ਸੁਪਰੀਮ ਕੋਰਟ ਦੀ ਟਰੈਕਟਰ ਰੈਲੀ ਰੋਕਣ ਤੋਂ ਕੋਰੀ ਨਾਂਹ
Published : Jan 20, 2021, 11:52 pm IST
Updated : Jan 20, 2021, 11:52 pm IST
SHARE ARTICLE
image
image

ਸੁਪਰੀਮ ਕੋਰਟ ਦੀ ਟਰੈਕਟਰ ਰੈਲੀ ਰੋਕਣ ਤੋਂ ਕੋਰੀ ਨਾਂਹ

ਪ੍ਰਸਤਾਵਿਤ ਟਰੈਕਟਰ ਰੈਲੀ ਪੂਰੀ ਤਰ੍ਹਾਂ ਅਮਨ ਕਾਨੂੰਨ ਦਾ ਮਾਮਲਾ : ਅਦਾਲਤ

ਨਵੀਂ ਦਿੱਲੀ, 20 ਜਨਵਰੀ: ਗਣਤੰਤਰ ਦਿਵਸ ਮੌਕੇ ਕਿਸਾਨਾਂ ਦੇ ਟਰੈਕਟਰ ਮਾਰਚ ਕੱਢਣ ਦੇ ਫ਼ੈਸਲੇ ਵਿਰੁਧ ਸੁਪਰੀਮ ਕੋਰਟ ਵਿਚ ਦਾਇਰ ਪਟੀਸ਼ਨਾਂ ਉੱਤੇ ਬੁਧਵਾਰ ਨੂੰ ਸੁਣਵਾਈ ਹੋਈ | ਕੇਂਦਰ ਨੇ ਸੁਪਰੀਮ ਕੋਰਟ ਵਿਚ ਦਾਇਰ ਅਪਣੀਆਂ ਪਟੀਸ਼ਨਾਂ ਵਾਪਸ ਲੈ ਲਈਆਂ, ਜਿਨ੍ਹਾਂ ਵਿਚ 26 ਜਨਵਰੀ ਨੂੰ ਕਿਸਾਨਾਂ ਵਲੋਂ ਪ੍ਰਸਤਾਵਿਤ ਰੈਲੀ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ | ਦਰਅਸਲ, ਸੁਪਰੀਮ ਕੋਰਟ ਨੇ ਇਸ ਨੂੰ ਪੁਲਿਸ ਦਾ ਮਾਮਲਾ ਦਸਿਆ ਅਤੇ ਕਿਹਾ ਕਿ ਅਦਾਲਤ ਇਸ ਮਾਮਲੇ ਵਿਚ ਦਖ਼ਲ ਨਹੀਂ ਦੇਵੇਗੀ |
ਇਸ ਨਾਲ ਹੀ ਕਮੇਟੀ ਦੇ ਮੁੜ ਗਠਨ ਬਾਰੇ ਕਿਸਾਨ ਮਹਾਂਪੰਚਾਇਤ ਵਲੋਂ ਪਾਈ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕੀਤਾ ਹੈ | ਦਸਣਯੋਗ ਹੈ ਕਿ ਇਸ ਕਮੇਟੀ ਦੇ ਚਾਰ ਮੈਂਬਰਾਂ ਵਿਚੋਂ ਇਕ ਨੇ ਅਪਣੇ ਆਪ ਨੂੰ ਵੱਖ ਕਰ ਲਿਆ | ਭਾਰਤ ਦੇ ਚੀਫ਼ ਜਸਟਿਸ ਆਫ਼ ਇੰਡੀਆ ਐਸ.ਏ. ਬੋਬੜੇ, ਜਸਟਿਸ ਏ ਐਸ ਬੋਪੰਨਾ ਅਤੇ ਵੀ ਰਾਮਸੂਬ੍ਰਾਹਮਣਯਮ ਇਸ ਕੇਸ ਦੀ ਸੁਣਵਾਈ ਕਰ ਰਹੇ ਹਨ | ਅਦਾਲਤ ਨੇ ਕਿਹਾ ਕਿ ਪ੍ਰਸਤਾਵਿਤ ਟਰੈਕਟਰ ਰੈਲੀ ਪੂਰੀ ਤਰ੍ਹਾਂ ਕਾਰਜਪਾਲਿਕਾ ਨਾਲ ਜੁੜਿਆ ਮਾਮਲਾ ਹੈ |  ਕਿਸਾਨਾਂ ਵਲੋਂ ਵਕੀਲ ਪ੍ਰਸ਼ਾਂਤ ਭੂਸ਼ਣ ਅਤੇ ਦੁਸ਼ਯੰਤ ਦਵੇ ਨੇ ਸੁਪਰੀਮ ਕੋਰਟ ਵਿਚ ਕਿਹਾ ਕਿ ਇਸ ਕਮੇਟੀ ਸਾਹਮਣੇ ਕਿਸਾਨ ਪੇਸ਼ ਨਹੀਂ ਹੋਣਗੇ | ਸੁਪਰੀਮ ਕੋਰਟ ਨੇ ਕਿਹਾ ਕਿ ਪੇਸ਼ ਹੋਣਾ ਨਾ ਹੋਣਾ ਉਨ੍ਹਾਂ ਦੀ ਮਰਜ਼ੀ ਹੈ, ਪਰ ਕਮੇਟੀ ਉਪਰ ਕੋਈ ਪ੍ਰਸ਼ਨ ਚਿੰਨ੍ਹ ਨਹੀਂ ਲਗਾ ਸਕਦਾ | ਇਹ ਕਮੇਟੀ ਬਣੀ ਰਹੇਗੀ ਅਤੇ ਤੈਅ ਸਮੇਂ ਉੱਤੇ ਅਪਣੀ ਰੀਪੋਰਟ ਪੇਸ਼ ਕਰੇਗੀ | 
 ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਕਿਸਾਨ ਖੇਤੀਬਾੜੀ ਕਾਨੂੰਨਾਂ ਵਿਚ ਸੋਧ ਨਹੀਂ ਕਰਨਾ ਚਾਹੁੰਦੇ ਸਗੋਂ ਉਨ੍ਹਾਂ ਨੂੰ ਰੱਦ ਕਰਨਾ ਚਾਹੁੰਦੇ ਹਨ | ਕਿਸਾਨ ਅਪਣੀਆਂ ਮੰਗਾਂ ਲੋਕਤੰਤਰੀ ਢੰਗ ਨਾਲ ਚੁਕ ਰਹੇ ਹਨ | 

ਗਣਤੰਤਰ ਦਿਵਸ ਆਊਟਰ ਰਿੰਗ ਰੋਡ 'ਤੇ ਸ਼ਾਂਤੀਪੂਰਵਕ ਢੰਗ ਨਾਲ ਮਨਾਉਣਾ ਚਾਹੁੰਦੇ ਹਾਂ | ਵੀਡੀਉ ਕਾਨਫ਼ਰੰਸਿੰਗ ਰਾਹੀਂ ਸੁਣਵਾਈ ਕਰਨ ਵਾਲੇ ਬੈਂਚ ਨੇ ਕਿਹਾ ਕਿ ਅਸੀਂ ਦਸਿਆ ਹੈ ਕਿ ਅਸੀਂ ਇਸ ਵਿਚ ਕੋਈ ਨਿਰਦੇਸ਼ ਜਾਰੀ ਨਹੀਂ ਕਰਾਂਗੇ | ਇਹ ਪੁਲਿਸ ਦਾ ਮਾਮਲਾ ਹੈ | ਅਸੀਂ ਤੁਹਾਨੂੰ ਇਸ ਨੂੰ ਵਾਪਸ ਲੈਣ ਦੀ ਆਗਿਆ ਦੇਵਾਂਗੇ | ਤੁਹਾਡੇ ਕੋਲ ਇਹ ਅਧਿਕਾਰ ਹੈ | ਤੁਹਾਡੇ ਕੋਲ ਆਦੇਸ਼ ਜਾਰੀ ਕਰਨ ਦਾ ਅਧਿਕਾਰ ਹੈ, ਤੁਸੀਂ ਕਰੋ | ਇਸ ਵਿਚ ਆਦੇਸ਼ ਦੇਣ ਦਾ ਕੰਮ ਅਦਾਲਤ ਦੀ ਜ਼ਿੰਮੇਵਾਰੀ ਨਹੀਂ ਹੈ | 
ਇਸੇ ਵਿਚਕਾਰ ਵਿਚ ਅੱਜ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਅਸੀਂ 26 ਜਨਵਰੀ ਨੂੰ ਸਰਕਾਰ ਦੀ ਪਰੇਡ ਵਿਚ ਰੁਕਾਵਟ ਨਹੀਂ ਪਾਵਾਂਗੇ | ਅਸੀਂ ਉਨ੍ਹਾਂ ਨੂੰ ਦੱਸਾਂਗੇ ਕਿ ਰਿੰਗ ਰੋਡ ਟਰੈਕਟਰ ਰੈਲੀ ਲਈimageimage ਵਧੀਆ ਰਹੇਗੀ, ਕਿਉਾਕਿ ਟਰੈਕਟਰ ਬਹੁਤ ਜ਼ਿਆਦਾ ਹੋਣਗੇ | ਅੱਜ ਦਿੱਲੀ ਦੀ ਸਰਹੱਦ 'ਤੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਦਾ 56ਵਾਂ ਦਿਨ ਹੈ | (ਏਜੰਸੀ)

SHARE ARTICLE

ਏਜੰਸੀ

Advertisement
Advertisement

ਮੁੰਡੇ ਦੇ ਸਿਰ 'ਚ ਵੱ*ਜੀ ਗੋ*ਲੀ! ਕਿਸਾਨ ਲੀਡਰ ਦਾ ਦਾਅਵਾ, ਪਹੁੰਚੇ ਹਸਪਤਾਲ, ਦੇ

21 Feb 2024 6:13 PM

Delhi Chalo ਤੋ ਪਹਿਲਾ 'ਸਤਿਨਾਮ ਵਾਹਿਗੁਰੂ' ਦੇ ਜਾਪ ਨਾਲ ਗੂੰਜਿਆ Shambu Border, ਬਾਬਿਆਂ ਨੇ ਵੀ ਕਰ ਲਈ ਫੁਲ ਤਿਆਰੀ

21 Feb 2024 5:50 PM

Khanauri border Latest Update: ਮੁੰਡੇ ਦੇ ਸਿ*ਰ 'ਚ ਵੱ*ਜੀ ਗੋ*ਲੀ! ਕਿਸਾਨ ਲੀਡਰ ਦਾ ਦਾਅਵਾ, ਪਹੁੰਚੇ ਹਸਪਤਾਲ

21 Feb 2024 5:45 PM

Khanauri Border Update | ਬਣਿਆ ਜੰਗ ਦਾ ਮੈਦਾਨ, ਪੂਰੀ ਤਾਕਤ ਨਾਲ ਹਰਿਆਣਾ ਪੁਲਿਸ ਸੁੱਟ ਰਹੀ ਧੜਾਧੜ ਗੋ*ਲੇ

21 Feb 2024 5:32 PM

Shambhu Border LIVE | ਹਰਿਆਣਾ ਪੁਲਿਸ ਨੇ 50 ਕਿਸਾਨਾਂ ਨੂੰ ਹਿਰਾਸਤ 'ਚ ਲਿਆ, ਸ਼ੰਭੂ ਬਾਰਡਰ 'ਤੇ ਝੜਪ 'ਚ ਜ਼ਖਮੀ ਹੋਏ

21 Feb 2024 3:50 PM
Advertisement