Chandigarh News: 9ਵੀਂ ਅਤੇ 10ਵੀਂ ਜਮਾਤ ਦੇ 3 ਲੱਖ ਵਿਦਿਆਰਥੀ ਵਜ਼ੀਫ਼ਾ ਲਈ ਯੋਗ, ਅਰਜ਼ੀਆਂ ਕੇਵਲ ਸਿਰਫ਼ 18% ਨੇ ਦਿਤੀਆਂ
Published : Jan 20, 2024, 1:51 pm IST
Updated : Jan 20, 2024, 2:24 pm IST
SHARE ARTICLE
3 lakh students of 9th and 10th class are eligible for scholarship News
3 lakh students of 9th and 10th class are eligible for scholarship News

Chandigarh News: NSP 'ਤੇ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਲਈ ਅਪਲਾਈ ਕਰਨ ਲਈ ਸਿਰਫ 10 ਦਿਨ ਬਾਕੀ

3 lakh students of 9th and 10th class are eligible for scholarship News: ਮੈਟ੍ਰਿਕ ਸਕਾਲਰਸ਼ਿਪ ਫਾਰ ਐਸਸੀ ਐਂਡ ਅਦਰਜ਼ (ਕੰਪੋਨੈਂਟ-1 ਅਤੇ ਸੀਡੈੱਡ-2) ਯੋਜਨਾ ਦੇ ਤਹਿਤ ਸਾਲ 2023-24 ਦੇ ਤਹਿਤ ਐਨਐਸਪੀ (ਰਾਸ਼ਟਰੀ ਸਕਾਲਰਸ਼ਿਪ ਪੋਰਟਲ) ਪੋਰਟਲ 'ਤੇ  ਵਿਦਿਆਰਥੀਆਂ ਦੀਆਂ ਅਰਜ਼ੀਆਂ ਅਪਲੋਡ ਕਰਨਾ ਅਧਿਆਪਕਾਂ ਲਈ ਮੁਸ਼ਕਲ ਬਣ ਗਿਆ ਹੈ ਕਿਉਂਕਿ ਕੁਝ ਵਿਦਿਆਰਥੀਆਂ ਦੇ ਨਾਮ, ਕੁਝ ਦੇ ਆਧਾਰ ਅਤੇ ਕੁਝ ਦੇ ਪਤਾ ਮੇਲ ਨਹੀਂ ਖਾਂਦੇ ਜਾਂ ਕਿਸੇ ਦਾ ਆਮਦਨ ਸਰਟੀਫਿਕੇਟ ਨਹੀਂ ਬਣਾਇਆ ਗਿਆ ਹੈ। ਇਹ ਸਰਟੀਫਿਕੇਟ ਹਰ ਸਾਲ ਤਿਆਰ ਕੀਤਾ ਜਾਂਦਾ ਹੈ।

ਇਸ ਕਾਰਨ ਹੁਣ ਤੱਕ 9ਵੀਂ ਅਤੇ 10ਵੀਂ ਜਮਾਤ ਦੇ 300859 ਵਿਦਿਆਰਥੀਆਂ ਵਿੱਚੋਂ ਸਿਰਫ਼ 54079 ਵਿਦਿਆਰਥੀ (17.98%) ਅਤੇ ਸੈਕੰਡਰੀ ਐਲੀਮੈਂਟਰੀ ਦੇ 2835 ਵਿਦਿਆਰਥੀਆਂ ਵਿੱਚੋਂ 52 ਵਿਦਿਆਰਥੀ (1.83%) ਹੀ ਅਪਲਾਈ ਕਰ ਸਕੇ ਹਨ। ਆਖਰੀ ਮਿਤੀ 29 ਜਨਵਰੀ ਹੈ। ਮਤਲਬ ਸਿਰਫ 10 ਦਿਨ ਬਚੇ ਹਨ। ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਵਾਰ-ਵਾਰ ਪੱਤਰ ਲਿਖਿਆ ਜਾ ਰਿਹਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਵਿਭਾਗ ਨੇ 16 ਜਨਵਰੀ ਨੂੰ ਤੀਸਰਾ ਪੱਤਰ ਲਿਖ ਕੇ ਇੰਨੀਆਂ ਘੱਟ ਅਰਜ਼ੀਆਂ ਸਬੰਧੀ ਜਵਾਬ ਮੰਗਿਆ ਹੈ। ਇੱਥੇ ਅਧਿਆਪਕਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਵਿਦਿਆਰਥੀਆਂ ਦੇ ਦਸਤਾਵੇਜ਼ ਮੇਲ ਨਹੀਂ ਖਾਂਦੇ, ਜਾਂ ਆਮਦਨ ਸਰਟੀਫਿਕੇਟ ਨਹੀਂ ਬਣਾਇਆ ਗਿਆ ਹੈ। ਦਸਤਾਵੇਜ਼ ਆਉਣ 'ਤੇ ਅਸੀਂ ਅਰਜ਼ੀ ਭਰਾਂਗੇ। ਪਿਛਲੇ ਸਾਲ ਵਜ਼ੀਫੇ ਲਈ ਅਪਲਾਈ ਕਰਨ ਲਈ ਲੋੜੀਂਦੇ ਦਸਤਾਵੇਜ਼ ਲੈਣ ਲਈ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ।

ਇਸ ਵਾਰ ਅਧਿਆਪਕ ਅਜਿਹੇ ਵਿਦਿਆਰਥੀਆਂ ਦੇ ਨਾਂ ਹੀ ਅਪਲਾਈ ਕਰ ਰਹੇ ਹਨ ਜਿਨ੍ਹਾਂ ਦੇ ਸਾਰੇ ਦਸਤਾਵੇਜ਼ ਪੂਰੇ ਅਤੇ ਮੇਲ ਖਾਂਦੇ ਹਨ।  ਅਧਿਕਾਰੀਆਂ ਨੂੰ ਯੋਗ ਬੱਚਿਆਂ ਦੇ ਨਾਮ ਜਲਦੀ ਤੋਂ ਜਲਦੀ ਅਪਲਾਈ ਕਰਨ ਦੇ ਨਿਰਦੇਸ਼ ਦਿਤੇ ਗਏ ਹਨ ਤਾਂ ਜੋ ਵਿਦਿਆਰਥੀ ਵਾਂਝੇ ਨਾ ਰਹਿ ਜਾਣ।  ਸਿੱਖਿਆ ਵਿਭਾਗ ਨੇ ਲਿਖਿਆ ਕਿ ਤੁਹਾਨੂੰ ਪਹਿਲਾਂ ਵੀ ਕਈ ਵਾਰ ਸੂਚਿਤ ਕੀਤਾ ਗਿਆ ਹੈ ਕਿ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਫਾਰ ਐਸਸੀ ਐਂਡ ਅਦਰਜ਼ ਸਕੀਮ ਤਹਿਤ ਸਾਲ 2023-24 ਦੇ ਵੱਧ ਯੋਗ ਵਿਦਿਆਰਥੀਆਂ ਦੇ ਨਾਮ ਐਨਐਸਪੀ ਪੋਰਟਲ 'ਤੇ ਅਪਲਾਈ ਕਰੋ।

ਇਹ ਵੀ ਪੜ੍ਹੋ : Chandigarh Weather Update: ਚੰਡੀਗੜ੍ਹ ’ਚ ਪੈ ਰਹੀ ਹੱਡ ਚੀਰਵੀਂ ਠੰਢ ਨੇ ਲੋਕਾਂ ਦਾ ਕੀਤਾ ਬੁਰਾ ਹਾਲ, ਤਾਪਮਾਨ ਆਈ ਗਿਰਾਵਟ

ਦੇਖਿਆ ਗਿਆ ਹੈ ਕਿ ਸਮੂਹ ਜ਼ਿਲ੍ਹਿਆਂ ਵਿਚੋਂ 9ਵੀਂ ਅਤੇ 10ਵੀਂ ਜਮਾਤ ਦੇ ਕੁੱਲ 300859 ਵਿਦਿਆਰਥੀ ਪੜ੍ਹ ਰਹੇ ਹਨ ਪਰ ਅਫਸੋਸ ਦੀ ਗੱਲ ਹੈ ਕਿ ਸਿਰਫ਼ 54079 ਵਿਦਿਆਰਥੀਆਂ ਦੇ ਨਾਮ ਹੀ ਅਪਲਾਈ ਕੀਤੇ ਹਨ। (ਕੰਪੋਨੈਂਟ 2) ਵਿੱਚ 2835 (ਸੈਕੰਡਰੀ 1041 ਅਤੇ ਐਲੀਮੈਂਟਰੀ 1794) ਵਿਦਿਆਰਥੀਆਂ ਨੇ ਪੰਜਾਬ ਪੋਰਟਲ 'ਤੇ ਅਪਲਾਈ ਕੀਤਾ ਸੀ। NCP ਪੋਰਟਲ 'ਤੇ ਸਿਰਫ਼ 52 ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ। ਪੋਰਟਲ 'ਤੇ ਅਪਲਾਈ ਕਰਨ ਦੀ ਆਖਰੀ ਮਿਤੀ 29 ਜਨਵਰੀ ਹੈ। ਇਸ ਤੋਂ ਬਾਅਦ ਤਰੀਕ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ। ਇਹ ਦੇਰੀ ਕਿਉਂ ਹੋ ਰਹੀ ਹੈ? ਇਹ ਵੀ ਜ਼ਿਕਰ ਕੀਤਾ ਜਾਣਾ ਚਾਹੀਦਾ ਹੈ। ਯੋਗ ਵਿਦਿਆਰਥੀਆਂ ਦੇ ਨਾਂ ਅਪਲਾਈ ਨਹੀਂ ਕੀਤੇ ਜਾਂਦੇ ਤਾਂ ਸਕੂਲ ਮੁਖੀ ਅਤੇ ਸਿੱਖਿਆ ਅਧਿਕਾਰੀ ਦੀ ਨਿੱਜੀ ਜ਼ਿੰਮੇਵਾਰੀ ਹੋਵੇਗੀ।

ਇਹ ਵੀ ਪੜ੍ਹੋ : Abohar News: 2 ਦਿਨਾਂ ਤੋਂ ਲਾਪਤਾ ਔਰਤ ਦੀ ਰਾਜਸਥਾਨ ਦੀ ਨਹਿਰ 'ਚੋਂ ਮਿਲੀ ਲਾਸ਼  

 (For more Punjabi news apart from 3 lakh students of 9th and 10th class are eligible for scholarship News, stay tuned to Rozana Spokesman

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement