
ਇਹ ਰੈਲੀ ਜੰਡਿਆਲਾ ਮੰਜਕੀ ਤੋਂ ਸ਼ੁਰੂ ਹੋਈ ਟਰੈਕਟਰ ਰੈਲੀ ਜ਼ਿਲ੍ਹੇ ਦੇ ਤਿੰਨ ਬਲਾਕਾਂ ਦੇ ਡੇਢ ਦਰਜਨ ਤੋਂ ਵਧੇਰੇ ਪਿੰਡਾਂ ਵਿਚ ਕੱਢੀ ਗਈ।
ਜੰਡਿਆਲਾ ਮੰਜਕੀ- ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਤੇਜ ਹੁੰਦਾ ਜਾ ਰਿਹਾ ਹੈ। ਇਸ ਦੇ ਚਲਦੇ ਅੱਜ ਕਿਸਾਨ ਅੰਦੋਲਨ ਦਾ ਅੱਜ ਵੱਡਾ ਦਿਨ ਹੈ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਅੱਜ ਟਰੈਕਟਰਾਂ ਅਤੇ ਹੋਰ ਸੈਂਕੜੇ ਵਾਹਨਾਂ ਨਾਲ ਦਿੱਲੀ ਵਿਖੇ 26 ਜਨਵਰੀ ਨੂੰ ਕੱਢੇ ਜਾਣ ਵਾਲੇ ਟਰੈਕਟਰ ਮਾਰਚ ਲਈ ਜਾਗਰੂਕਤਾ ਰੈਲੀ ਕੱਢੀ ਗਈ।
ਦੱਸ ਦੇਈਏ ਇਹ ਰੈਲੀ ਜੰਡਿਆਲਾ ਮੰਜਕੀ ਤੋਂ ਸ਼ੁਰੂ ਹੋਈ ਟਰੈਕਟਰ ਰੈਲੀ ਜ਼ਿਲ੍ਹੇ ਦੇ ਤਿੰਨ ਬਲਾਕਾਂ ਦੇ ਡੇਢ ਦਰਜਨ ਤੋਂ ਵਧੇਰੇ ਪਿੰਡਾਂ ਵਿਚ ਕੱਢੀ ਗਈ। ਇਹ ਰੈਲੀ ਜੰਡਿਆਲਾ ਮੰਜਕੀ ਤੋਂ ਸ਼ੁਰੂ ਹੋ ਕੇ ਪਿੰਡ ਥਾਬਲਕੇ, ਬਜੂਹਾ ਕਲਾਂ, ਬਜੂਹਾ ਖ਼ੁਰਦ, ਚੱਕ, ਵੇਂਡਲ, ਉਦੋਪੁਰ, ਜਗਰਾਲ, ਭੋਡੇ ਸਪਰਾਏ, ਜਮਸ਼ੇਰ, ਕੁੱਕੜਪਿੰਡ, ਰਾਏਪੁਰ, ਫਰਾਲਾ ਸਮੇਤ ਹੋਰ ਕਈ ਪਿੰਡਾਂ ਚੋਂ ਗੁਜ਼ਰਦੀ ਹੋਈ ਸਮਰਾਏ ਦੀ ਅਨਾਜ ਮੰਡੀ 'ਚ ਸਮਾਪਤ ਹੋਈ।
ਇਸ ਦੇ ਚਲਦੇ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਸਮਰਾ, ਯੂਥ ਆਗੂ ਅਮਰਜੋਤ ਸਿੰਘ ਜੰਡਿਆਲਾ, ਬਲਾਕ ਪ੍ਰਧਾਨ ਪਰਗਟ ਸਿੰਘ ਸਰਹਾਲੀ, ਜ਼ਿਲ੍ਹਾ ਜਨਰਲ ਸਕੱਤਰ ਕੁਲਵਿੰਦਰ ਸਿੰਘ ਮਸ਼ਿਆਣਾ ਨੇ ਦੱਸਿਆ ਕਿ ਇਹ ਟਰੈਕਟਰ ਰੈਲੀ 26 ਜਨਵਰੀ ਦੇ ਦਿੱਲੀ 'ਚ ਕੀਤੇ ਜਾ ਰਹੇ ਟਰੈਕਟਰ ਮਾਰਚ 'ਚ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀ ਵਰਗ ਦੀ ਵਧ ਤੋਂ ਵਧ ਸ਼ਮੂਲੀਅਤ ਲਈ ਉਨ੍ਹਾਂ ਨੂੰ ਜਾਗਰੂਕ ਕਰਨ ਵਜੋਂ ਕੱਢੀ ਗਈ ਹੈ।
ਜਿਕਰਯੋਗ ਹੈ ਕਿ ਅੱਜ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ 10ਵੇਂ ਦੌਰ ਦੀ ਮੀਟਿੰਗ ਹੋਣ ਜਾ ਰਹੀ ਹੈ। ਦੂਜੇ ਪਾਸੇ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਨੂੰ ਲੈ ਕੇ 3 ਸੂਬਿਆਂ ਦੀ ਪੁਲਿਸ ਅਤੇ ਕਿਸਾਨਾਂ ਵਿਚਾਲੇ ਮੀਟਿੰਗ ਵੀ ਹੈ ਅਤੇ ਇਸ ਦੇ ਨਾਲ ਕਿਸਾਨ ਟਰੈਕਟਰ ਪਰੇਡ ਨੂੰ ਲੈ ਕੇ ਸੁਪਰੀਮ ਕੋਰਟ ’ਚ ਅੱਜ ਸੁਣਵਾਈ ਹੋਵੇਗੀ।