Khanuri Border News : ਸੁਪਰੀਮ ਕੋਰਟ 'ਚ ਸੁਣਵਾਈ ਤੋਂ ਬਾਅਦ ਖਨੌਰੀ ਬਾਰਡਰ ਤੋਂ ਕਿਸਾਨਾਂ ਨੇ ਕੀਤੀ ਪ੍ਰੈੱਸ ਕਾਨਫਰੰਸ 

By : BALJINDERK

Published : Dec 19, 2024, 7:49 pm IST
Updated : Dec 19, 2024, 7:49 pm IST
SHARE ARTICLE
ਕਿਸਾਨ ਆਗੂ ਅਭਿਮਨਿਊ ਕੋਹਾੜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ
ਕਿਸਾਨ ਆਗੂ ਅਭਿਮਨਿਊ ਕੋਹਾੜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ

Khanuri Border News : ਡੱਲੇਵਾਲ ਨਾਜ਼ੁਕ ਸਥਿਤੀ ਦੇ ਬਾਵਜੂਦ ਮਾਨਯੋਗ ਸੁਪਰੀਮ ਕੋਰਟ ਦਾ ਮਾਣ ਰੱਖਦੇ ਹੋਏ ਆਪਣੀ ਗੱਲ ਰੱਖਣ ਦੀ ਕੀਤੀ ਕੋਸ਼ਿਸ਼

Khanuri Border News : ਅੱਜ ਸੁਪਰੀਮ ਕੋਰਟ 'ਚ ਸੁਣਵਾਈ ਤੋਂ ਬਾਅਦ ਖਨੌਰੀ ਬਾਰਡਰ ਤੋਂ ਕਿਸਾਨਾਂ ਦੀ ਪ੍ਰੈੱਸ ਕਾਨਫਰੰਸ ਹੋਈ । ਕਾਨਫ਼ਰੰਸ ਦੌਰਾਨ ਹਰਿਆਣਾ ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਦੱਸਿਆ ਕਿ ਵੀਡੀਓ ਕਾਨਫਰੰਸ ਰਾਹੀਂ ਜਗਜੀਤ ਸਿੰਘ ਡੱਲੇਵਾਲ ਸੁਪਰੀਮ ਕੋਰਟ ’ਚ ਕਿਸਾਨਾਂ ਦਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਗਈ। ਅਭਿਮਨਿਊ ਕੋਹਾੜ ਨੇ ਕਿਹਾ ਕਿ ਅਸੀਂ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਮੁਕੱਦਮੇ ਵਿਚ ਪਾਰਟੀ ਨਹੀਂ ਬਣਾਗੇ। ਜਿਵੇਂ ਕੱਲ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀ ਕਿ 24 ਘੰਟੇ ਲਈ ਕਿਸਾਨਾਂ ਲਈ ਦਰਵਾਜ਼ੇ ਖੁੱਲੇ ਹਨ, ਉਸ ਗੱਲ ਨੂੰ ਰੱਖਣ ਦਾ ਅੱਜ ਫੈਸਲਾ ਲਿਆ ਗਿਆ। 

ਅਭਿਮਨਿਊ ਕੋਹਾੜ ਨੇ ਕਿਹਾ ਕਿ ਲਗਭਗ 12 ਵਜੇ ਜਗਜੀਤ ਸਿੰਘ ਜਦੋਂ ਨਹਾਉਣ ਲਈ ਗਏ ਤਾਂ ਅਚਾਨਕ ਡਿੱਗ ਗਏ ਅਤੇ ਉਨ੍ਹਾਂ ਦੀ ਤਬੀਅਤ ਬਹੁਤ ਵਿਗੜ ਗਈ । ਉਨ੍ਹਾਂ ਨੇ ਬੇਹੋਸ਼ ਹੋਣ ਤੋਂ ਪਹਿਲਾਂ ਉਲਟੀਆਂ ਵੀ ਕੀਤੀਆਂ। ਇਸ ਤੋਂ ਬਾਅਦ ਡਾਕਟਰਾਂ ਦੀ ਟੀਮ ਤੁਰੰਤ ਉਥੇ ਪਹੁੰਚੀ। ਅੱਠ ਤੋਂ 10 ਮਿੰਟ ਤੱਕ ਜਗਜੀਤ ਸਿੰਘ ਡੱਲੇਵਾਲ ਪੂਰੇ ਹੋਸ਼ ਵਿਚ ਨਹੀਂ ਰਹੇ। ਸਾਰੇ ਕਿਸਾਨ ਅਤੇ ਦੇਸ਼ ਦੇ ਲੋਕ ਉਸ ਵੇਲੇ ਬਹੁਤ ਹੀ ਭਾਵੁਕ ਸਥਿਤੀ ਵਿਚ ਸਨ।

ਡਾਕਟਰਾਂ ਨੇ ਜਿਸ ਤਰੀਕੇ ਨਾਲ ਉਨ੍ਹਾਂ ਦੀ ਦੇਖਭਾਲ ਕੀਤੀ ਉਹ ਵੀ ਬਿਨਾਂ ਕਿਸੇ ਮੈਡੀਕਲ ਦੇ ਉਨ੍ਹਾਂ ਦਾ ਬੈਲਡ ਪ੍ਰੈਸ਼ਰ ਉਪਰ ਹੋਇਆ ਹੈ। ਪਰ ਸਥਿਤੀ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਕਿਹਾ ਮੇਰੇ ਤੋਂ ਪਹਿਲਾਂ ਡਾਕਟਰਾਂ ਦੱਸ ਹੀ ਚੁੱਕੇ ਹਨ ਕਿ ਉਨ੍ਹਾਂ ਦਾ ਬੱਲਡ ਪ੍ਰੈਸ਼ਰ ਇੱਕ ਵਾਰ ਤਾਂ ਬਹੁਤ ਘੱਟ ਗਿਆ ਸੀ। 2 ਵਜੇ ਦੇ ਕਰੀਬ ਡੱਲੇਵਾਲ ਜੀ ਨੂੰ ਹੋਸ਼ ਆਇਆ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਕਮੇਟੀ ਦੇ ਸਾਥੀਆਂ ਨੂੰ ਬੁਲਾਇਆ। 

ਜਦੋਂ ਉਨ੍ਹਾਂ ਨੂੰ ਹੋਸ਼ ਆਇਆ ਤਾਂ ਸਭ ਤੋਂ ਪਹਿਲਾਂ ਅੱਜ ਦੀ ਵੀਡੀਓ ਕਾਨਫਰੰਸ ਦੀ ਤਿਆਰੀ ਬਾਰੇ ਪੁੱਛਿਆ। ਭਾਵੇਂ ਇਥੇ ਇੰਟਰਨੈਟ ਦੀ ਸਥਿਤੀ ਖ਼ਰਾਬ ਚੱਲ ਰਹੀ ਹੈ ਫਿਰ ਵੀ ਅਸੀਂ ਕੁਝ ਨਾ ਕੁਝ ਕਰਕੇ ਵਾਈ ਫਾਈ ਦੀ ਵਿਵਸਥਾ ਕੀਤੀ।  2.20 ਮਿੰਟ ’ਤੇ ਜਗਜੀਤ ਸਿੰਘ ਡੱਲੇਵਾਲ ਸੁਪਰੀਮ ਕੋਰਟ ਨਾਲ 10 ਤੋਂ 15 ਮਿੰਟ ਲਈ ਜੁੜੇ। ਜਗਜੀਤ ਸਿੰਘ ਡੱਲੇਵਾਲ ਨੇ ਨਾਜ਼ੁਕ ਸਥਿਤੀ ਦੇ ਬਾਵਜੂਦ ਮਾਨਯੋਗ ਸੁਪਰੀਮ ਕੋਰਟ ਦਾ ਮਾਣ ਰੱਖਦੇ ਹੋਏ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਪਰੰਤੂ ਜੋ ਗੱਲ ਉਹ ਸੁਪਰੀਮ ਕੋਰਟ ਅੱਗੇ ਰੱਖਣਾ ਚਾਹੁੰਦੇ ਸੀ ਉਸ ਗੱਲ ਨੂੰ ਰੱਖ ਨਹੀਂ ਸਕੇ। 

ਅਭਿਮਨਿਊ ਕੋਹਾੜ ਨੇ ਦੱਸਿਆ ਕਿ ਉਹ ਸੁਪਰੀਮ ਕੋਰਟ ਅੱਗੇ 13 ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮੋਰਚਾ ਦੀ ਅਗਵਾਈ ਹੇਠ ਚੱਲ ਰਹੇ ਅੰਦੋਲਨ ਦੇ ਤਹਿਤ ਮੇਰੇ ਮਰਨ ਵਰਤ ਦਾ ਅੱਜ 24ਵਾਂ ਦਿਨ ਹੈ। ਡੱਲੇਵਾਲ ਨੇ ਕਿਹਾ ਕਿ ਮੈਨੂੰ ਖ਼ਬਰਾਂ ਤੋਂ ਪਤਾ ਚੱਲਿਆ ਹੈ ਕਿ ਸੁਪਰੀਮ ਕੋਰਟ ਮੇਰੀ ਸਿਹਤ ਲਈ ਬੇਹੱਦ ਚਿੰਤਤ ਹੈ। ਅਸੀਂ ਤੁਹਾਡੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹਾਂ। ਮੈਂ ਆਪ ਜੀ ਅੱਗੇ ਬੇਨਤੀ ਕਰਦਾ ਹਾਂ ਕਿ ਮੇਰੀ ਜ਼ਿੰਦਗੀ ਤੋਂ ਜ਼ਿਆਦਾ ਉਨ੍ਹਾਂ ਕਿਸਾਨਾਂ ਦੀਆਂ ਜ਼ਿਦਗੀਆਂ ਸਨ ਜਿਨ੍ਹਾਂ ਨੇ ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਆਤਮਾ ਹੱਤਿਆ ਕਰ ਲਈ ਹੈ। ਪਹਿਲਾਂ MSP ਦੀ ਕਿਸਾਨ ਅਤੇ ਖੇਤੀ ਮਜ਼ਦੂਰ ਹੀ ਗਾਰੰਟੀ ਕਾਨੂੰਨ ਦੀ ਗੱਲ ਕਰਦੇ ਸੀ ਪਰ ਹੁਣ ਤਾਂ ਖੇਤੀ ਦੇ ਵਿਸ਼ੇ ’ਤੇ ਬਣੀ ਸੰਸਦ ਦੀ ਸਥਾਈ ਸਮਿਤੀ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ MSP ’ਤੇ ਕਾਨੂੰਨ ਬਣਾਇਆ ਜਾਵੇ। ਇਸ ਨਾਲ ਕਿਸਾਨਾਂ ਅਤੇ ਦੇਸ਼ ਦੀ ਅਰਥ ਵਿਵਸਥਾ ਨੂੰ ਬਹੁਤ ਫਾਇਦਾ ਹੋਵੇਗਾ। 

(For more news apart from After the hearing in Supreme Court, farmers from Khanuri border held a press conference News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement