
ਹਾਈਕੋਰਟ ਨੇ ਕਿਹਾ ਹੈ ਕਿ 6 ਫਰਵਰੀ ਦੀ ਤਾਰੀਕ ਬਹੁਤ ਦੂਰ ਹੈ, ਇਸ ਲਈ 23 ਜਨਵਰੀ ਤੱਕ ਜਵਾਬ ਦਾਖਲ ਕੀਤਾ ਜਾਵੇ
Chandigarh Mayor Election: ਚੰਡੀਗੜ੍ਹ - ਹੁਣ ਚੰਡੀਗੜ੍ਹ ਵਿਚ ਮੇਅਰ ਚੋਣਾਂ ਸਬੰਧੀ ਗਠਜੋੜ ਦੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਮੇਅਰ ਉਮੀਦਵਾਰ ਕੁਲਦੀਪ ਟੀਟਾ ਵੱਲੋਂ ਦਾਇਰ ਦੋਵੇਂ ਪਟੀਸ਼ਨਾਂ ਦੀ ਸੁਣਵਾਈ 23 ਜਨਵਰੀ ਨੂੰ ਹੋਵੇਗੀ। ਅਦਾਲਤ ਨੇ ਪ੍ਰਸ਼ਾਸਨ ਦੇ ਵਕੀਲ ਤੋਂ 6 ਜਨਵਰੀ ਦੀ ਤਰੀਕ ਤੈਅ ਕਰਕੇ ਜਵਾਬ ਤਲਬ ਕੀਤਾ ਹੈ।
ਪ੍ਰਸ਼ਾਸਨ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਹੈ ਕਿ 22 ਜਨਵਰੀ ਨੂੰ ਰਾਮ ਲਾਲਾ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਹੋਣ ਕਾਰਨ ਚੋਣਾਂ ਫਿਲਹਾਲ ਸੰਭਵ ਨਹੀਂ ਹਨ। ਇਸ ਲਈ ਚੋਣਾਂ ਦੀ ਮਿਤੀ 6 ਫਰਵਰੀ ਰੱਖੀ ਗਈ ਹੈ। ਹਾਈਕੋਰਟ ਨੇ ਕਿਹਾ ਹੈ ਕਿ 6 ਫਰਵਰੀ ਦੀ ਤਾਰੀਕ ਬਹੁਤ ਦੂਰ ਹੈ, ਇਸ ਲਈ 23 ਜਨਵਰੀ ਤੱਕ ਜਵਾਬ ਦਾਖਲ ਕੀਤਾ ਜਾਵੇ ਕਿ ਚੋਣ ਜਲਦੀ ਕਦੋਂ ਹੋ ਸਕਦੀ ਹੈ। ਵੈਸੇ ਅਦਾਲਤ ਨੇ 23-26 ਤਾਰੀਕ ਦੇ ਵਿਚਕਾਰ ਚੋਣ ਕਰਵਾਉਣ ਦਾ ਐਲਾਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੁਲਦੀਪ ਟੀਟਾ ਵੱਲੋਂ ਇੱਕ ਹੋਰ ਪਟੀਸ਼ਨ ਦਾਇਰ ਕੀਤੀ ਗਈ ਸੀ। ਜਿਸ ਵਿਚ ਉਨ੍ਹਾਂ ਨੇ ਨਗਰ ਨਿਗਮ ਚੋਣਾਂ ਰੱਦ ਕਰਨ ਦਾ ਵਿਰੋਧ ਕੀਤਾ ਸੀ। ਇਸ 'ਤੇ ਸੁਣਵਾਈ ਦੌਰਾਨ ਹਾਈ ਕੋਰਟ ਦੇ ਡਬਲ ਬੈਂਚ ਨੇ ਅਗਲੀ ਸਮਾਂ ਸੀਮਾ 23 ਜਨਵਰੀ ਤੈਅ ਕੀਤੀ ਹੈ। ਇਸ ਸਬੰਧੀ ਉਨ੍ਹਾਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਸੁਣਵਾਈ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਨੇ 6 ਫਰਵਰੀ ਨੂੰ ਚੋਣਾਂ ਕਰਵਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਇਸ ਨੋਟੀਫਿਕੇਸ਼ਨ ਖਿਲਾਫ਼ ਵਿਰੋਧੀ ਧਿਰ ਅਦਾਲਤ ਵਿਚ ਪਹੁੰਚ ਗਈ ਸੀ।