
ਸਰਕਾਰੀ ਅਧਿਆਪਕਾਂ ਦੇ ਬੱਚੇ ਵੀ ਇਸ ਸਰਕਾਰੀ ਸਕੂਲ 'ਚ ਪੜ੍ਹ ਰਹੇ ਹਨ
ਹੁਸ਼ਿਆਰਪੁਰ - ਹੁਸ਼ਿਆਰਪੁਰ ਵਿਖੇ ਭੁੰਗਾ ਦੇ ਸਰਦਾਰ ਅਰਜਨ ਸਿੰਘ ਜੋਸ਼ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿਚ ਪੜ੍ਹਾਈ ਅਤੇ ਖੇਡਾਂ ਨੂੰ ਲੈ ਕੇ ਬਹੁਤ ਵਧੀਆ ਪ੍ਰਬੰਧ ਕੀਤਕੇ ਗਏ ਹਨ। ਅਜਿਹੇ ਸਕੂਲ ਪਿਛਲੇ ਦਿਨਾਂ ਵਿਚ ਪੰਜਾਬ ਦੇ ਸਮਾਰਟ ਸਕੂਲਾਂ ਨੂੰ ਲੈ ਹੋ ਰਹੀਆਂ ਬਿਆਨਬਾਜ਼ੀਆਂ ਨੂੰ ਸਿਰੇ ਤੋਂ ਨਕਾਰਦੇ ਹਨ। ਇਹ ਸਕੂਲ ਪੰਜਾਬ ਸਰਕਾਰ ਦੇ ਸਮਾਰਟ ਸਕੂਲਾਂ ਦੇ ਦਾਅਵਿਆਂ ਦੀ ਗਵਾਹੀ ਵੀ ਭਰਦੇ ਹਨ। ਇਸ ਸਕੂਲ 'ਚ ਪੜ੍ਹਨ ਆ ਰਹੇ ਵਿਦਿਆਰਥੀ ਇੱਥੇ ਮਿਲ ਰਹੀਆਂ ਸਹੂਲਤਾਂ ਤੋਂ ਬਹੁਤ ਖੁਸ਼ ਹਨ।
file photo
ਇਸ ਦੇ ਨਾਲ ਹੀ ਅਧਿਆਪਕਾਂ ਨੇ ਵੀ ਦੱਸਿਆ ਕਿ ਕਿਵੇਂ ਇਸ ਸਕੂਲ 'ਚ ਤਕਨੀਕੀ ਤੌਰ ਉੱਤੇ ਵੀ ਵਿਕਾਸ ਹੋਇਆ ਹੈ ਅਤੇ ਖੇਡਾਂ 'ਚ ਵੀ ਇੱਥੋਂ ਦੇ ਵਿਦਿਆਰਥੀ ਕਈ ਮੱਲਾਂ ਮਾਰ ਚੁੱਕੇ ਹਨ। ਸਕੂਲ ਦੇ ਹੈਡ ਮਾਸਟਰ ਦਾ ਵੀ ਇਹ ਕਹਿਣਾ ਹੈ ਕਿ ਹੁਣ ਸਰਕਾਰੀ ਸਕੂਲਾਂ ਦੀ ਦਿਖ ਬਦਲ ਚੁੱਕੀ ਹੈ ਅਤੇ ਕਈ ਸਰਕਾਰੀ ਅਧਿਆਪਕਾਂ ਦੇ ਬੱਚੇ ਵੀ ਸਰਕਾਰੀ ਸਕੂਲਾਂ 'ਚ ਪੜ੍ਹਦੇ ਹਨ ਸੋ ਪੰਜਾਬ ਸਰਕਾਰ ਵਲੋਂ ਵਿਦਿਆਰਥੀ ਦੀ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਹਰ ਸੰਭਵ ਕਦਮ ਚੁੱਕਿਆ ਜਾ ਰਿਹਾ ਹੈ ਜਿਸ ਨੂੰ ਵਿਦਿਆਰਥੀਆਂ ਦੇ ਮਾਂ-ਪਿਓ ਵੱਲੋਂ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ।
file photo
ਇਸ ਦੇ ਨਾਲ ਹੀ ਸਕੂਲ ਦੇ ਪੰਜਾਬੀ ਦੇ ਅਧਿਆਪਕ ਨੇ ਕਿਹਾ ਕਿ ਇਹ ਸਕੂਲ ਦੋ ਸਾਲ ਪਹਿਲਾਂ ਹੀ ਨਵਾਂ ਬਣਿਆ ਹੈ ਜਿਸ ਦੌਰਾਨ ਇਸ ਵਿਚ ਬਹੁਤ ਸਾਰੀਆਂ ਤਬਦੀਲੀਆਂ ਹੋਈਆਂ ਹਨ ਜਿਵੇਂ ਪ੍ਰੋਜੈਕਟਰ ਲੱਗੇ ਨੇ ਤੇ ਕੰਪਿਊਟਰ ਨਵੇਂ ਆਏ ਨੇ ਸਪੋਰਟਸ ਵਿੰਗ ਨਵਾਂ ਬਣਿਆ, ਲਾਈਬ੍ਰੇਰੀ ਵੀ ਨਵੀਂ ਬਣੀ ਹੈ ਤੇ ਉਸ ਵਿਚ ਕਿਤਾਬਾਂ ਵੀ ਨਵੀਆਂ ਮੰਗਵਾਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਜਦੋਂ ਤੋਂ ਇਹ ਸਕੂਲ ਸਮਾਰਟ ਬਣਿਆ ਹੈ ਉਦੋਂ ਤੋਂ ਇਸ ਸਕੂਲ ਵਿਚ ਬੱਚਿਆਂ ਦੀ ਗਿਣਤੀ ਵੀ ਵਧੀ ਹੈ ਤੇ ਬੱਚਿਆਂ ਦੇ ਮਾਪੇ ਵੀ ਆਉਂਦੇ ਹਨ
ਸਕੂਲ ਦੇਖਣ ਕਿ ਕਿਸ ਤਰ੍ਹਾਂ ਪੜ੍ਹਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਜਿਸ ਤਰ੍ਹਾਂ ਹੁਣ ਸਮਾਰਟ ਸਕੂਲ ਬਣਾ ਰਹੀ ਹੈ ਉਮੀਦ ਹੈ ਕਿ ਅੱਗੇ ਵੀ ਇਸ ਤਰ੍ਹਾਂ ਬਣਵਾਉਂਦੀ ਰਹੇਗੀ ਕਿਉਂਕਿ ਸਰਕਾਰੀ ਸਕੂਲ ਬਚਣੇ ਜਰੂਰੀ ਹਨ ਇੱਥੇ ਹਰ ਗਰੀਬ ਵਰਗ ਦਾ ਬੱਚਾ ਪੜ੍ਹਦਾ ਹੈ ਤੇ ਇਹਨਾਂ ਬੱਚਿਆਂ ਦੀ ਪੜ੍ਹਾਈ ਤਾਂ ਹੀ ਜਾਰੀ ਰਹਿ ਸਕਦੀ ਹੈ ਜੇ ਸਰਕਾਰੀ ਸਕੂਲ ਹੀ ਵਧੀਆ ਕਾਰਗੁਜ਼ਾਰੀ ਦਿਖਾਉਣਗੇ।