵਰਨ ਸਿੱਖਿਆ ਦੇ ਮੁਲੰਕਣ ਟੂਲ ਅਤੇ ਅੱਠਵੀਂ ਜਮਾਤ ਲਈ ਛੇ ਵਿਸ਼ੇ ਪੰਜਾਬੀ (ਪਹਿਲੀ ਭਾਸ਼ਾ), ਹਿੰਦੀ (ਦੂਜੀ ਭਾਸ਼ਾ), ਅੰਗਰੇਜ਼ੀ, ਗਣਿਤ, ਸਮਾਜਿਕ ਵਿਗਿਆਨ ਅਤੇ ਵਿਗਿਆਨ ਦੇ ਮੁਲੰਕਣ ਟੂਲ ਮੁੱਖ ਦਫ਼ਤਰ ਵੱਲੋਂ ਮੁਹੱਈਆ ਕਰਵਾਏ ਜਾਣਗੇ|। ਬਾਕੀ ਰਹਿੰਦੇ ਵਿਸ਼ਿਆਂ ਦੇ ਮੁਲੰਕਣ ਟੂਲ ਸਬੰਧਿਤ ਅਧਿਆਪਕ ਵੱਲੋਂ ਹੀ ਤਿਆਰ ਕੀਤੇ ਜਾਣਗੇ। ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਕਿਹਾ ਹੈ
ਕਿ ਇਸ ਸਾਲ ਪੰਜਵੀਂ ਅਤੇ ਅੱਠਵੀਂ ਦੇ ਵਿਦਿਆਰਥੀਆਂ ਦਾ ਐੱਸ.ਏ.-2 ਮੁਲੰਕਣ ਵਿਦਿਆਰਥੀਆਂ ਦੇ ਪਿਤਰੀ ਸਕੂਲਾਂ ਵਿੱਚ ਹੀ ਹੋਵੇਗਾ| ਪੰਜਵੀਂ ਦਾ ਮੁਲੰਕਣ ਕੰਡਕਟ ਕਟਵਾਉਣ ਦੀ ਪੂਰੀ ਜਿੰਮ੍ਹੇਵਾਰੀ ਸਬੰਧਿਤ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਅਤੇ ਅੱਠਵੀਂ ਜਮਾਤ ਦੇ ਮੁਲੰਕਣ ਕੰਡਕਟ ਕਰਵਾਉਣ ਦੀ ਜਿੰਮ੍ਹੇਵਾਰੀ ਸਬੰਧਿਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਦੀ ਹੋਵੇਗੀ|