
ਗੌਰ ਹੈ ਕਿ ਰਮਨਜੀਤ ਸਿੰਘ ਸਿਕੀ 1 ਜਨਵਰੀ ਤੋਂ ਸ਼੍ਰੀ ਹਰਿਮੰਦਿਰ ਸਾਹਿਬ...
ਤਰਨਤਾਰਨ: ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿਕੀ ਦਾ ਹਲਕੇ ਵਿਚ ਮੌਜੂਦ ਨਾ ਰਹਿਣ ਕਾਰਨ ਅੱਜ ਉਹਨਾਂ ਦੀ ਗੁਮਸ਼ੁਦਾ ਦੇ ਪੋਸਟਰ ਲਗਣ ਨਾਲ ਸਿਆਸੀ ਸਰਗਰਮੀਆਂ ਵਧ ਗਈਆਂ ਹਨ। ਗੌਰ ਹੈ ਕਿ ਰਮਨਜੀਤ ਸਿੰਘ ਸਿਕੀ 1 ਜਨਵਰੀ ਤੋਂ ਸ਼੍ਰੀ ਹਰਿਮੰਦਿਰ ਸਾਹਿਬ ਅੰਮ੍ਰਿਤਸਰ ਵਿਚ ਲੰਗਰ ਦੀ ਸੇਵਾ ਕਰ ਰਹੇ ਹਨ।
Photo
ਉਹਨਾਂ ਨੇ ਫਰਵਰੀ ਮਹੀਨੇ ਵਿਚ ਹਲਕੇ ਵਿਚ ਵਾਪਸ ਆਉਣ ਬਾਰੇ ਕਿਹਾ ਹੈ ਜਦਕਿ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿਚ ਕਾਫੀ ਸਮੇਂ ਤੋਂ ਉਹਨਾਂ ਦੀ ਗੈਰ ਹਾਜ਼ਰੀ ਦੇ ਚਲਦੇ ਵਰਕਰਾਂ ਵਿਚ ਨਿਰਾਸ਼ਾ ਛਾਈ ਹੋਈ ਹੈ। ਸਮਝਿਆ ਜਾ ਰਿਹਾ ਹੈ ਕਿ ਕਾਂਗਰਸੀ ਗੁਟ ਦੁਆਰਾ ਖਡੂਰ ਸਾਹਿਬ ਦੇ ਬਸ ਸਟੈਂਡ ਮੇਨ ਰੋਡ ਆਦਿ ਜਗ੍ਹਾ ਤੇ ਗੁਮਸ਼ੁਦਾ ਸਬੰਧੀ ਪੋਸਟਰ ਜਾਣ ਬੁੱਝ ਕੇ ਲਗਾਏ ਗਏ ਹਨ।
MLA Ramanjeet Singh Sikki
ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂ ਕਾਫੀ ਸਮੇਂ ਤੋਂ ਇਹ ਦਾਅਵਾ ਕਰ ਰਹੇ ਹਨ ਕਿ ਦੂਜੀ ਵਾਰ ਵਿਧਾਇਕ ਬਣਨ ਤੋਂ ਬਾਅਦ ਰਮਨਜੀਤ ਸਿੰਘ ਅਪਣੇ ਹਲਕੇ ਤੋਂ ਜਾਣ ਬੁੱਝ ਕੇ ਗਾਇਬ ਹੋ ਕੇ ਕਪੂਰਥਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਵੱਲ ਰੁਖ ਕਰ ਚੁੱਕੇ ਹਨ। ਰਮਨਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਹਲਕੇ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ। ਉਹ ਕਿਤੇ ਨਹੀਂ ਜਾਣ ਵਾਲੇ। ਹੋ ਸਕਦਾ ਹੈ ਕਿ ਕਿਸੇ ਨੇ ਸ਼ਰਾਰਤ ਦੇ ਤੌਰ ਤੇ ਇਹ ਪੋਸਟਰ ਲਗਾਏ ਹੋਣ।
MLA Ramanjeet Singh Sikki
ਇਸ ਤੇ ਰਾਜਨੀਤੀ ਕਰਨਾ ਠੀਕ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਹਲਕਾ ਪੂਰੀ ਤਰ੍ਹਾਂ ਖਾਲੀ ਪਿਆ ਹੋਇਆ ਹੈ। ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਵਿਚੋਂ ਕੱਢਣ ਤੋਂ ਬਾਅਦ ਕਿਸੇ ਹੋਰ ਨੂੰ ਹਲਕਾ ਇੰਚਾਰਜ ਨਹੀਂ ਬਣਾਇਆ ਗਿਆ। ਉੱਧਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਬਿੱਟੂ ਵੀ ਹੁਣ ਵਿਧਾਇਕ ਦਾ ਜਮ ਕੇ ਵਿਰੋਧ ਕਰਨ ਲੱਗੇ ਹਨ। ਪਿੰਡ ਖਵਾਸਪੁਰਾ ਵਿਚ ਜਮੀਨੀ ਵਿਵਾਦ ਦੇ ਚਲਦੇ ਦੋਵੇਂ ਆਗੂ ਆਹਮੋ-ਸਾਹਮਣੇ ਹੋ ਚੁੱਕੇ ਹਨ।
MLA Ramanjeet Singh Sikki
ਸਮਝਿਆ ਜਾ ਰਿਹਾ ਹੈ ਕਿ ਕਿਸੇ ਕਾਂਗਰਸੀ ਦੁਆਰਾ ਹੀ ਪੋਸਟਰ ਲਗਾ ਕੇ ਵਿਧਾਇਕ ਸਿਕੀ ਨਾਲ ਜਾਣ ਬੁੱਝ ਕੇ ਸ਼ਰਾਰਤ ਕੀਤੀ ਗਈ ਹੈ। ਜ਼ਿਲ੍ਹਾ ਕਾਂਗਰਸ ਪ੍ਰਧਾਨ ਮਨਜੀਤ ਸਿੰਘ ਘਸੀਟਪੁਰਾ ਨੇ ਦੱਸਿਆ ਕਿ ਵਿਧਾਇਕ ਰਮਨਜੀਤ ਸਿੰਘ ਸਿੱਕੀ ਹਰ ਸਾਲ ਦੀ ਤਰ੍ਹਾਂ ਸ੍ਰੀ ਹਰਿ ਮੰਦਰ ਸਾਹਿਬ ਵਿਖੇ ਸੇਵਾ ਕਰਨ ਗਏ ਹਨ। ਉਹ ਕਈ ਸਾਲਾਂ ਤੋਂ ਉਥੇ ਸੇਵਾ ਕਰ ਰਹੇ ਹਨ। ਉਨ੍ਹਾਂ ਦੀ ਵਫ਼ਾਦਾਰੀ 'ਤੇ ਸ਼ੱਕ ਕਰਨਾ ਗਲਤ ਹੈ। ਇਹ ਇਕ ਸਾਜਿਸ਼ ਦਾ ਹਿੱਸਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।