
ਐਨ.ਆਈ.ਏ. ਦੇ ਨੋਟਿਸਾਂ ਤੋਂ ਮੋਦੀ ਸਰਕਾਰ ਦੀ ਨੀਅਤ ਬਿਲਕੁਲ ਸਾਫ਼ ਹੋ ਗਈ ਹੈ : ਗੁਲ ਪਨਾਗ
ਨਵੀਂ ਦਿੱਲੀ, 20 ਜਨਵਰੀ (ਮਨੀਸ਼ਾ) : ਦਿੱਲੀ ਬਾਰਡਰ 'ਤੇ ਪਹੁੰਚੇ ਬਾਲੀਵੁਡ ਅਦਾਕਾਰਾ ਗੁਲ ਪਨਾਗ ਨੇ ਕੇਂਦਰ ਸਰਕਾਰ 'ਤੇ ਵਰ੍ਹਦਿਆਂ ਕਿਹਾ ਹੈ ਕਿ ਐਨ.ਆਈ.ਏ. ਵਲੋਂ ਭੇਜੇ ਗਏ ਨੋਟਿਸਾਂ ਤੋਂ ਸਰਕਾਰ ਦੀ ਨੀਅਤ ਬਿਲਕੁਲ ਸਪਸ਼ਟ ਹੋ ਗਈ ਹੈ ਗੁਲ ਪਨਾਗ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਨ.ਆਈ.ਏ. ਵਲੋਂ ਭੇਜੇ ਗਏ ਨੋਟਿਸਾਂ ਨਾਲ ਕਿਸਾਨ ਆਗੂਆਂ ਅਤੇ ਕਿਸਾਨ ਲਹਿਰ ਦੇ ਹਮਦਰਦਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਜਿਹੜਾ ਕੇਂਦਰ ਸਰਕਾਰ ਦੀ ਬਹੁਤ ਹੀ ਨਿੰਦਣਯੋਗ ਹਰਕਤ ਹੈ |
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪਹਿਲੇ ਦਿਨ ਤੋਂ ਹੀ ਕਿਸਾਨਾਂ ਨਾਲ ਧੱਕਾ ਕਰਦੀ ਆ ਰਹੀ ਹੈ, ਕਿਸਾਨਾਂ ਦਾ ਅੰਦੋਲਨ ਸ਼ੁਰੂ ਤੋਂ ਹੀ ਸ਼ਾਂਤਮਈ ਰਿਹਾ ਹੈ | ਸਰਕਾਰ ਵਾਰ-ਵਾਰ ਕਿਸਾਨਾਂ ਦੇ ਅੰਦੋਲਨ ਨੂੰ ਕੁਰਾਹੇ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਪਨਾਗ ਨੇ ਕਿਹਾ ਕਿ ਕਿਸਾਨੀ ਅੰਦੋਲਨ ਵਿਰੁਧ ਸਰਕਾਰ ਅਤੇ ਨੈਸ਼ਨਲ ਮੀਡੀਆ ਜ਼ੋਰ ਸ਼ੋਰ ਨਾਲ ਪ੍ਰਚਾਰ ਕਰ ਰਿਹਾ ਹੈ | ਗੁਲ ਪਨਾਗ ਨੇ ਕਿਹਾ ਕਿ ਕਿਸਾਨ ਅੰਦੋਲਨ ਵਿਚ ਕਲਾਕਾਰ ਭਾਈਚਾਰੇ ਦਾ ਵੀ ਅਹਿਮ ਰੋਲ ਹੈ, ਪੰਜਾਬੀ ਕਲਾਕਾਰਾਂ ਨੇ ਕਿਸਾਨੀ ਲਹਿਰ ਨੂੰ ਸਿਖਰ 'ਤੇ ਲੈ ਕੇ ਜਾਣ ਲਈ ਅਪਣੀ ਕਲਾਕਾਰੀ ਰਾਹੀਂ ਅਹਿਮ ਯਤਨ ਕੀਤੇ ਹਨ | ਗੁਲ ਪਨਾਗ ਨੇ ਕਿਹਾ ਕਿ 26 ਜਨਵਰੀ ਨੂੰ ਕਿਸਾਨਾਂ ਵਲੋਂ ਦਿੱਲੀ ਵਿਚ ਕਿਸਾਨ ਪਰੇਡ ਕਰਨਾ ਕਿਸਾਨਾਂ ਦਾ ਮੁਢimageਲਾ ਅਧਿਕਾਰ ਹੈ ਜਿਸ ਨੂੰ ਕੋਈ ਵੀ ਨਹੀਂ ਰੋਕ ਸਕਦਾ |