
ਦਿੱਲੀ ਵਿਚ ਪਹਿਲੀ ਵਾਰ ਪਟਰੌਲ 85 ਰੁਪਏ ਦੇ ਪਾਰ
ਨਵੀਂ ਦਿੱਲੀ, 19 ਜਨਵਰੀ : ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਹੁਣ ਬੇਕਾਬੂ ਹਨ, ਦਿੱਲੀ ਵਿਚ ਵੀ ਪਹਿਲੀ ਵਾਰ ਪਟਰੌਲ ਦੀ ਦਰ 85 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਈ ਹੈ | ਜਦੋਂ ਕਿ ਡੀਜ਼ਲ ਵੀ 75 ਰੁਪਏ ਨੂੰ ਪਾਰ ਕਰ ਗਿਆ ਹੈ | ਮੁੰਬਈ 'ਚ ਪੈਟਰੋਲ ਦੇ ਰੇਟ 92 ਰੁਪਏ ਹੋ ਗਏ ਹਨ | ਅੱਜ ਡੀਜ਼ਲ ਦੀ ਕੀਮਤ 24 ਤੋਂ 25 ਪੈਸੇ ਵਧ ਗਈ ਹੈ, ਜਦੋਂ ਕਿ ਪਟਰੌਲ ਦੀ ਕੀਮਤ ਵੀ 22 ਤੋਂ
25 ਪੈਸੇ ਵਧ ਗਈ ਹੈ | ਇਸ ਮਹੀਨੇ ਪਟਰੌਲ ਦੀਆਂ ਕੀਮਤਾਂ ਵਿਚ 1.49 ਰੁਪਏ ਦਾ ਵਾਧਾ ਹੋਇਆ ਹੈ | 1 ਜਨਵਰੀ ਨੂੰ ਦਿੱਲੀ ਵਿਚ ਪਟਰੌਲ ਦੀ ਕੀਮਤ 83.71 ਰੁਪਏ ਪ੍ਰਤੀ ਲੀਟਰ ਸੀ, ਜਦੋਂ ਕਿ ਅੱਜ ਇਹ 85.20 ਰੁਪਏ ਹੋ ਗਈ ਹੈ | ਇਸੇ ਤਰ੍ਹਾਂ ਜਨਵਰੀ ਵਿਚ ਦਿੱਲੀ ਵਿਚ ਡੀਜ਼ਲ 1.51 ਰੁਪਏ ਮਹਿੰਗਾ ਹੋ ਗਿਆ ਹੈ | 1 ਜਨਵਰੀ ਨੂੰ ਦਿੱਲੀ ਵਿਚ ਡੀਜ਼ਲ ਦੀ ਕੀਮਤ 73.87 ਰੁਪਏ ਪ੍ਰਤੀ ਲੀਟਰ ਸੀ, ਜਦੋਂ ਕਿ ਅੱਜ ਇਹ ਰੇਟ 75.38 ਰੁਪਏ ਪ੍ਰਤੀ ਲੀਟਰ ਹੈ |
ਬਾਕੀ ਮੈਟਰੋ ਸਹਿਰਾਂ ਦੀ ਗੱਲ ਕਰੀਏ ਤਾਂ ਅੱਜ ਮੁੰਬਈ ਵਿਚ ਪਟਰੌਲ ਦੀ ਕੀਮਤ 91.80 ਰੁਪਏ ਹੈ, ਕੋਲਕਾਤਾ ਵਿਚ ਕੀਮਤ 86.63 ਰੁਪਏ ਅਤੇ ਚੇਨਈ ਵਿਚ ਪਟਰੌਲ 87.85 ਰੁਪਏ ਪ੍ਰਤੀ ਲੀਟਰ ਹੈ | ਇਸੇ ਤਰ੍ਹਾਂ ਡੀਜਲ ਦੀ ਦਰ ਦਿੱਲੀ ਵਿਚ 75.38 ਰੁਪਏ, ਮੁੰਬਈ ਵਿਚ 82.13 ਰੁਪਏ, ਕੋਲਕਾਤਾ ਵਿਚ 78.97 ਰੁਪਏ ਅਤੇ ਚੇਨਈ ਵਿਚ 80.67 ਰੁਪਏ ਪ੍ਰਤੀ ਲੀਟਰ ਕੀਤੀ ਗਈ ਹੈ |
(ਪੀਟੀਆਈ)