ਦਿੱਲੀ ਵਾਰ-ਵਾਰ ਪੰਜਾਬ 'ਤੇ ਚੜ੍ਹ ਕੇ ਆਈ ਪਰ ਪੰਜਾਬੀਆਂ ਨੇ ਹਮੇਸ਼ਾ ਦਿਤਾ ਮੂੰਹ ਤੋੜਵਾਂ ਜਵਾਬ : ਚੰਨੀ
Published : Jan 20, 2022, 7:50 am IST
Updated : Jan 20, 2022, 7:51 am IST
SHARE ARTICLE
image
image

ਦਿੱਲੀ ਵਾਰ-ਵਾਰ ਪੰਜਾਬ 'ਤੇ ਚੜ੍ਹ ਕੇ ਆਈ ਪਰ ਪੰਜਾਬੀਆਂ ਨੇ ਹਮੇਸ਼ਾ ਦਿਤਾ ਮੂੰਹ ਤੋੜਵਾਂ ਜਵਾਬ : ਚੰਨੀ

ਕਿਹਾ, ਕਿਸਾਨਾਂ 'ਤੇ ਗੋਲੀ ਨਾ ਚਲਾਉਣ ਕਾਰਨ ਈ.ਡੀ. ਰਾਹੀਂ ਮੈਥੋਂ ਲਿਆ ਜਾ ਰਿਹੈ ਮੋਦੀ ਸਰਕਾਰ ਵਲੋਂ ਬਦਲਾ

ਚੰਡੀਗੜ੍ਹ, 19 ਜਨਵਰੀ (ਗੁਰਉਪਦੇਸ਼ ਭੁੱਲਰ) : ਈ.ਡੀ. ਵਲੋਂ ਪੰਜਾਬ ਚੋਣਾਂ ਸਮੇਂ ਕੀਤੀ ਛਾਪੇਮਾਰੀ ਵਿਰੁਧ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਸ ਦੇ ਸਾਥੀ ਮੰਤਰੀ ਮੰਡਲ ਦੇ ਸੀਨੀਅਰ ਮੈਂਬਰ ਨੇ ਸਖ਼ਤ ਗੁੱਸੇ ਤੇ ਰੋਸ ਦਾ ਪ੍ਰਗਟਾਵਾ ਕੀਤਾ ਹੈ |
ਅੱਜ ਦੇਰ ਸ਼ਾਮ ਇਥੇ ਪੰਜਾਬ ਕਾਂਗਰਸ ਭਵਨ 'ਚ ਅਪਣੀ ਮੁਹਿੰਮ ਵਿਚਾਲੇ ਛੱਡ ਕੇ ਪਹੁੰਚੇ ਮੁੱਖ ਮੰਤਰੀ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਤਿ੍ਪਤ ਰਜਿੰਦਰ ਬਾਜਵਾ ਅਤੇ ਸੁੱਖ ਸਰਕਾਰੀਆ ਨੇ ਮੋਦੀ ਦੀ ਭਾਜਪਾ ਸਰਕਾਰ ਦਾ ਚੈਲੰਜ ਕਬੂਲ ਕਰਦਿਆਂ ਇਸ ਵਿਰੁਧ ਡਟਵੀਂ ਲੜਾਈ ਲੜਨ ਤੇ ਲੋੜ ਪੈਣ 'ਤੇ ਜੇਲ ਜਾਣ ਤਕ ਦਾ ਵੀ ਐਲਾਨ ਕਰ ਦਿਤਾ ਹੈ | ਚੰਨੀ ਨੇ ਖਚਾ-ਖਚ ਭਰੀ ਪ੍ਰੈੱਸ ਕਾਨਫ਼ਰੰਸ 'ਚ ਕਿਹਾ ਕਿ ਮੈਨੂੰ ਅੰਦੋਲਨਕਾਰੀ ਕਿਸਾਨਾਂ ਦੀ ਮਦਦ ਕਰਨ ਕਾਰਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਉਨ੍ਹਾਂ ਬੜੇ ਹੀ ਗੁੱਸੇ ਭਰੇ ਲਹਿਜੇ 'ਚ ਕਿਹਾ ਕਿ ਦਿੱਲੀ ਵਾਰ-ਵਾਰ ਪੰਜਾਬ ਤੇ ਚੜ੍ਹ ਕੇ ਆਈ ਹੈ ਪਰ ਪੰਜਾਬੀਆਂ ਨੇ ਹਮੇਸ਼ਾ ਮੂੰਹ ਤੋੜ ਜਵਾਬ ਦਿਤਾ ਹੈ | ਚੋਣਾਂ ਵੇਲੇ ਭਾਜਪਾ ਦੀ ਕੇਂਦਰੀ ਸਰਕਾਰ ਨੇ ਹਮੇਸ਼ਾ ਈ.ਡੀ. ਨੂੰ  ਹਥਿਆਰ ਬਣਾ ਕੇ ਵਰਤਿਆ ਹੈ | 
ਉਨ੍ਹਾਂ ਪਛਮੀ ਬੰਗਾਲ 'ਚ ਹੋਈਆਂ ਚੋਣਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਥੇ ਵੀ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਪਰ ਭਾਜਪਾ ਨੂੰ  ਬੁਰੀ ਤਰ੍ਹਾਂ ਹਾਰ ਦਾ ਮੂੰਹ ਵੇਖਣਾ ਪਿਆ | ਇਸੇ ਤਰ੍ਹਾਂ ਤਾਮਿਲਨਾਡੂ 'ਚ ਡੀ.ਐਮ.ਕੇ. ਦੇ ਸਟਾਲਿਨ, ਮਹਾਰਾਸ਼ਟਰ 'ਚ ਸ਼ਰਦ ਪਵਾਰ ਤੇ ਹੋਰ ਕਈ ਰਾਜਾਂ 'ਚ ਈ.ਡੀ. ਤੇ ਇਨਕਮ ਟੈਕਸ ਏਜੰਸੀਆਂ ਦੀ ਵਰਤੋਂ ਵਿਰੋਧੀਆਂ ਨੂੰ  ਡਰਾਉਣ ਲਈ ਕੀਤੀ ਗਈ | ਉਨ੍ਹਾਂ ਕਿਹਾ ਕਿ ਜੇ ਪ੍ਰਧਾਨ ਮੰਤਰੀ ਦੀ ਰੈਲੀ 'ਚ 70 ਹਜ਼ਾਰ ਕੁਰਸੀਆਂ ਦੀ ਥਾਂ 700 ਲੋਕ ਹੀ ਆਏ ਤਾਂ ਇਸ 'ਚ ਮੇਰਾ ਕੀ ਕਸੂਰ ਹੈ? ਹੁਣ ਬਦਲਾ ਮੈਥੋਂ ਲਿਆ ਜਾ ਰਿਹਾ ਹੈ, ਜਦਕਿ ਮੈਂ ਉਨ੍ਹਾਂ ਦੀ ਚੰਗੀ ਸਿਹਤ ਲਈ ਅਰਦਾਸ ਵੀ ਕੀਤੀ ਅਤੇ ਉਨ੍ਹਾਂ ਨੂੰ  ਸ਼ੇਅਰ ਵੀ ਸੁਣਾਇਆ | ਪ੍ਰਧਾਨ ਮੰਤਰੀ ਸੁਰਖਿਆ ਦਾ ਬਹਾਨਾ ਬਣਾ ਕੇ ਵਾਪਸ ਚਲੇ ਗਏ ਪਰ ਹੁਣ ਪੰਜਾਬ ਨੂੰ  ਸਬਕ ਸਿਖਾਉਣਾ ਚਾਹੁੰਦੇ ਹਨ ਅਤੇ ਪੰਜਾਬ ਨੂੰ  ਬਦਨਾਮ ਕਰ ਕੇ ਯੂ.ਪੀ. ਤੇ ਹੋਰ ਰਾਜਾਂ 'ਚ ਵੋਟਾਂ ਲੈਣ ਦੀ ਕੋਸ਼ਿਸ਼ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਚਾਹੁੰਦੇ ਸਨ ਕਿ ਮੈਂ ਅਪਣੇ ਕਿਸਾਨਾਂ 'ਤੇ ਗ ੋਲੀਆਂ ਚਲਾਉਂਦਾ ਪਰ ਕਿਸੇ ਨੇ ਜਦੋਂ ਕੀਤਾ ਹੀ ਕੁੱਝ ਨਹੀਂ ਤਾਂ ਮੈਂ ਅਪਣੇ ਲੋਕਾਂ 'ਤੇ 
ਗੋਲੀ ਕਿਵੇਂ ਚਲਾ ਸਕਦਾ ਸਾਂ | ਮੈਂ ਪੰਜਾਬ ਨਾਲ ਖੜਾ ਹੋਇਆ ਅਤੇ ਇਸ ਲਈ ਅਪਣੀ ਜਾਨ ਵੀ ਦੇਣ ਨੂੰ  ਤਿਆਰ ਹਾਂ ਪਰ ਕਦੇ ਕੇਂਦਰ ਅੱਗੇ ਝੁਕਾਂਗਾ ਨਹੀਂ | 
ਮੁੱਖ ਮੰਤਰੀ ਨੇ ਕਿਹਾ ਕਿ ਈ.ਡੀ. ਨੇ 2018 ਦੇ ਕੇਸ ਨੂੰ  ਲੈ ਕੇ ਕਾਰਵਾਈ ਕੀਤੀ ਹੈ, ਜੋ ਕੈਪਟਨ ਸਮੇਂ ਦਰਜ ਹੋਇਆ ਸੀ ਪਰ ਮੇਰੇ ਭਾਣਜੇ ਨੂੰ  ਚੁੱਕ ਲਿਆ ਗਿਆ, ਜਿਸ ਦਾ ਐਫ਼.ਆਈ.ਆਰ. 'ਚ ਨਾਂ ਵੀ ਨਹੀਂ ਸੀ | ਉਸ ਨੂੰ  ਹਿਰਾਸਤ 'ਚ ਲੈ ਕੇ ਤਸ਼ੱਦਦ ਢਾਹਿਆ ਗਿਆ ਤੇ ਹਾਲੇ ਵੀ ਪਤਾ ਨਹੀਂ ਲੱਗ ਰਿਹਾ ਕਿਥੇ ਰਖਿਆ ਹੈ | ਉਨ੍ਹਾਂ ਕਿਹਾ ਕਿ ਮੈਨੂੰ ਫਸਾਉਣ ਲਈ ਮੇਰਾ ਨਾਂ ਲੈਣ ਲਈ ਤਸ਼ੱਦਦ ਤੋਂ ਇਲਾਵਾ ਲਾਲਚ ਵੀ ਦਿਤੇ ਗਏ ਪਰ ਈ.ਡੀ. ਕੁੱਝ ਨਹੀਂ ਕਹਾ ਸਕੀ ਕਿਉਂਕਿ ਮੇਰੇ ਵਿਰੁਧ ਕੋਈ ਸਬੂਤ ਹੀ ਨਹੀਂ |
ਚੰਨੀ ਨੇ ਇਹ ਵੀ ਦੋਸ਼ ਲਾਇਆ ਕਿ ਮੇਰੇ ਭਾਣਜੇ ਦੀ ਪੁਛਗਿੱਛ ਸਮੇਂ ਰਾਤ ਨੂੰ  ਕੋਰਟ ਵੀ ਲਾ ਕੇ ਰੱਖੀ ਗਈ ਤੇ ਕਿਹਾ ਗਿਆ ਕਿ ਚੰਨੀ ਨੂੰ  ਫੜ੍ਹ ਕੇ ਲਿਆਵਾਂਗੇ ਪਰ ਆਖਰ ਕੁੱਝ ਨਹੀਂ ਕਰ ਸਕੇ | ਉਨ੍ਹਾਂ ਕਿਹਾ ਈ.ਡੀ. ਅਧਿਕਾਰੀਆਂ ਨੇ ਪੁਛਗਿੱਛ ਦੌਰਾਨ ਹੋਰ ਧਮਕੀਆਂ ਵੀ ਦਿਤੀਆਂ | ਚੰਨੀ ਨੇ ਦੋਸ਼ ਲਾਇਆ ਕਿ ਮੰਤਰੀਆਂ ਨੂੰ  ਵੀ ਧਮਕੀਆਂ ਮਿਲ ਰਹੀਆਂ ਹਨ ਅਤੇ ਕਾਗ਼ਜ਼ ਤਕ ਭਰਨ ਤੋਂ ਰੋਕਣ ਦੀ ਗੱਲ ਆਖੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਅਸੀਂ ਸਾਰੇ ਮਾਮਲੇ ਚੋਣ ਕਮਿਸ਼ਨ ਦੇ ਧਿਆਨ 'ਚ ਲਿਆ ਰਹੇ ਹਾਂ | ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕਾਂਗਰਸ ਵਿਰੁਧ ਆਮ ਆਦਮੀ ਪਾਰਟੀ, ਬਾਦਲ ਦਲ ਤੇ ਭਾਜਪਾ ਇਕੱਠੇ ਹਨ | ਜਾਣਬੁਝ ਕੇ ਕਾਂਗਰਸ ਦੀ ਮੁਹਿੰਮ ਖ਼ਰਾਬ ਕਰਨ ਦੀ ਕੋਸ਼ਿਸ਼ ਹੈ ਤਾਂ ਜੋ ਆਪ ਦੀ ਸਰਕਾਰ ਬਣ ਜਾਵੇ | ਉਨ੍ਹਾਂ ਕਿਹਾ ਕਿ ਹੁਣ ਕੇਜਰੀਵਾਲ ਬੋਲ ਰਿਹਾ ਹੈ ਪਰ ਅਪਣਾ ਸਮਾਂ ਭੁੱਲ ਗਿਆ ਜਦੋਂ ਈ.ਡੀ. ਦੀ ਅਪਣੇ ਰਿਸ਼ਤੇਦਾਰ ਵਿਰੁਧ ਕਾਰਵਾਈ ਦੇ ਵਿਰੋਧ 'ਚ ਚੀਕ ਰਿਹਾ ਸੀ ਅਤੇ ਉਸ ਸਮੇਂ 171 ਕਰੋੜ ਬਰਾਮਦ ਹੋਏ ਸਨ ਜਦਕਿ ਸਾਡੇ ਰਿਸ਼ਤੇਦਾਰ ਤੋਂ ਬਰਾਮਦ ਰਾਸ਼ੀ ਬਾਰੇ ਤਾਂ ਅਜੇ ਕੁੱਝ ਵੀ ਨਹੀਂ ਪਤਾ ਕਿ ਈ.ਡੀ. ਨੇ ਕੀ ਸਾਜ਼ਸ਼ ਰਚੀ ਹੈ |
ਉਨ੍ਹਾਂ ਕੇੇਜਰੀਵਾਲ 'ਤੇ ਵਰ੍ਹਦਿਆਂ ਕਿਹਾ ਕਿ ਅਪਣੇ ਘਰ ਹੋਵੇ ਤਾਂ ਅੱਗ ਅਤੇ ਦੂਜਿਆਂ ਬਸੰਤਰ ਸਮਝਦੇ ਹਨ | ਉਨ੍ਹਾਂ ਕਿਹਾ ਕਿ ਅਸੀਂ ਅਜਿਹੀ ਬਦਲਾਖੋਰੀ ਕਿਸੇ ਵੀ ਹਾਲਤ 'ਚ ਪ੍ਰਵਾਨ ਨਹੀਂ ਕਰਾਂਗੇ ਅਤੇ ਹਰ ਤਰੀਕੇ ਨਾਲ ਜਵਾਬ ਦੇਵਾਂਗੇ |

SHARE ARTICLE

ਏਜੰਸੀ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement