Gurdit Singh Komagata Maru: ਅੰਮ੍ਰਿਤਸਰ ਵਿਚ ਅਲੋਪ ਹੋਇਆ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦਾ ਘਰ
Published : Jan 20, 2024, 1:16 pm IST
Updated : Jan 20, 2024, 1:16 pm IST
SHARE ARTICLE
Baba Gurdit Singh Komagata Maru house disappeared in Amritsar
Baba Gurdit Singh Komagata Maru house disappeared in Amritsar

ਜਿਸ ਸਥਾਨ ’ਤੇ ਰਹੇ ਉਸ ਥਾਂ ’ਤੇ ਬਣਿਆ ਟਿਊਬਵੈੱਲ, ਪੰਜਾਬ ਸਰਕਾਰ ਨੂੰ ਹੰਭਲਾ ਮਾਰਨਾ ਚਾਹੀਦਾ ਹੈ ਕਿ ਉਹ ਦਸੀ ਨਿਸ਼ਾਨੀ ’ਤੇ ਯਾਦਗਾਰ ਬਣਾਵੇ

Gurdit Singh Komagata Maru: ਅੰਮ੍ਰਿਤਸਰ ਦੇ ਕੱਟੜਾ ਦਲ ਸਿੰਘ ਦੀਆਂ ਗਲੀਆਂ ਵਿਚ ਇਕ ਜ਼ਿਕਰ ਅਕਸਰ ਸੁਣੀਂਦਾ ਹੈ ਕਿ ਇਥੇ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਅਪਣੇ ਆਖ਼ਰੀ ਸਾਲਾਂ ਵਿਚ ਰਹਿੰਦੇ ਰਹੇ ਹਨ। ਉਹ ਫੌਤ ਵੀ ਇਥੇ ਹੋਏ ਅਤੇ ਉਨ੍ਹਾਂ ਦੀ ਦੇਹ ਨੂੰ ਸਸਕਾਰ ਲਈ ਉਨ੍ਹਾਂ ਦੇ ਪਿੰਡ ਸਰਹਾਲੀ ਵਿਖੇ ਲਿਜਾਇਆ ਗਿਆ। ਗੁਰਦੁਆਰਾ ਕੌਲਸਰ ਸਾਹਿਬ ਦੇ ਸਾਹਮਣੇ ਇਸ ਵੇਲੇ ਨਗਰ ਨਿਗਮ ਦਾ ਪਾਣੀ ਸਪਲਾਈ ਕਰਨ ਵਾਲਾ ਕੋਠਾ ਹੈ। ਇਥੇ ਸ. ਕਰਮ ਸਿੰਘ ਦਾ ਘਰ ਸੀ ਜਿਨ੍ਹਾਂ ਦਾ ਪਿਛੋਕੜ ਸਰਹਾਲੀ ਦਾ ਸੀ।

ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਆਖ਼ਰੀ ਸਾਲਾਂ ਵਿਚ ਇਥੇ ਅਪਣੇ ਪਿੰਡ ਵਾਲੇ ਕਰਮ ਸਿੰਘ ਦੇ ਘਰ ਰਹਿੰਦੇ ਰਹੇ ਹਨ ਅਤੇ ਇਥੇ ਹੀ ਉਹ ਅਕਾਲ ਚਲਾਣਾ ਕਰ ਗਏ। ਕੱਟੜਾ ਦਲ ਸਿੰਘ ਵਿਖੇ ਮਾਤਾ ਸੁਰਜੀਤ ਕੌਰ ਜਿਨ੍ਹਾਂ ਦੀ ਉਮਰ 108 ਸਾਲ ਸੀ ਕਹਿੰਦੇ ਹਨ ਕਿ ਉਨ੍ਹਾਂ ਦੇ ਘਰ ਬਾਰੇ ਨਗਰ ਨਿਗਮ ਦਾ ਰਿਕਾਰਡ ਕੀ ਕਹਿੰਦਾ ਹੈ ਇਸ ਬਾਰੇ ਤਾਂ ਨਹੀਂ ਪਤਾ ਪਰ ਦਰਬਾਰ ਸਾਹਿਬ ਦੇ ਨਾਲ ਲਗਦੀ ਕੱਟੜਾ ਦਲ ਸਿੰਘ ਦੀ ਇਹ ਗਲੀ ਬਾਬਾ ਗੁਰਦਿੱਤ ਸਿੰਘ ਮਾਰਗ ਹੀ ਵੱਜਦੀ ਹੈ। ਉਮੀਦ ਭਰੀ ਰੌਸ਼ਨੀ ਅੱਖਾਂ ਵਿਚ ਲੈ ਮਾਤਾ ਸੁਰਜੀਤ ਕੌਰ ਦੀਆਂ ਅੱਖਾਂ ਵਿਚ ਹਮੇਸ਼ਾ ਹੀ ਵਤਨ ਅਤੇ ਮਿੱਟੀ ਦੀ ਗੱਲ ਕਰਦੇ ਹੋਏ ਕਹਿੰਦੇ ਹੁੰਦੇ ਸਨ ਕਿ ਦੇਸ਼ ਲਈ ਕੁੱਝ ਕਰੋ। ਉਨ੍ਹਾਂ ਦੀਆਂ ਯਾਦਾਂ ਵਿਚ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦਾ ਜ਼ਿਕਰ ਹੈ।

ਕਹਿੰਦੇ ਹਨ ਕਿ ਸੱਭ ਤੋਂ ਪਹਿਲਾਂ ਉਹ ਜਦੋਂ ਬਾਬਾ ਗੁਰਦਿੱਤ ਸਿੰਘ ਨੂੰ ਮਿਲੇ ਸੀ ਤਾਂ ਉਹ ਗੁਰਦੁਆਰਾ ਕੌਲਸਰ ਵਾਲੇ ਪਾਸਿਉਂ ਆ ਰਹੀ ਸੀ। ਮੈਂ ਸਿਲਾਈ ਕਢਾਈ ਦਾ ਕੰਮ ਕਰਦੀ ਸਾਂ ਅਤੇ ਉਨ੍ਹਾਂ ਦੇ ਕਛਹਿਰੇ ਮੈਂ ਸਿਉਂਦੀ ਰਹੀ ਹਾਂ। ਉਨ੍ਹਾਂ ਮੁਤਾਬਕ ਬਾਬਾ ਗੁਰਦਿੱਤ ਸਿੰਘ ਚੜ੍ਹਦੀ ਕਲਾ ਵਾਲੇ ਬੰਦੇ ਸਨ ਅਤੇ ਉਨ੍ਹਾਂ ਨੂੰ ਮੈਂ ਆਖ਼ਰੀ ਛੇ-ਸੱਤ ਸਾਲ ਦੇਖਦੀ ਰਹੀ ਹਾਂ। ਮੇਰੇ ਪਤੀ ਵੀਰ ਸਿੰਘ ਵੀਰ ਵੀ ਉਨ੍ਹਾਂ ਨੂੰ ਮਿਲਦੇ ਸਨ। ਉਨ੍ਹਾਂ ਦੇ ਆਖ਼ਰੀ ਸਵਾਸ ਛੱਡਣ ਵੇਲੇ ਵੀ ਅਸੀਂ ਉਨ੍ਹਾਂ ਕੋਲ ਸਾਂ। ਉਸ ਸਮੇਂ ਉਨ੍ਹਾਂ ਦੇ ਪਤੀ ਤੋਂ ਇਲਾਵਾ ਗਿਆਨੀ ਗੁਰਮੁਖ ਸਿੰਘ ਮੁਸਾਫ਼ਰ, ਕੇਹਰ ਸਿੰਘ (ਘਰ ਦੇ ਮਾਲਕ), ਰਾਧਾ ਕ੍ਰਿਸ਼ਨ (ਨਗਰ ਨਿਗਮ ਅੰਮ੍ਰਿਤਸਰ ਦੇ ਪ੍ਰਧਾਨ ਰਹੇ ਹਨ), ਦਰਸ਼ਨ ਸਿੰਘ ਫੇਰੂਮਾਨ ਵੀ ਹਾਜ਼ਰ ਸਨ।

ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਇਥੋਂ ਪਿੰਡ ਸਰਹਾਲੀ ਲਿਜਾਇਆ ਗਿਆ ਸੀ ਜਿਥੇ ਉਨ੍ਹਾਂ ਦਾ ਸਸਕਾਰ ਹੋਇਆ। ਪੰਜਾਬ ਸਰਕਾਰ ਨੇ 2014 ਵਿਚ ਕਾਮਾਗਾਟਾ ਮਾਰੂ ਦੀ ਵਰ੍ਹੇਗੰਢ ਮੌਕੇ ਬਾਬਾ ਗੁਰਦਿੱਤ ਸਿੰਘ ਦਾ ਘਰ ਬਣਾਉਣ ਦਾ ਐਲਾਨ ਕੀਤਾ ਸੀ ਪਰ ਅੱਜ ਦੀ ਤਰੀਕ ਤਕ ਉਨ੍ਹਾਂ ਦਾ ਘਰ ਯਾਦਗਰ ਵਜੋਂ ਨਹੀਂ ਬਣਾਇਆ ਗਿਆ। ਮਾਤਾ ਸੁਰਜੀਤ ਕੌਰ ਕਹਿੰਦੇ ਹਨ ਕਿ ਇਹੋ ਨਹੀਂ ਗਿਆਨੀ ਜ਼ੈਲ ਸਿੰਘ ਹੁਣਾਂ ਵੀ ਕਿਹਾ ਸੀ ਕਿ ਅੰਮ੍ਰਿਤਸਰ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਘਰ ਬਣਾਵਾਂਗੇ ਪਰ ਨਹੀਂ ਬਣਿਆ।

ਕਹਿੰਦੇ ਹਨ ਕਿ ਬਾਬਾ ਗੁਰਦਿੱਤ ਸਿੰਘ ਨੇ ਜਿਹੜੀ ਹੱਡਬੀਤੀ ਲਿਖੀ ਅਤੇ ਜਿਵੇਂ ਉਹ ਕੇਸ ਲੜਦੇ ਰਹੇ ਉਨ੍ਹਾਂ ਵਿਚ ਜ਼ਿਕਰ ਸੀ। ਗੁਰੂ ਨਾਨਕ ਜਹਾਜ਼ ਅਤੇ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਦਾ ਅਤੇ ਉਹ ਚਾਹੁੰਦੇ ਸਨ ਕਿ ਦੁਨੀਆਂ ਉਨ੍ਹਾਂ ਦੇ ਜਹਾਜ਼ ਨੂੰ ਇਸ ਨਾਮ ਨਾਲ ਹੀ ਜਾਣੇ। ਅਖ਼ੀਰ ਬਾਬਾ ਗੁਰਦਿੱਤ ਸਿੰਘ ਦਾ ਜਹਾਜ਼ ਕਾਮਾਗਾਟਾ ਮਾਰੂ ਹੀ ਰਿਹਾ। ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ (1861-1954) ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਸਰਹਾਲੀ ’ਚ ਹੋਇਆ ਸੀ। ਇਨ੍ਹਾਂ ਦੇ ਦਾਦਾ ਸਿੱਖ ਫ਼ੌਜ ਵਿਚ ਸਨ ਅਤੇ ਪਿਤਾ ਕਿਸਾਨ ਸਨ। 1870 ’ਚ ਗੁਰਦਿੱਤ ਸਿੰਘ ਮਲੇਸ਼ੀਆ ਚਲੇ ਗਏ। 1885 ਵਿਚ ਇਨ੍ਹਾਂ ਦਾ ਪਹਿਲਾ ਵਿਆਹ ਹੋਇਆ। ਪਹਿਲੇ ਵਿਆਹ ਵਿਚੋਂ ਦੋ ਕੁੜੀਆਂ ਅਤੇ ਇਕ ਮੁੰਡਾ ਸੀ। ਤਿੰਨਾਂ ਦੀ ਹੀ ਮੌਤ ਹੋ ਗਈ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਨ੍ਹਾਂ ਦੀ ਦੂਜੀ ਪਤਨੀ ਵਿਚੋਂ ਬਲਵੰਤ ਸਿੰਘ ਇਨ੍ਹਾਂ ਦਾ ਪੁੱਤਰ ਸੀ ਜੋ ਇਨ੍ਹਾਂ ਦਾ ਵਾਰਸ ਬਣਿਆ। ਬਾਬਾ ਗੁਰਦਿੱਤ ਸਿੰਘ ਨੇ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਬਣਾਈ ਸੀ। ਇਸੇ ਤਹਿਤ ਇਨ੍ਹਾਂ ਜਪਾਨੀਆਂ ਤੋਂ ਕਾਮਾਗਾਟਾ ਮਾਰੂ ਜਹਾਜ਼ ਖ਼ਰੀਦਿਆ ਸੀ ਜਿਸ ਦਾ ਬਾਅਦ ਵਿਚ ਨਾਮ ਗੁਰੂ ਨਾਨਕ ਜਹਾਜ਼ ਰਖਿਆ ਗਿਆ। 1914 ਵਿਚ ਹਾਂਗਕਾਂਗ ਤੋਂ ਕੈਨੇਡਾ ਭਾਰਤੀ ਯਾਤਰੂਆਂ ਨਾਲ ਜਹਾਜ਼ ਪਹੁੰਚਿਆ ਸੀ। ਇਸੇ ਤਹਿਤ ਇਨ੍ਹਾਂ ਕੈਨੇਡੀਅਨ ਪ੍ਰਵਾਸੀ ਕਾਨੂੰਨ ਨੂੰ ਵੰਗਾਰਿਆ ਸੀ ਕਿਉਂਕਿ ਇਸ ਕਾਨੂੰਨ ਅਧੀਨ ਭਾਰਤੀਆਂ ਦੇ ਆਗਮਨ ਨੂੰ ਬੰਦ ਕਰਨ ਦਾ ਬੰਦੋਬਸਤ ਸੀ। ਇਹੋ ਜਹਾਜ਼ ਇਨ੍ਹਾਂ ਵਿਰੋਧੀ ਹਾਲਾਤ ਵਿਚੋਂ ਲੰਘਦਾ 29 ਸਤੰਬਰ 1914 ਨੂੰ ਕਲਕੱਤਾ ਦੇ ਬੱਜਬੱਜ ਘਾਟ ’ਤੇ ਪਹੁੰਚਿਆ ਜਿਥੋਂ ਜਹਾਜ਼ ਵਿਚ ਸ਼ਾਮਲ ਸਾਰੇ ਸਰਕਾਰ ਦੇ ਵਿਦਰੋਹੀ ਸਨ ਅਤੇ ਇਨ੍ਹਾਂ ਸੱਭ ਨੂੰ ਗ੍ਰਿਫ਼ਤਾਰ ਕਰ ਕੇ ਪੰਜਾਬ ਵਿਚ ਉਨ੍ਹਾਂ ਦੇ ਘਰੋਂ ਘਰੀਂ ਵਾਪਸ ਭੇਜਿਆ ਗਿਆ। ਇਸੇ ਦੌਰਾਨ ਸਿੱਖ ਮੁਸਾਫ਼ਰਾਂ ਨੇ ਵਾਪਸ ਜਾਣ ਤੋਂ ਮਨ੍ਹਾਂ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਅਪਣੇ ਸਿਰ ਉਪਰ ਚੁਕ ਕੇ ਸ਼ਹਿਰ ਵਿਚ ਸਰਕਾਰ ਵਿਰੁਧ ਜਲੂਸ ਕਢਿਆ।

ਇਸ ਦੌਰਾਨ 18 ਸਿੱਖ ਮਾਰੇ ਗਏ, 25 ਜ਼ਖ਼ਮੀ ਹੋਏ ਅਤੇ ਬਾਬਾ ਗੁਰਦਿੱਤ ਸਿੰਘ ਬਚ ਨਿਕਲੇ ਅਤੇ ਸੱਤ ਸਾਲ ਅੰਗਰੇਜ਼ ਸਰਕਾਰ ਤੋਂ ਗ੍ਰਿਫ਼ਤਾਰੀ ਲਈ ਲੁਕਣ ਮੀਟੀ ਖੇਡਦੇ ਰਹੇ। 15 ਨਵੰਬਰ 1921 ਨੂੰ ਨਨਕਾਣਾ ਸਾਹਿਬ ਵਿਖੇ ਗੁਰਪੁਰਬ ਮੌਕੇ ਬਾਬਾ ਗੁਰਦਿੱਤ ਸਿੰਘ ਨੇ ਅਪਣੀ ਗ੍ਰਿਫ਼ਤਾਰੀ ਦਿਤੀ। ਇਸ ਤੋਂ ਬਾਅਦ ਕਈ ਵਾਰ ਭੜਕਾਊ ਭਾਸ਼ਨ ਦੇਣ ਤੋਂ ਲੈ ਕੇ ਸਰਕਾਰ ਵਿਰੋਧੀ ਕਾਰਵਾਈਆਂ ਕਰ ਕੇ ਵੱਖ ਵੱਖ ਸਮੇਂ ਵਿਚ ਗ੍ਰਿਫ਼ਤਾਰੀਆਂ ਹੁੰਦੀਆਂ ਰਹੀਆਂ। 1937 ਵਿਚ ਇਨ੍ਹਾਂ ਇੰਡੀਅਨ ਨੈਸ਼ਨਕ ਕਾਂਗਰਸ ਦੇ ਉਮੀਦਵਾਰ ਵਜੋਂ ਪੰਜਾਬ ਵਿਧਾਨ ਸਭ ਦੀ ਚੋਣ ਲੜੀ ਪਰ ਅਕਾਲੀ ਉਮੀਦਵਾਰ ਪ੍ਰਤਾਪ ਸਿੰਘ ਕੈਰੋਂ ਤੋਂ ਹਾਰ ਗਏ। ਬਾਬਾ ਗੁਰਦਿੱਤ ਸਿੰਘ ਨੇ 1934 ਵਿਚ ਅਕਾਲੀਆਂ ਵਲੋਂ ਸਰਬ-ਸੰਪਰਦਾਏ ਕਾਨਫ਼ਰੰਸ ਵਿਚ ਵੀ ਹਿੱਸਾ ਲਿਆ ਸੀ। 24 ਜੁਲਾਈ 1954 ਨੂੰ ਬਾਬਾ ਗੁਰਦਿੱਤ ਸਿੰਘ ਅਕਾਲ ਚਲਾਣਾ ਕਰ ਗਏ।

 (For more Punjabi news apart from Baba Gurdit Singh Komagata Maru house disappeared in Amritsar, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement