
ਖੇਤੀ ਢਾਂਚੇ ਨੂੰ ਤਿੰਨ-ਚਾਰ ਪੂੰਜੀਪਤੀਆਂ ਨੂੰ ਸੌਾਪਣ ਦੀ ਕੋਸ਼ਿਸ਼, ਕਾਨੂੰਨਾਂ ਦੀ ਵਾਪਸੀ ਹੀ ਇਕੋ ਹੱਲ : ਰਾਹੁਲ
ਨਵੀਂ ਦਿੱਲੀ, 19 ਜਨਵਰੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਲੈ ਕੇ ਮੰਗਲਵਾਰ ਨੂੰ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਅਤੇ ਦਾਵਆ ਕੀਤਾ ਕਿ ਇਨ੍ਹਾਂ ਕਾਨੂੰਨਾਂ ਨਾਲ ਖੇਤੀਬਾੜੀ ਖੇਤਰ 'ਤੇ ਤਿੰਨ-ਚਾਰ ਪੂੰਜੀਪਤੀਆਂ ਦਾ ਅਧਿਕਾਰ ਹੋ ਜਾਵੇਗਾ ਅਤੇ ਖੇਤੀ ਦੀ ਪੂਰੀ ਵਿਵਸਥਾ ਆਜ਼ਾਦੀ ਤੋਂ ਪਹਿਲਾਂ ਦੀ ਹਾਲਤ 'ਚ ਚਲੀ ਜਾਵੇਗੀ |
ਤਿੰਨ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਦਰੇ ਹੋਏ ਉਨ੍ਹਾਂ ਇਹ ਵੀ ਕਿਹਾ ਕਿ ਉਹ 'ਦੇਸ਼ਭਗਤ' ਅਤੇ ਸਾਫ਼-ਸੁਥਰੇ ਵਿਅਕਤੀ ਹਨ ਅਤੇ ਦੇਸ਼ ਦੀ ਰਖਿਆ ਲਈ ਮੁੱਦੇ ਚੁਕਦੇ ਰਹਣਿਗੇ | ਰਾਹੁਲ ਗਾਂਧੀ ਨੇ 'ਕਿਸਾਨਾਂ ਦੇ ਦੁਖ' 'ਤੇ ਖੇਤੀ ਦਾ ਖ਼ੂਨ' ਸਿਰਲੇਖ ਹੇਠ ਇਕ ਬੁਕਲੇਟ ਵੀ ਜਾਰੀ ਕੀਤੀ |
ਉਨ੍ਹਾਂ ਪੈ੍ਰਸ ਕਾਨਫ਼ਰੰਸ 'ਚ ਕਿਹਾ, ''ਦੇਸ਼ 'ਚ ਇਕ ਤਬਾਹੀ ਦਾ ਮਾਹੌਲ ਪੈਦਾ ਹੋ ਰਿਹਾ ਹੈ ਅਤੇ ਸਰਕਾਰ ਇਸ ਨੂੰ ਨਜ਼ਰਅੰਦਾਜ ਕਰਨਾ ਚਾਹੁੰਦੀ ਹੈ ਤੇ ਲੋਕਾਂ ਨੂੰ ਗੁਮਰਾਹ ਕਰਨਾ ਚਾਹੁੰਦੀ ਹੈ | ਕਿਸਾਨਾਂ ਦਾ ਸੰਕਟ ਇਸ ਤਬਾਹੀ ਦਾ ਇਕ ਹਿੱਸਾ ਹੈ | ''
ਕਾਂਗਰਸ ਆਗੂ ਨੇ ਦਾਵਆ ਕੀਤਾ, ''ਹਵਾਈ ਅੱਡਿਆਂ, ਬੁਨਿਆਦੀ ਢਾਂਚਿਆਂ, ਉਰਜਾ, ਟੈਲੀਕਾਮ, ਰਿਟੇਲ ਅਤੇ ਦੂਜੇ ਖੇਤਰਾਂ 'ਚ ਅਸੀਂ ਦੇਖ ਰਹੇ ਹਾਂ ਕਿ ਵੱਡੇ ਪੱਧਰ 'ਤੇ ਏਕਾਧਿਕਾਰ ਸਥਾਪਤ ਹੋ ਗਿਆ ਹੈ | ਤਿੰਨ ਚਾਰ ਪੂੰਜੀਪਤੀਆਂ ਦਾ ਏਕਾਧਿਕਾਰ ਹੈ | ਇਹ ਤਿੰਨ ਚਾਰ ਲੋਕ ਹੀ ਪ੍ਰਧਾਨ ਮੰਤਰੀ ਦੇ ਕਰੀਬੀ ਹਨ ਅਤੇ ਉਨ੍ਹਾਂ ਦੀ ਮਦਦ ਕਰਦੇ ਹਨ |'' ਉਨ੍ਹਾਂ ਦੋਸ਼ ਲਾਇਆ ਕਿ ਖੇਤੀ ਖੇਤਰ ਏਕਾਧਿਕਾਰ ਤੋਂ ਵੱਖ ਸੀ, ਪਰ ਹੁਣ ਇਸ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਇਹ ਤਿੰਨੇ ਕਾਨੂੰਨ ਇਸ ਲਈ ਹੀ ਲਿਆਏ ਗਏ ਹਨ | ਉਨ੍ਹਾਂ ਕਿਹਾ ਇਸ ਤੋਂ ਪਹਿਲਾਂ ਖੇਤੀ 'ਚ ਏਕਾਧਿਕਾਰ ਨਹੀਂ ਸੀ | ਇਸ ਦਾ ਫ਼ਾਇਦਾ ਕਿਸਾਨਾਂ, ਮਜ਼ਦੂਰਾਂ, ਗ਼ਰੀਬਾਂ ਅਤੇ ਮੱਧਮ ਵਰਗ ਨੂੰ ਮਿਲਦਾ ਸੀ |image