
ਫ਼ਿਰੋਜ਼ਪੁਰ: ਬਾਦਲ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਦੇਣ ਦੇ ਲਈ ਪਿੰਡ ਅਤੇ ਸ਼ਹਿਰਾਂ ਵਿਚ ਸੇਵਾ ਕੇਂਦਰ ਸਥਾਪਤ ਕੀਤੇ ਗਏ ਸਨ ਪਰ ਕੈਪਟਨ ਸਰਕਾਰ ਪੰਜਾਬ ਦੀ ਸੱਤਾ ਸੰਭਾਲਦਿਆਂ ਹੀ 1647 ਸੇਵਾ ਕੇਂਦਰਾਂ ਨੂੰ ਤਾਲੇ ਲਗਾਉਣ ਦਾ ਹੁਕਮ ਜਾਰੀ ਕਰ ਦਿਤਾ ਸੀ ਕਿਉਂਕਿ ਸੇਵਾ ਕੇਂਦਰ ਤੋਂ ਖ਼ਰਚੇ ਪੂਰੇ ਨਹੀਂ ਸੀ ਹੋ ਰਹੇ, ਜਿਸ ਦੇ ਚਲਦੇ ਅੱਜ ਸਰਹੱਦੀ ਪਿੰਡ ਗ਼ੁਲਾਮ ਹੁਸੈਨ ਵਾਲਾ ਅਤੇ ਬਾਰੇਕੇ ਦੋਹਾਂ ਪਿੰਡਾਂ ਵਿਚ ਬਣੇ ਸੇਵਾ ਕੇਂਦਰਾਂ ਦਾ ਬਿੱਲ ਨਾ ਭਰਿਆ ਜਾਣ ਦੇ ਕਾਰਨ ਬਿਜਲੀ ਵਿਭਾਗ ਨੇ ਕੁਨੈਕਸ਼ਨ ਕੱਟ ਦਿਤਾ। ਜਿਸ ਕਾਰਨ ਸੇਵਾ ਕੇਂਦਰਾਂ ਵਿਚ ਕੰਮ ਕਰਾਉਣ ਵਾਲੇ ਆਏ ਲੋਕਾਂ ਨੂੰ ਕਾਫ਼ੀ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੇਵਾ ਕੇਂਦਰ ਦੇ ਮੁਲਾਜ਼ਮਾਂ ਨੇ ਦਸਿਆ ਕਿ ਕੰਪਨੀ ਵਲੋਂ ਬਿੱਲ ਨਾ ਭਰਿਆ ਜਾਣ ਦੇ ਕਾਰਨ ਹੀ ਸੇਵਾ ਕੇਂਦਰ ਦਾ ਕੁਨੈਕਸ਼ਨ ਬਿਜਲੀ ਵਿਭਾਗ ਵਲੋਂ ਕੱਟ ਦਿਤਾ ਗਿਆ ਹੈ। ਮੁਲਾਜ਼ਮਾਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਸੇਵਾ ਕੇਂਦਰ ਬੰਦ ਨਾ ਕੀਤੇ ਜਾਣ।