ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਅਗਵਾਈ 'ਚ ਸ਼ੁਰੂ ਹੋਈ ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਤਕ ਦਾਖ਼ਲਾ ਮੁਹਿੰਮ
Published : Dec 18, 2018, 1:58 pm IST
Updated : Dec 18, 2018, 1:58 pm IST
SHARE ARTICLE
ਦਾਖ਼ਲਾ ਮੁਹਿੰਮ
ਦਾਖ਼ਲਾ ਮੁਹਿੰਮ

ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਜਮਾਤਾਂ ਤੋਂ ਬਾਰ੍ਹਵੀਂ ਜਮਾਤਾਂ ਤੱਕ ਦੇ ਦਾਖ਼ਲਿਆਂ ਨੂੰ ਭਰਵਾਂ ਹੁੰਗਾਰਾ ਦੇਣ....

ਮੋਹਾਲੀ (ਸ.ਸ.ਸ) : ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਜਮਾਤਾਂ ਤੋਂ ਬਾਰ੍ਹਵੀਂ ਜਮਾਤਾਂ ਤੱਕ ਦੇ ਦਾਖ਼ਲਿਆਂ ਨੂੰ ਭਰਵਾਂ ਹੁੰਗਾਰਾ ਦੇਣ ਲਈ ਦਾਖ਼ਲਾ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ| ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਨੇ ਸਰਕਾਰੀ ਐਲੀਮੈਂਟਰੀ ਸਕੂਲ ਨਗਲਾ ਬਲਾਕ ਡੇਰਾਬੱਸੀ 1 ਜ਼ਿਲ੍ਹਾ ਐੱਸ.ਏ.ਐੱਸ. ਨਗਰ ਵਿਖੇ ਪਿੰਡ ਵਾਸੀਆਂ ਨੂੰ ਸਰਕਾਰੀ ਸਕੂਲਾਂ 'ਚ ਬੱਚਿਆਂ ਦਾ ਦਾਖਲਾ ਕਰਵਾਉਣ ਦੀ ਅਪੀਲ ਕੀਤੀ ਤੇ ਮੌਕੇ 'ਤੇ ਪੰਜ ਬੱਚਿਆਂ ਦਾ ਦਾਖ਼ਲਾ ਕਰਕੇ ਦਾਖਲਾ ਮੁਹਿੰਮ ਦਾ ਆਗਾਜ਼ ਕੀਤਾ।

ਦਾਖ਼ਲਾ ਮੁਹਿੰਮਦਾਖ਼ਲਾ ਮੁਹਿੰਮ

ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰੋਜੈਕਟ ਤਹਿਤ ਗੁਣਾਤਮਿਕ ਸਿੱਖਿਆ ਦੇ ਨਾਲ਼-ਨਾਲ਼ ਸਹਿ-ਅਕਾਦਮਿਕ ਕਿਰਿਆਵਾਂ, ਖੇਡਾਂ ਤੇ ਮੁਕਾਬਲਿਆਂ ਦੀਆਂ ਪ੍ਰੀਖਿਆਵਾਂ ਲਈ ਯੋਗ, ਤਜ਼ਰਬੇਕਾਰ ਤੇ ਮਿਹਨਤੀ ਅਧਿਆਪਕ ਸਿੱਖਿਆ ਦੇ ਰਹੇ ਹਨ। ਪੰਜਾਬ ਦੇ ਲਗਭਗ 20 ਹਜ਼ਾਰ ਸਰਕਾਰੀ ਸਕੂਲਾਂ 'ਚ ਅੱਜ ਦਾਖ਼ਲਾ ਮੁਹਿੰਮ ਨੂੰ ਲੱਖਾਂ ਅਧਿਆਪਕ ਤੇ ਸਕੂਲ਼ ਮੈਨੇਜਮੈਂਟ ਕਮੇਟੀਆਂ ਦੇ ਮੈਂਬਰ ਸਥਾਨਕ ਸਮਾਜ ਸੇਵੀ ਸੰਸਥਾਵਾਂ ਤੇ ਮੋਹਤਬਰ ਸਖਸ਼ੀਅਤਾਂ ਦੇ ਸਹਿਯੋਗ ਨਾਲ ਸਫ਼ਲ ਬਣਾਉਣ ਲਈ ਯਤਨਸ਼ੀਲ ਹਨ।

ਦਾਖ਼ਲਾ ਮੁਹਿੰਮਦਾਖ਼ਲਾ ਮੁਹਿੰਮ

ਉਹਨਾਂ ਖ਼ੁਸ਼ੀ ਨਾਲ ਇਹ ਗੱਲ ਸਾਂਝਿਆਂ ਕਰਦਿਆਂ ਕਿਹਾ ਕਿ ਪਿਛਲ਼ੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਫੋਨ ਸੁਨੇਹਿਆਂ ਰਾਹੀਂ ਉਹਨਾਂ ਨੂੰ ਜਾਣਕਾਰੀ ਮਿਲ ਰਹੀ ਹੈ ਕਿ ਸਕੂਲ ਮੁਖੀਆਂ ਨੇ ਆਪਣੇ ਸਕੂਲਾਂ ਤੇ ਵਿਦਿਆਰਥੀਆਂ ਦੀਆਂ ਅਕਾਦਮਿਕ ਤੇ ਸਹਿ-ਅਕਾਦਮਿਕ ਪ੍ਰਾਪਤੀਆਂ ਨੂੰ ਸਕੂਲ ਤੇ ਇਲਾਕੇ 'ਚ ਪ੍ਰਦਰਸ਼ਿਤ ਕਰ ਰਹੇ ਹਨ।ਉਹਨਾਂ ਸਮੂਹ ਸਿੱਖਿਆ ਅਧਿਕਾਰੀਆਂ, ਸਕੂਲ ਮੁਖੀਆਂ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਸ ਮੁਹਿੰਮ 'ਚ ਆਉਣ ਵਾਲੇ ਦਿਨਾਂ 'ਚ ਵਧ-ਚੜ੍ਹ ਕੇ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਦੀ ਪ੍ਰਾਪਤੀਆਂ ਦਾ ਜਿਕਰ ਕਰਦੇ ਹੋਏ

ਦਾਖ਼ਲਾ ਮੁਹਿੰਮਦਾਖ਼ਲਾ ਮੁਹਿੰਮ

ਇੱਕ-ਇੱਕ ਵਿਦਿਆਰਥੀ ਨੂੰ ਸਰਕਾਰੀ ਸਕੂਲ 'ਚ ਦਾਖ਼ਲ ਕਰਵਾਉਣ ਲਈ ਸੁਹਿਰਦ ਉਪਰਾਲਾ ਕਰਨ। ਇਸ ਮੌਕੇ ਸਕੱਤਰ ਸਕੂਲ ਸਿੱਖਿਆ ਨੇ ਕਿਹਾ ਕਿ ਜਿਹੜੇ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਬੱਚੇ ਦਾਖਲ ਹੋ ਰਹੇ ਹਨ ਉਹ ਪਹਿਲਾਂ ਆਂਗਨਵਾੜੀ ਦੇ ਹੀ ਸਨ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਇਹਨਾਂ ਨੂੰ ਸਿੱਖਿਆ ਪੱਖੋਂ ਮਜ਼ਬੂਤੀ ਵਾਲਾ ਆਧਾਰ ਪ੍ਰਦਾਨ ਕਰਨ ਲਈ ਆਪਣਾ ਯੋਗਦਾਨ ਪਾਉਣ ਲਈ ਅੱਗੇ ਆ ਰਹੇ ਹਨ| ਉਹਨਾਂ ਨੂੰ ਬਹੁਤ ਖ਼ੁਸ਼ੀ ਹੈ ਕਿ ਪਿੰਡਾਂ ਤੇ ਸ਼ਹਿਰਾਂ 'ਚ ਆਂਗਨਵਾੜੀ ਵਰਕਰ ਅਧਿਆਪਕਾਂ ਦਾ ਸਹਿਯੋਗ ਦੇ ਰਹੇ ਹਨ।

ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਨਗਲਾ ਦੇ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਨੇ ਕੋਰੀਓਗ੍ਰਾਫੀਆਂ, ਕਵਿਤਾਵਾਂ ਤੇ ਖੇਡ ਕਿਰਿਆਵਾਂ ਕਰਕੇ ਦਿਖਾਈਆਂ| ਨਗਲਾ ਸਕੂਲ ਦੇ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਨੇ ਭੰਗੜੇ ਦੀ ਵਿਸ਼ੇਸ਼ ਪੇਸ਼ਕਾਰੀ ਕਰਕੇ ਪਿੰਡ ਵਾਸੀਆਂ ਤੇ ਮਾਪਿਆਂ ਨੂੰ ਪ੍ਰਭਾਵਿਤ ਕੀਤਾ। ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਅੰਗਰੇਜ਼ੀ ਅਖ਼ਬਾਰ ਵੀ ਵਧੀਆ ਢੰਗ ਨਾਲ ਪੜ੍ਹ ਕੇ ਸੁਣਾਏ।

ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਸਕੂਲ ਮੁਖੀ ਸਰਕਾਰੀ ਪ੍ਰਾਇਮਰੀ ਸਕੂਲ ਨਗਲਾ, ਸਮੂਹ ਅਧਿਆਪਕਾਂ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ, ਅਧਿਆਪਕਾਂ, ਸਕੂਲ ਦੇ ਬੱਚਿਆਂ ਤੇ ਪਿੰਡ ਦੀਆਂ ਮੋਹਤਬਰ ਸ਼ਖਸ਼ੀਅਤਾਂ ਵੱਲੋਂ ਪਿੰਡ ਵਿੱਚ ਦਾਖ਼ਲਾ ਮੁਹਿੰਮ ਜਾਗਰੂਕਤਾ ਮਾਰਚ ਵੀ ਕੀਤਾ ਗਿਆ। ਇਸ ਮੌਕੇ ਡਾ. ਦਵਿੰਦਰ ਸਿੰਘ ਬੋਹਾ ਸਟੇਟ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਡਾ. ਹਰਪਾਲ ਸਿੰਘ ਬਾਜਕ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਕ੍ਰਿਸ਼ਨ ਪੁਰੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਖਰੜ-1 ਤੇ ਡੇਰਾ ਬੱਸੀ 1, ਸਕੂਲ ਮੁਖੀ ਬਲਜਿੰਦਰ ਕੌਰ,  ਪੂਜਾ ਸੀਐੱਮਟੀ,

ਚਰਨ ਸਿੰਘ, ਗੁਰਮੁੱਖ ਸਿੰਘ, ਮਨਦੀਪ ਸਿੰਘ, ਸਿਮਰਨਜੀਤ ਸਿੰਘ, ਸੁੱਚਾ ਸਿੰਘ, ਮੋਨਿਕਾ, ਮਧੂ, ਰੀਨਾ ਦੇਵੀ ਆਂਗਨਵਾੜੀ ਵਰਕਰ, ਜਸਵਿੰਦਰ ਸਿੰਘ ਗਾਜ਼ੀਪੁਰ, ਵੰਦਨਾ ਸਿੰਗਲਾ ਢਕੌਲੀ, ਸੁਖਵੰਤਜੀਤ ਕੌਰ ਢਕੌਲਾ, ਰੀਮਾ ਮਲਿਕ ਸਨੌਲੀ, ਪੂਨਮ ਸੂਦ ਪੀਰ ਮੁਛੱਲਾ, ਮਨਜੀਤ ਕੌਰ ਬਾਜੀਗਰ ਬਸਤੀ, ਸੋਨੀਆ ਸੂਦ ਹਰਮਿਲਾਪ ਨਗਰ, ਗੁਰਪ੍ਰੀਤ ਸਿੰਘ ਬੀਐਮਟੀ, ਗੁਰੇਕ ਸਿੰਘ ਸੀਐੱਮਟੀ, ਸੁਖਵੰਤ ਕੌਰ ਸੀਐੱਮਟੀ, ਮਨਦੀਪ ਸਿੰਘ ਗੀਗੇਮਾਜਰਾ, ਵਿਦਿਆਰਥੀਆਂ ਦੇ ਮਾਪੇ ਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement