
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਕੂਲਾਂ ਲਈ ਹੁਕਮ ਜਾਰੀ
Punjab News: ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਲੈ ਕੇ ਸੂਬਾ ਸਰਕਾਰ ਵਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ 31 ਮਾਰਚ 2024 ਤੋਂ ਬਾਅਦ ਕੋਈ ਵੀ ਸਰਕਾਰੀ ਸਕੂਲ ਦਾ ਬੱਚਾ ਜ਼ਮੀਨ ’ਤੇ ਨਹੀਂ ਬੈਠੇਗਾ।
ਸਰਕਾਰ ਵਲੋਂ ਉਨ੍ਹਾਂ ਸਮੂਹ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਜਾਰੀ ਕਰ ਦਿਤਾ ਗਿਆ ਹੈ। ਜਿਸ ਵਿਚ ਉਨ੍ਹਾਂ ਕਿਹਾ ਹੈ ਕਿ 31 ਮਾਰਚ 2024 ਤੋਂ ਬਾਅਦ ਕੋਈ ਵੀ ਸਰਕਾਰੀ ਸਕੂਲ ਦਾ ਬੱਚਾ ਬੈਂਚ ਤੋਂ ਹੇਠਾਂ ਜ਼ਮੀਨ 'ਤੇ ਨਹੀਂ ਬੈਠਣਾ ਚਾਹੀਦਾ। ਇਸ ਦੇ ਨਾਲ ਹੀ ਪੱਤਰ ਵਿਚ ਕਿਹਾ ਕਿ ਜੇਕਰ ਕਿਸੇ ਸਕੂਲ ਵਿਚ ਬੈਂਚਾਂ ਦੀ ਘਾਟ ਹੈ ਤਾਂ ਉਹ 23 ਦਸੰਬਰ ਬਾਅਦ ਦੁਪਹਿਰ 3 ਵਜੇ ਤਕ ਦਫ਼ਤਰ ਨੂੰ ਬੈਂਚਾਂ ਦੀ ਮੰਗ ਭੇਜ ਸਕਦੇ ਹਨ।
(For more news apart from Strict instructions issued to Punjab Government schools, stay tuned to Rozana Spokesman)