ਗਣਤੰਤਰ ਦਿਵਸ ਮੌਕੇ ਪਹਿਲੀ ਮਹਿਲਾ ਲੜਾਕੂ ਪਾਇਲਟ ਪਰੇਡ 'ਚ ਹੋਵੇਗੀ ਸ਼ਾਮਲ
Published : Jan 20, 2021, 11:47 pm IST
Updated : Jan 20, 2021, 11:47 pm IST
SHARE ARTICLE
image
image

ਗਣਤੰਤਰ ਦਿਵਸ ਮੌਕੇ ਪਹਿਲੀ ਮਹਿਲਾ ਲੜਾਕੂ ਪਾਇਲਟ ਪਰੇਡ 'ਚ ਹੋਵੇਗੀ ਸ਼ਾਮਲ

ਨਵੀਂ ਦਿੱਲੀ, 20 ਜਨਵਰੀ: ਦੇਸ਼ ਵਿਚ ਪਹਿਲੀ ਵਾਰ ਮਹਿਲਾ ਫ਼ਾਈਟਰ ਪਾਇਲਟ ਭਾਵਨਾ ਕਾਂਤ ਗਣਤੰਤਰ ਦਿਵਸ ਪਰੇਡ 'ਚ ਸ਼ਾਮਲ ਹੋਵੇਗੀ | ਭਾਵਨਾ ਭਾਰਤੀ ਹਵਾਈ ਸੈਨਾ ਦੀ ਫ਼ਾਈਟਰ ਪਾਇਲਟ ਟੀਮ ਦੀ ਤੀਜੀ ਮਹਿਲਾ ਹੋਵੇਗੀ | ਰੀਕਾਰਡਾਂ ਦੀ ਗੱਲ ਕਰੀਏ ਤਾਂ ਉਹ ਗਣਤੰਤਰ ਦਿਵਸ ਪਰੇਡ ਵਿਚ ਹਿੱਸਾ ਲੈਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ | ਭਾਵਨਾ ਕਾਂਤ ਪਹਿਲੀ ਵਾਰ ਰਾਜਪਥ 'ਤੇ ਫ਼ਾਈਟਰ ਜੈੱਟ ਰਾਫ਼ੇੇਲ 'ਚ ਉਡਾਣ ਭਰੇਗੀ ਤੇ 
ਦੇਸ਼ ਦੇ ਲੋਕਾਂ ਨੂੰ ਰਾਫ਼ੇੇਲ ਦੀ ਤਾਕਤ ਦਿਖਾਏਗੀ | ਇਸ ਸਾਲ ਦੇ ਸਮਾਰੋਹ 'ਚ ਕੁਲ 42 ਏਅਰਕ੍ਰਾਫਟ ਫਲਾਈਪਾਸਟ ਕਰਨਗੇ | ਸਾਲ 2020 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇੰਡੀਅਨ ਏਅਰਫ਼ੋੋਰਸ ਦੀ ਇਸ ਮਹਿਲਾ ਪਾਇਲਟ ਭਾਵਨਾ ਕਾਂਤ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਸੀ | ਪਰੇਡ ਵਿਚ ਸ਼ਾਮਲ ਹੋਣ ਦੀ ਖ਼ਬਰ 'ਤੇ ਭਾਵਨਾ ਨੇ ਕਿਹਾ ਕਿ ਬਚਪਨ ਤੋਂ ਹੀ ਉਹ ਟੀਵੀ 'ਤੇ ਗਣਤੰਤਰ ਦਿਵਸ ਪਰੇਡ ਦੇਖਦੀ ਆਈ ਹੈ | ਹੁਣ ਜਦੋਂ ਉਨ੍ਹਾਂ ਨੂੰ ਇਸ ਵਿਚ ਸ਼ਾਮਲ ਹੋਣ ਦਾ ਮੌਕਾ ਮਿਲ ਰਿਹਾ ਹੈ, ਇਹ ਉਸ ਲਈ ਮਾਣ ਵਾਲੀ ਪਲ ਹੈ | ਉਸ ਨੇ ਕਿਹਾ ਕਿ ਮੈਂ ਰਾਫ਼ੇਲ ਅਤੇ ਸੁੱਖਾਈ ਦੇ ਨਾਲ ਨਾਲ ਹੋਰ ਲੜਾਕੂ ਜਹਾਜ਼ਾਂ ਨੂੰ ਉਡਾਉਣਾ ਚਾਹੁੰਦੀ ਹਾਂ | 
ਜ਼ਿਕਰਯੋਗ ਹੈ ਕਿ ਭਾਰਤੀ ਹਵਾਈ ਫ਼ੌੌਜ 'ਚ ਭਾਵਨਾ ਨੂੰ 18 ਜੂਨ, 2016 ਨੂੰ ਦੋ ਹੋਰ ਮਹਿਲਾ ਪਾਇਲਟ ਅਵਨੀ ਚਤੁਰਵੇਦੀ ਤੇ ਮੋਹਨਾ ਸਿੰਘ ਦੇ ਨਾਲ ਫਲਾਇੰਗ ਅਫ਼ਸਰ ਵਜੋਂ ਚੁਣਿਆ ਗਿਆ ਸੀ | (ਏਜੰਸੀ)
imageimage

SHARE ARTICLE

ਏਜੰਸੀ

Advertisement

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM
Advertisement