
ਜਪਜੀ ਖਹਿਰਾ ਦੀ ਇੰਟਰਵਿਊ ਨੇ ਨੌਜਵਾਨਾਂ 'ਚ ਭਰਿਆ ਹੋਰ ਜੋਸ਼
ਨਵੀਂ ਦਿੱਲੀ, 20 ਜਨਵਰੀ (ਮਨੀਸ਼ਾ): ਕੇਂਦਰ ਸਰਕਾਰ ਵਲੋਂ ਨਵੇਂ ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ 56ਵੇਂ ਦਿਨ ਵੀ ਜਾਰੀ ਹੈ | ਕਿਸਾਨੀ ਮੋਰਚੇ 'ਤੇ ਦਿਨ-ਰਾਤ ਡਟੇ ਕਿਸਾਨਾਂ ਦੇ ਹੌਾਸਲਿਆਂ ਨੂੰ ਬੁਲੰਦ ਕਰਨ ਲਈ ਲਗਾਤਾਰ ਵੱਖ-ਵੱਖ ਗਾਇਕਾ ਵਲੋਂ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਅੰਦੋਲਨ ਵਿਚ ਸ਼ਿਰਕਤ ਕੀਤੀ ਗਈ | ਜਿਵੇਂ ਕਨਵਰ ਗਰੇਵਾਲ, ਹਾਰਫ਼ ਚੀਮਾ, ਗਾਲਵ ਵੜੈਂਚ, ਬੱਬੂ ਮਾਨ ਅਤੇ ਹੋਰ ਵੀ ਕਈਾ ਗਾਇਕ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਵਿਰੋਧੀ ਕਾਨੂੰਨਾਂ ਵਿਰੁਧ ਧਰਨਾ ਪ੍ਰਦਰਸ਼ਨ ਵਿਚ ਲਗਾਤਾਰ ਡਟੇ ਹੋਏ ਹਨ, ਉਥੇ ਹੀ ਅੱਜ ਪੰਜਾਬੀ ਫ਼ਿਲਮਾਂ ਦੀ ਅਦਾਕਾਰ ਜਪਜੀ ਖਹਿਰਾ ਉਚੇਚੇ ਤੌਰ 'ਤੇ ਕਿਸਾਨੀ ਮੋਰਚੇ 'ਤੇ ਪਹੁੰਚੇ ਉਨ੍ਹਾਂ ਨੇ ਹਮੇਸ਼ਾ ਹੀ ਅਪਣੇ ਗੀਤਾਂ ਅਤੇ ਸ਼ੂਟਿੰਗ ਰਾਹੀਂ ਹੱਕ ਸੱਚ ਦੀ ਗੱਲ ਕੀਤੀ ਹੈ ਅਤੇ ਪੰਜਾਬੀ ਸਭਿਆਚਾਰ ਨੂੰ ਪ੍ਰਫ਼ੁੱਲਤ ਵੀ ਕੀਤਾ ਹੈ |
ਇਸ ਦੌਰਾਨ ਅਦਾਕਾਰਾ ਜਪਜੀ ਖਹਿਰਾ ਨੇ ਕਿਹਾ ਕਿ ਜਦੋਂ ਵੀ ਮੈਂ ਅੰਦੋਲਨ ਵਿਚ ਸ਼ਿਰਕਤ ਕੀਤੀ ਹੈ ਤਾਂ ਕੁਝ ਨ ਕੁਝ ਨਵਾਂ ਸੁਣਨ ਨੂੰ ਮਿਲਦਾ ਹੈ, ਜਿਵੇਂ ਪੰਜਾਬੀ ਅਤਿਵਾਦੀ, ਨੌਜਵਾਨ ਨਸ਼ੇੜੀ, ਖ਼ਾਲਿਸਤਾਨੀ ਇਹ ਸਭ ਸਰਕਾਰ ਦੀਆਂ ਅੰਦੋਲਨ ਨੂੰ ਬਿਖੇਰਨ ਲਈ ਚਾਲਾਂ ਹਨ ਅਤੇ ਇਹ ਸਾਡੇ ਲਈ ਇਮਤਿਹਾਨ ਹਨ | ਹੁਣ ਤਕ ਤਾਂ ਸਾਰੇ ਇਮਤਿਹਾਨ ਪਾਸ ਕਰ ਲਏ ਹਨ, ਕਿਉਾਕਿ ਮੁੱਦੇ ਤੋਂ ਭਟਕਣਾ ਨਹੀਂ ਹੈ ਅਤੇ ਡਟੇ ਰਹਿਣ ਹੈ, ਬਸ ਹੁਣ ਤਾਂ ਅਸੀਂ ਜਿੱਤ ਦੇ ਬਿਲਕੁਲ ਨਜ਼ਦੀਕ ਹਾਂ ਸੋ ਅਸੀਂ ਇੱਥੋਂ ਜਿੱਤ ਕੇ ਹੀ ਜਾਵਾਂਗੇ | ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਕੰਮ ਹੈ ਲੋਕਾਂ ਦਾ ਮੁੱਦੇ ਤੋਂ ਧਿਆਨ ਭੜਕਾਉਣਾ ਪਰ ਉਨ੍ਹਾਂ ਨੂੰ ਪਤਾ ਨਹੀਂ ਕਿ ਮੱਥਾ ਜਿੱਦੀ ਪੰਜਾਬੀਆਂ ਅਤੇ ਅਣਖੀਆਂ ਨਾਲ ਲਗਾਇਆ ਹੈ, ਹੁਣ ਤਾਂ ਤੁਸੀਂ ਜੋ ਕੁਝ ਮਰਜ਼ੀ ਕਰਲੋ, ਅਸੀਂ ਇੱਥੋਂ ਕਾਨੂੰਨ ਰੱਦ ਕਰਾਏ ਬਿਨਾਂ ਨਹੀਂ ਜਾਵਾਂਗੇ | ਖਹਿਰਾ ਨੇ ਕਿਹਾ ਕਿ ਜਿੰਨੀਆਂ ਵੀ ਇੱਥੇ ਸ਼ਹੀਦੀਆਂ ਹੋਈਆਂ ਹਨ ਇੱਕ ਇਤਿਹਾਸ ਸਿਰਜਿਆ ਜਾਵੇਗਾ ਅਤੇ ਉਨ੍ਹਾਂ ਦੇ ਨਾਮ ਸੁਨਹਿਰੀ ਅੱਖਰਾਂ ਵਿਚ ਲਿਖੇ ਜਾਣਗੇ | ਸ਼ਹੀਦੀਆਂ ਨੂੰ ਲੈ ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਰੈਲੀ ਨੂੰ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਕੀਤਾ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕਾਨੂੰਨ ਨਾ ਭੰਗ ਹੋਵੇ ਅਤੇ ਕਿਸੇ ਦਾ ਵੀ ਜਾਨੀ-ਮਾਲੀ ਨੁਕਸਾਨ ਨਾ ਹੋimageਵੇ ਕਿਉਾਕਿ ਪਹਿਲੇ ਦਿਨ ਤੋਂ ਸਾਡਾ ਸ਼ਾਂਤਮਈ ਅੰਦੋਲਨ ਚੱਲ ਰਿਹਾ ਹੈ ਤੇ ਇਸਨੂੰ ਵਿਅਰਥ ਨਾ ਜਾਣ ਦਈਏ |