
ਨੌਜਵਾਨ ਦੀ ਦਿੱਲੀ ਕਿਸਾਨ ਸੰਘਰਸ਼ ਦੌਰਾਨ ਮੌਤ
ਗੜ੍ਹਦੀਵਾਲਾ, 19 ਜਨਵਰੀ (ਹਰਪਾਲ ਸਿੰਘ): ਸਬ-ਡਵੀਜ਼ਨ ਦਸੂਹਾ ਦੇ ਅਧੀਨ ਪੈਂਦੇ ਪਿੰਡ ਰੰਧਾਵਾ ਦੇ 37 ਸਾਲ ਦੇ ਨੌਜਵਾਨ ਦੀ ਦਿੱਲੀ ਕਿਸਾਨੀ ਸੰਘਰਸ਼ ਦੌਰਾਨ ਅਚਾਨਕ ਸਿਹਤ ਵਿਗੜਨ ਕਾਰਨ ਮੌਤ ਹੋ ਗਈ | ਮਿਲੀ ਜਾਣਕਾਰੀ ਅਨੁਸਾਰ 15 ਜਨਵਰੀ ਨੂੰ ਪਿੰਡ ਜੰਡੋਰ ਤੋਂ ਗਈ ਸਿੰਘੂ ਬਾਡਰ ਮੋਰਚੇ ਉਤੇ ਟਰਾਲੀ ਨਾਲ ਗਿਆ ਸੀ | ਜਿਹੜੇ ਕਿ ਉੱਥੇ ਯੂ.ਕੇ. ਵਾਲਿਆਂ ਦੇ ਲੰਗਰ ਕੋਲ ਪੈਂਦੀ ਪੁੱਲ ਪਾਸ ਟਰੈਕਟਰ ਟਰਾਲੀ ਸਮੇਤ ਰੁੱਕੇ ਅਤੇ ਜਿੱਥੇ ਨਿਰਮਲ ਸਿੰਘ ਪੁੱਤਰ ਕਰਮ ਚੰਦ ਵਾਸੀ ਰੰਧਾਵਾ ਦੀ ਅਚਾਨਕ ਅੱਜ ਤੜਕੇ ਸਿਹਤ ਵਿਗੜ ਗਈ, ਜਿਸ ਨੂੰ ਤੜਕੇ 4:30 ਵਜੇ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ | ਮਿ੍ਤਕ ਦੇ ਮਾਤਾ ਪਿਤਾ ਕਾਫ਼ੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਜਿਸ ਦੇ ਦੋ ਭਰਾ ਅਤੇ ਇਕ ਭੈਣ ਸੀ | ਦੋਵੇਂ ਭਰਾ ਦਿਹਾੜੀ ਕਰ ਕੇ ਅਪਣਾ ਗੁਜ਼ਾਰਾ ਕਰਦੇ ਸਨ, ਲੇਕਿਨ ਦਿੱਲੀ ਚੱਲ ਰਹੇ ਸੰਘਰਸ਼ ਦੌਰਾਨ ਉੱਕਤ ਵਿਅਕਤੀ ਵਲੋਂ ਅਪਣੀ ਜ਼ਮੀਰ ਜਾਗਦੀ ਰੱਖਦੇ ਹੋਏ ਆਪ ਵੀ ਉਸ ਸੰਘਰਸ਼ ਵਿਚ ਕੁਦ ਪਿਆ, ਜਿਥੇ ਕਿ ਉਸ ਨੂੰ ਇਹ ਨਹੀਂ ਸੀ ਪਤਾ ਕਿ ਕਿਸਾਨਾਂ ਨੂੰ ਜਿੱਤ ਦਿਵਾਉਣ ਦੀ ਵਜਾਏ ਅਪਣੀ ਹੀ ਕੁਰਬਾਨੀ ਦੇਣੀ ਪਵੇਗੀ | ਮਿ੍ਤਕ ਕੁਆਰਾ ਸੀ ਜਿਸ ਦੇ ਛੋਟੇ ਭਰਾ ਦਾ ਵਿਰਲਾਪ ਵੇਖਿਆ ਨਹੀਂ ਸੀ ਜਾ ਰਿਹਾ |
image