
ਸਿੱਖਾਂ ਨੇ ਪਹਿਚਾਣ ਲਿਆ ਅਕਾਲੀਆਂ ਦੀ ਅਸਲ ਚਿਹਰਾ
ਮੁਹਾਲੀ: ਕਿਸਾਨ ਅੰਦੋਲਨ ਨੂੰ ਲੈ ਕੇ ਬੀਬੀ ਜਗੀਰ ਕੌਰ ਦੀ ਬੇਤੁਕੀ ਸਟੇਟਮੈਂਟ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਨੇ ਕੁੱਝ ਗੱਲਾਂ ਸਾਂਝੀਆਂ ਕੀਤੀਆਂ। ਉਹਨਾਂ ਕਿਹਾ ਕਿ ਬੀਬੀ ਜਗੀਰ ਕੌਰ ਕਹਿੰਦੇ ਨੇ ਵੀ ਇਹ ਦਿੱਲੀ ਬਾਰਡਰ ਤੇ ਸਾਰਾ ਅੰਦੋਲਨ ਅਸੀਂ ਬਿਠਾਇਆ ਹੈ ਖਹਿਰਾ ਨੇ ਕਿਹਾ ਕਿ ਇਸ ਨਾਲੋਂ ਮਨ ਘੜਤ ,ਝੂਠੀ ਸਟੇਟਮੈਂਟ ਨਹੀਂ ਕੋਈ ਦੇ ਸਕਦਾ।
Sukhpal Singh Khaira
ਉਹਨਾਂ ਕਿਹਾ ਕਿ ਜਿਹੜੀ ਗੱਲ ਮੋਦੀ ਕਹਿ ਰਿਹਾ ਹੈ ਕਿ ਵੀ ਇਹ ਸਾਰੀ ਸ਼ਰਾਰਤ ਸਾਡੇ ਵਿਰੋਧੀਆਂ ਦੀ ਹੈ ਇਸਤੇ ਬੀਬੀ ਜਗੀਰ ਕੌਰ ਦਾ ਬਿਆਨ ਸਚ ਕਰ ਰਿਹਾ ਹੈ ਇਸਦਾ ਇਹੀ ਮਤਲਬ ਹੈ ਕਿ ਉਹ ਬੀਜੇਪੀ ਦੇ ਹੱਥਾਂ ਵਿਚ ਅਜਿਹੀ ਦਲੀਲ ਪੇਸ਼ ਕਰ ਰਹੀ ਹੈ ਜਿਹੜੀ ਉਸਨੂੰ ਸੂਟ ਕਰ ਰਹੀ ਹੈ।
Sukhpal Singh Khaira
ਕੁੱਲ ਮਿਲਾ ਕਿ ਸਾਡੇ ਕਿਸਾਨ ਅੰਦੇਲਨ ਨੂੰ ਖਰਾਬ ਕਰਨ, ਉਸਦਾ ਮਜ਼ਾਕ ਉਡਾਉਣ ਲਈ ਇਹ ਬਿਆਨ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਜੇ ਅਕਾਲੀ ਦਲ ਦਾ ਕੋਈ ਵਰਕਰ ਇਹ ਗੱਲ ਕਹਿ ਦਿੰਦਾ ਤਾਂ ਗੱਲ ਸਮਝ 'ਚ ਵੀ ਆਉਂਦੀ ਹੈ ਕਿ ਉਸਨੂੰ ਇਸ ਗੱਲ ਦਾ ਇਲਮ ਨਹੀਂ ਪਰ SGPC ਦੀ ਪ੍ਰਧਾਨ ਦਾ ਇਹ ਗੱਲ ਕਹਿਣਾ ਬੜਾ ਮੰਦਭਾਗੀ ਹੈ।
Sukhpal Singh Khaira
ਖਹਿਰਾ ਨੇ ਕਿਹਾ ਕਿ ਮੁੱਢਲੀ ਗੱਲ ਤਾਂ ਇਹ ਹੈ ਕਿ ਅਕਾਲੀ ਦਲ ਆਪਣੇ ਅਸੂਲਾਂ ਚੋਂ ਭਟਕ ਚੁੱਕਿਆ ਹੈ ਉਸਨੂੰ ਸਮਝ ਨਹੀਂ ਆ ਰਿਹਾ ਵੀ ਅਸੀਂ ਕਿਸ ਪਾਸੇ ਜਾਈਏ,ਕੀ ਕਰੀਏ। ਉਹਨਾਂ ਕਿਹਾ ਕਿ ਪਿਛਲੇ ਸਾਲਾਂ ਵਿਚ ਜੋ ਕਦਮ ਬਾਦਲ ਦਲ ਵੱਲੋਂ ਚੁੱਕੇ ਗਏ ਉਹ ਸਾਰੇ ਉਲਟ ਗਏ ਕਿਉਂਕਿ ਲੋਕ ਇਹਨਾਂ ਨੂੰ ਸਮਝ ਚੁੱਕੇ ਹਨ।
Sukhpal Singh Khaira
ਖਹਿਰਾ ਨੇ ਕਿਹਾ ਕਿ ਪਹਿਲਾਂ ਬਾਦਲ ਪਰਿਵਾਰ ਨੇ ਬਿਲਾਂ ਨੂੰ ਫਾਇਦੇਮੰਦ ਦੱਸਿਆ ਜਦੋਂ ਲੋਕਾਂ ਨੇ ਜੁੱਤੀ ਲਾ ਲਈ ਇਹਨਾਂ ਦੇ ਦੁਆਲੇ ਹੋ ਗਏ ਉਦੋਂ ਬੀਬਾ ਬਾਦਲ ਨੇ ਅਸਤੀਫਾ ਦਿੱਤਾ,ਫਿਰ ਗਠਜੋੜ ਤੋੜਿਆ ਪਰ ਇਹਨਾਂ ਦਾ ਕੋਈ ਅਸਰ ਨਹੀਂ ਪਿਆ।
Sukhpal Singh Khaira
ਖਾਸ ਕਰਕੇ ਸਿੱਖ ਭਾਈਚਾਰੇ ਤੇ ਕਿਉਂਕਿ ਸਿੱਖਾਂ ਨੇ ਇਹਨਾਂ ਦਾ ਅਸਲ ਚਿਹਰਾ ਪਹਿਚਾਣ ਲਿਆ। ਉਹਨਾਂ ਕਿਹਾ ਜੋ ਇਹ ਸਟੇਟਮੈਂਟ ਦੇ ਰਹੇ ਹਨ ਉਹ ਅੰਦੋਲਨ ਨੂੰ ਕੰਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜੇ ਅਕਾਲੀ ਦਲ ਲੋਕਾਂ ਲਈ ਸੰਘਰਸ਼ ਕਰਦੀ ਰਹਿੰਦੀ ਤੇ ਵੱਡਾ ਬਾਦਲ ਇਸਨੂੰ ਟੱਬਰ ਦੀ ਪਾਰਟੀ ਨਾ ਬਣਾਉਂਦਾ ਤਾਂ ਇਸ ਸੰਘਰਸ਼ ਦੀ ਅਗਵਾਈ ਅਕਾਲੀ ਦਲ ਨੇ ਕਰਨੀ ਸੀ।