
ਪਾਵਰਕਾਮ ਨੇ ਸ਼ੁਰੂ ਕੀਤੀ ਨਵੀਂ ਸਕੀਮ
ਚੰਡੀਗੜ੍ਹ : ਪੰਜਾਬ ਅੰਦਰ ਬਿਜਲੀ ਦਾ ਨਵਾਂ ਕੁਨੈਕਸ਼ਨ ਲੈਣਾ ਹੁਣ ਹੋਰ ਵੀ ਅਸਾਨ ਹੋਣ ਜਾ ਰਿਹਾ ਹੈ। ਪਾਵਰਕਾਮ ਵਲੋਂ ਸ਼ੁਰੂ ਕੀਤੀ ਗਈ ਇਸ ਸਕੀਮ ਨਾਲ ਹੁਣ ਖਪਤਕਾਰਾਂ ਨੂੰ ਦਫ਼ਤਰਾਂ ਦੇ ਚੱਕਰ ਕੱਟਣ ਤੋਂ ਨਿਜ਼ਾਤ ਮਿਲ ਜਾਵੇਗੀ।
Photo
ਇਸ ਜ਼ਰੀਏ ਬਿਨਾ ਕਿਸੇ ਪ੍ਰੇਸ਼ਾਨੀ ਦੇ ਖਪਤਕਾਰ ਕਰ ਬੈਠੇ ਹੀ 100 ਕਿਲੋਵਾਟ ਤਕ ਦਾ ਬਿਜਲੀ ਕੁਨੈਕਸ਼ਨ ਲੈਣ ਲਈ ਘਰ ਬੈਠੇ ਹੀ ਆਨਲਾਈਨ ਅਪਲਾਈ ਕਰ ਸਕਦੇ ਹਨ।
Photo
ਪਾਵਰਕਾਮ ਵਲੋਂ ਇਹ ਸਹੂਲਤ ਡੋਰ ਸਟੈਂਪ 'ਤੇ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਪਾਵਰਕਾਮ ਵਲੋਂ ਬਾਕਾਇਦਾ ਸਰਕੂਲਰ ਵੀ ਜਾਰੀ ਕੀਤਾ ਗਿਆ ਹੈ। ਸਰਕੂਲਰ ਮੁਤਾਬਕ ਖੇਤੀਬਾੜੀ ਸੈਕਟਰ ਸ਼੍ਰੇਣੀ ਵਾਲਿਆਂ ਨੂੰ ਇਹ ਸਹੂਲਤ ਨਹੀਂ ਮਿਲੇਗੀ। ਕਾਬਲੇਗੌਰ ਹੈ ਕਿ 100 ਕਿਲੋਵਾਟ ਤੋਂ ਉਪਰ ਦੇ ਬਿਜਲੀ ਕੁਨੈਕਸ਼ਨ ਲੈਣ ਦੀ ਪ੍ਰਕਿਰਿਆ ਪਹਿਲਾਂ ਹੀ ਆਨਲਾਈਨ ਹੈ।
Photo
ਨਵਾਂ ਕੁਨੈਕਸ਼ਨ ਲੈਣ ਦੇ ਚਾਹਵਾਨਾਂ ਨੂੰ ਪੀਐੱਸਸੀਐੱਲ ਦੀ ਵੈੱਬਸਾਈਟ 'ਤੇ ਜਾ ਕੇ ਨਿਊ ਕੁਨੈਕਸ਼ਨ ਦੇ ਕਾਲਮ 'ਤੇ ਕਲਿਤ ਕਰਨਾ ਪਵੇਗਾ। ਉਪਰੰਤ ਬਿਜਲੀ ਕੁਨੈਕਸ਼ਨ ਸਬੰਧੀ ਫ਼ਾਰਮ ਨੂੰ ਡਾਊਨਲੋਡ ਕਰ ਕੇ ਉਸ ਦਾ ਪ੍ਰਿੰਟ ਲੈ ਕੇ ਵਿਭਾਗੀ ਸ਼ਰਤਾਂ ਮੁਤਾਬਕ ਭਰਨ ਬਾਅਦ, ਉਸ 'ਤੇ ਅਪਲਾਈ ਕਰਨ ਵਾਲੇ ਦੀ ਇਕ ਫ਼ੋਟੋ ਅਤੇ ਉਸ ਉਪਰ ਕਰਾਸ ਲਾਈਨ ਕਰਨ ਤੋਂ ਬਾਅਦ ਪਾਵਰਕਾਮ ਦੀ ਸਾਈਟ 'ਤੇ ਜਾ ਕੇ ਅਪਲੋਡ ਕਰਨਾ ਪਵੇਗਾ।
Photo
ਪਾਵਰਕਾਮ ਅਧਿਕਾਰੀ ਮੁਤਾਬਕ ਜੇਕਰ ਕੋਈ ਖਪਤਕਾਰ ਘਰੇਲੂ ਬਿਜਲੀ ਕੁਨੈਕਸ਼ਨ ਲਈ ਆਨਲਾਈਨ ਅਪਲਾਈ ਕਰਨ ਸਮੇਂ ਫ਼ੋਟੋ ਲਾਉਣੀ ਜਾਂ ਫਿਰ ਸਾਈਨ ਕਰਨਾ ਭੁੱਲ ਜਾਂਦਾ ਹੈ ਤਾਂ ਪਾਵਰਕਾਮ ਦੇ ਅਧਿਕਾਰੀ ਬਿਜਲੀ ਕੁਨੈਕਸ਼ਨ ਜਾਰੀ ਕਰਦੇ ਸਮੇਂ ਖਪਤਕਾਰ ਦੇ ਘਰ ਜਾ ਕੇ ਰਹਿੰਦੀ ਕਾਰਵਾਈ ਪੂਰੀ ਕਰ ਦੇਣਗੇ।