ਕਪੂਰਥਲਾ ‘ਚ ਬੇਅਦਬੀ ਤੋਂ ਬਾਅਦ ਪੁਲਿਸ ਦੀ ਵੱਡੀ ਕਾਰਵਾਈ, 2 FIR ਕੀਤੀਆਂ ਦਰਜ
Published : Dec 19, 2021, 7:18 pm IST
Updated : Dec 19, 2021, 7:18 pm IST
SHARE ARTICLE
photo
photo

ਪੁਲਿਸ ਦੇ ਕੰਮ ‘ਚ ਰੁਕਾਵਟ ਪਾਉਣ ‘ਤੇ ਕਤਲ ਦੀਆਂ ਧਾਰਾਵਾਂ ਲਾ 4 ਲੋਕਾਂ ਨੂੰ ਕੀਤਾ ਨਾਮਜ਼ਦ

 

ਕਪੂਰਥਲਾ: ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਵਿਚ ਵਾਪਰੀ ਬੇਅਦਬੀ ਘਟਨਾ ਦੇ ਦੋਸ਼ ਵਿੱਚ ਸੰਗਤ ਵਲੋਂ  ਕੁੱਟ-ਕੁੱਟ ਮਾਰੇ ਗਏ ਵਿਅਕਤੀ ਨੂੰ ਲੈ ਕੇ ਪੰਜਾਬ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਦੋ ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ। ਇਕ ਪੁਲਿਸ ਦੇ ਕੰਮ ਵਿਚ ਰੁਕਾਵਟ ਪਾਉਣ ਲਈ ਐੱਫ. ਆਈ. ਆਰ. ਦਰਜ ਕੀਤੀ ਗਈ ਹੈ, ਜਦੋਂ ਕਿ 306 ਵਿਚ 4 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। 306 ਵਿੱਚ ਕਤਲ ਦੀਆਂ ਧਾਰਾਵਾਂ ਸ਼ਾਮਲ ਹਨ। ਪੁਲਿਸ ਨੇ ਬੇਅਦਬੀ ਦੀਆਂ ਸੰਭਾਵਨਾਵਾਂ ਨੂੰ ਖਾਰਜ ਕਰਦੇ ਕਿਹਾ ਕਿ ਸਖਸ਼ ਚੋਰੀ ਦੇ ਇਰਾਦੇ ਨਾਲ ਆਇਆ ਸੀ।

 

PHOTOPHOTO

 

ਗੁਰਿੰਦਰ ਸਿੰਘ ਢਿੱਲੋਂ ਆਈ. ਜੀ. ਜਲੰਧਰ ਨੇ ਦੱਸਿਆ ਕਿ ਪਹਿਲੀ FIR 305 (295 ਏ) ਤਹਿਤ ਅਮਰਜੀਤ ਸਿੰਘ ਦੇ ਬਿਆਨ ਦੇ ਆਧਾਰ ‘ਤੇ ਕੀਤੀ ਗਈ ਹੈ, ਜੋ ਗੁਰਦੁਆਰਾ ਸਾਹਿਬ ਦੀ ਦੇਖ-ਰੇਖ ਕਰਦਾ ਹੈ। ਦੂਜੀ ਐੱਫ. ਆਈ. ਆਰ. ਐੱਸ. ਐੱਚ. ਓ. ਦੇ ਬਿਆਨ ਦੇ ਆਧਾਰ ਉਤੇ ਕੀਤੀ ਗਈ ਹੈ। ਜੋ ਮੌਕੇ ਉਤੇ ਹਾਜ਼ਰ ਸੀ, ਜਦੋਂ ਇਹ ਸਾਰਾ ਕੁਝ ਹੋਇਆ।

PHOTOPHOTO

ਢਿੱਲੋਂ ਨੇ ਕਿਹਾ ਕਿ ਵਿਅਕਤੀ ਪ੍ਰਵਾਸੀ ਲੱਗ ਰਿਹਾ ਸੀ। ਉਸ ਨੂੰ ਭੀੜ ਨੇ ਕੁੱਟਿਆ ਤੇ ਵੀਡੀਓ ਬਣਾਈ ਅਤੇ ਉਸ ਵੀਡੀਓ ਨੂੰ ਇਮੋਟਿਵ ਮੈਸੇਜ ਦੇ ਕੇ ਲੋਕਾਂ ਨੂੰ ਇਕੱਠਾ ਕੀਤਾ ਤੇ ਵਿਅਕਤੀ ਨੂੰ ਉਥੇ ਹੀ ਰੋਕ ਲਿਆ । ਪੁਲਿਸ ਨੇ ਕਾਫੀ ਰੋਕਿਆ ਪਰ ਭੀੜ ਨੇ ਜ਼ੋਰ-ਜ਼ਬਰਦਸਤੀ ਕਰਕੇ ਵਿਅਕਤੀ ਦੀ ਬੁਰੀ ਤਰ੍ਹਾਂ ਮਾਰਕੁਟਾਈ ਕੀਤੀ। ਇਸ ਦੌਰਾਨ ਭੀੜ ਨੇ ਪੁਲਿਸ ਉਤੇ ਹਮਲਾ ਵੀ ਕੀਤਾ ਅਤੇ ਪੁਲਿਸ ਦੀ ਡਿਊਟੀ ਵਿਚ ਵੀ ਰੁਕਾਵਟ ਪਾਈ। ਇਸ ਤੋਂ ਬਾਅਦ ਉਨ੍ਹਾਂ ਨੇ ਵਿਅਕਤੀ ਨੂੰ ਹਥਿਆਰ ਵਰਤ ਕੇ ਉਸ ਦੀ ਕੁੱਟਮਾਰ ਕੀਤੀ ਤੇ ਹਸਪਤਾਲ ਵਿਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

Location: India, Punjab, Gojra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Simranjit Mann ਨੇ Deep Sidhu ਅਤੇ Sidhu Moosewala ਦੇ ਨਾਮ ਨੂੰ ਵਰਤਿਆ ਮਾਨ ਦੇ ਸਾਬਕਾ ਲੀਡਰ ਨੇ ਖੋਲ੍ਹੇ ਭੇਦ

16 May 2024 12:29 PM

ਆਪ ਵਾਲੇ ਮੰਗਦੇ ਸੀ 8000 ਕਰੋੜ ਤਾਂ ਭਾਜਪਾ ਵਾਲਿਆਂ ਨੇ ਗਿਣਾ ਦਿੱਤੇ 70ਹਜ਼ਾਰ ਕਰੋੜ ਹਲਕਾ ਖਡੂਰ ਸਾਹਿਬ 'ਚ Debate LIVE

16 May 2024 12:19 PM

ਚਰਚਾ ਦੌਰਾਨ ਆਹਮੋ-ਸਾਹਮਣੇ ਹੋ ਗਏ ਬੀਜੇਪੀ ਤੇ ਕਾਂਗਰਸ ਦੇ ਵੱਡੇ ਲੀਡਰ "ਗ਼ਰੀਬੀ ਤਾਂ ਹਟੀ ਨਹੀਂ, ਗ਼ਰੀਬ ਹੀ ਹਟਾ ਦਿੱਤੇ"

16 May 2024 9:42 AM

ਚੋਣਾਂ ਤੋਂ ਪਹਿਲਾਂ ਮੈਦਾਨ ਛੱਡ ਗਏ ਅਕਾਲੀ, ਨਹੀਂ ਮਿਲਿਆ ਨਵਾਂ ਉਮੀਦਵਾਰ?

16 May 2024 9:28 AM

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM
Advertisement