Punjab News: ਬਾਬਾ ਦਿਆਲ ਦਾਸ ਕਤਲ ਮਾਮਲਾ: ਵਧਣਗੀਆਂ IG ਪ੍ਰਦੀਪ ਕੁਮਾਰ ਯਾਦਵ ਦੀਆਂ ਮੁਸ਼ਕਿਲਾਂ, ਜਾਣੋ ਕਿਉਂ
Published : Dec 19, 2023, 1:56 pm IST
Updated : Dec 19, 2023, 1:56 pm IST
SHARE ARTICLE
Baba Dayal Das Murder case, IG pardeep kumar
Baba Dayal Das Murder case, IG pardeep kumar

ਮਲਕੀਤ ਦਾਸ ਨੂੰ ਸਰਕਾਰੀ ਗਵਾਹ ਬਣਨ ਦੀ ਮਿਲੀ ਮਨਜ਼ੂਰੀ

Punjab News: ਫਰੀਦਕੋਟ: ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਟ ਸੁਖੀਆ ਦੇ ਡੇਰੇ ਦੇ ਮਹੰਤ ਬਾਬਾ ਦਿਆਲ ਦਾਸ ਕਤਲ ਮਾਮਲੇ ਦੇ ਮੁੱਖ ਦੋਸ਼ੀ ਦੀ ਮੌਤ ਤੋਂ ਬਾਅਦ ਇਸ ਮਾਮਲੇ ਨਾਲ ਜੁੜੇ ਲੋਕਾਂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਹਾਲ ਹੀ ਵਿਚ ਫਰੀਦਕੋਟ ਅਦਾਲਤ ਦੇ ਇਸ ਮਾਮਲੇ ਵਿਚ ਆਏ ਫ਼ੈਸਲੇ ਨੇ ਪੁਲਿਸ ਦੇ ਵੱਡੇ ਅਧਿਕਾਰੀਆਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। 

ਇਸ ਮਾਮਲੇ ਨਾਲ ਜੁੜੇ 20 ਲੱਖ ਰਿਸ਼ਵਤ ਵਸੂਲਣ ਦੇ ਮਾਮਲੇ ਵਿਚ ਵਧੀਕ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਫ਼ਰੀਦਕੋਟ ਦੀ ਅਦਾਲਤ ਨੇ ਇਸੇ ਮਾਮਲੇ ਵਿਚ ਨਾਮਜਦ ਬੀੜ ਸਿੱਖਾਂ ਵਾਲਾ ਦੀ ਗਊਸ਼ਾਲਾ ਪ੍ਰਮੁੱਖ ਬਾਬਾ ਮਲਕੀਤ ਦਾਸ ਨੂੰ ਵਾਅਦਾ ਮੁਆਫ਼ ਗਵਾਹ ਬਣਨ ਦੀ ਮਨਜ਼ੂਰੀ ਦੇ ਦਿੱਤੀ ਹੈ। ਜਿਸ ਨਾਲ ਹੁਣ ਇਸ ਮਾਮਲੇ ਵਿਚ ਤਤਕਾਲੀ IG ਫਰੀਦਕੋਟ ਪ੍ਰਦੀਪ ਕੁਮਾਰ ਯਾਦਵ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ, ਕਿਉਂਕਿ ਬਾਬਾ ਮਲਕੀਤ ਦਾਸ ਨੇ ਫ਼ਰੀਦਕੋਟ ਅਦਾਲਤ ਵਿਚ ਦਾਖਲ ਕੀਤੇ ਆਪਣੇ ਇਕਬਾਲੀਆ ਬਿਆਨ ਵਿਚ ਇਹ ਸਪੱਸ਼ਟ ਕਰ ਦਿੱਤਾ ਹੈ ਕਿ 20 ਲੱਖ ਦੀ ਰਿਸ਼ਵਤ ਮਾਮਲੇ ਵਿਚ IG ਪ੍ਰਦੀਪ ਕੁਮਾਰ ਯਾਦਵ ਦੀ ਸਿੱਧੀ ਸ਼ਮੂਲੀਅਤ ਸੀ। 

ਬਾਬਾ ਦਿਆਲ ਦਾਸ ਕਤਲ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵਲੋਂ ਪੀੜਤ ਪੱਖ ਤੋਂ 50 ਲੱਖ ਰੁਪਏ ਦੀ ਰਿਸ਼ਵਤ ਮੰਗਣ ਅਤੇ 20 ਲੱਖ ਰੁਪਏ ਦੀ ਰਿਸ਼ਵਤ ਵਸੂਲਣ ਦੇ ਮਾਮਲੇ ਵਿਚ ਵਿਜੀਲੈਂਸ ਵਿਭਾਗ ਨੇ 3 ਪੁਲਿਸ ਅਧਿਕਾਰੀਆਂ ਅਤੇ 2 ਪ੍ਰਾਈਵੇਟ ਬੰਦਿਆਂ ਸਮੇਤ 5 ਲੋਕਾਂ ਤੇ ਮੁਕੱਦਮਾਂ ਦਰਜ ਕੀਤਾ ਸੀ। ਜਿਸ ਵਿਚ ਫਰੀਦਕੋਟ ਦੇ ਤਤਕਾਲੀ SPD ਗਗਣੇਸ਼ ਕੁਮਾਰ ਸ਼ਰਮਾਂ, ਤਤਕਾਲੀ DSP D ਸੁਸ਼ੀਲ ਕੁਮਾਰ,ਆਈਜੀ ਦਫ਼ਤਰ ਵਿਚ ਤੈਨਾਤ SI ਖੇਮ ਚੰਦ ਪਰਾਸ਼ਰ, ਬਾਬਾ ਮਲਕੀਤ ਦਾਸ ਅਤੇ ਇਕ ਹੋਰ ਪ੍ਰਾਈਵੇਟ ਸ਼ਖਸ ਸਮੇਤ 5 ਲੋਕਾਂ 'ਤੇ ਮੁਕੱਦਮਾਂ ਦਰਜ ਕੀਤਾ ਸੀ ਜਿਸ ਵਿਚ DSP ਸੁਸ਼ੀਲ ਕੁਮਾਰ ਅਤੇ SI ਖੇਮ ਚੰਦ ਪਰਾਸ਼ਰ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।

ਜਦਕਿ ਬਾਬਾ ਮਲਕੀਤ ਦਾਸ ਖ਼ੁਦ ਅਦਾਲਤ ਵਿਚ ਆਤਮ ਸਮਰਪਣ ਕਰਨ ਦਾ ਦਾਅਵਾ ਕਰ ਚੁਕਿਆ ਹੈ। ਦੱਸ ਦਈਏ ਕਿ 7 ਨਵੰਬਰ 2019 ਨੂੰ ਇੱਥੋਂ ਦੇ ਪਿੰਡ ਕੋਟਸੁਖੀਆ ਵਿਚ ਡੇਰਾ ਬਾਬਾ ਹਰਕਾ ਦਾਸ ਦੇ ਮੁਖੀ ਬਾਬਾ ਦਿਆਲ ਦਾਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਘਟਨਾ ਵਾਲੇ ਦਿਨ ਥਾਣਾ ਸਦਰ ਕੋਟਕਪੂਰਾ ਦੀ ਪੁਲਿਸ ਵੱਲੋਂ ਮ੍ਰਿਤਕ ਦੇ ਗੁਰੂ ਭਾਈ ਬਾਬਾ ਗਗਨ ਦਾਸ ਦੇ ਬਿਆਨਾਂ ’ਤੇ ਸੰਤ ਜਰਨੈਲ ਦਾਸ ਅਤੇ ਇੱਕ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਵਿਚ ਪੁਲਿਸ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸ਼ੂਟਰਾਂ ਸਣੇ ਕੁਝ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ, ਪਰ ਅਜੇ ਤੱਕ ਮੁੱਖ ਮੁਲਜ਼ਮ ਸੰਤ ਜਰਨੈਲ ਦਾਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਸੀ।

SHARE ARTICLE

ਏਜੰਸੀ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement