
ਬਹਿਬਲ ਕਲਾਂ ਅਤੇ ਕੋਟਕਪੁਰਾ ਗੋਲੀ ਕਾਂਡ ਵਿਚ ਸਪੈਸ਼ਲ ਜਾਂਚ ਟੀਮ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਸੰਗਤ ਵੱਲੋਂ ਪੁਲਿਸ ਨੂੰ ਕਿਸੇ ਤਰ੍ਹਾਂ ਦਾ ਉਕਸਾਇਆ ਨਹੀਂ....
ਫਰੀਦਕੋਟ : ਬਹਿਬਲ ਕਲਾਂ ਅਤੇ ਕੋਟਕਪੁਰਾ ਗੋਲੀ ਕਾਂਡ ਵਿਚ ਸਪੈਸ਼ਲ ਜਾਂਚ ਟੀਮ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਸੰਗਤ ਵੱਲੋਂ ਪੁਲਿਸ ਨੂੰ ਕਿਸੇ ਤਰ੍ਹਾਂ ਦਾ ਉਕਸਾਇਆ ਨਹੀਂ ਗਿਆ ਸੀ। ਅਜੇ ਤੱਕ ਪੁਲਿਸ ਅਧਿਕਾਰੀ ਇਹ ਦਾਅਵਾ ਕਰਕੇ ਬਚਦੇ ਆ ਰਹੇ ਸਨ ਕਿ ਸੰਗਤ ਨੇ ਪੁਲਿਸ ‘ਤੇ ਹਮਲਾ ਕਰ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਨੂੰ ਫਾਇਰਿੰਗ ਕਰਨੀ ਪਈ, ਜਿਸ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਦੂਜੇ ਪਾਸੇ ਇਸ ਮਾਮਲੇ ਵਿਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਆਈ.ਜੀ ਪਰਮਰਾਜ ਸਿੰਘ ਉਮਰਾਨੰਗਲ ਦੇ ਨਾ ਤਾਂ ਲੁਧਿਆਣਾ ਸ਼ਹਿਰ ਤੋਂ ਰਵਾਨਗੀ ਦਾ ਸਮਾਂ ਪਾਇਆ ਅਤੇ ਨਾ ਹੀ ਅਪਣੀ ਆਮਦ ਦਰਜ ਕਰਵਾਈ।
Behbal Kalan
ਐਸ.ਆਈ.ਟੀ ਨੇ ਲੁਧਿਆਣਾ ਸਿਟੀ ਦੇ 182 ਮੁਲਾਜ਼ਮਾਂ ਨੂੰ ਜਾਂਚ ਵਿਚ ਸ਼ਾਮਲ ਕੀਤਾ ਤਾਂ ਉਨ੍ਹਾਂ ਨੇ ਇਕੋ ਗੱਲ ਕਹੀ ਕਿ ਉਮਰਾਨੰਗਲ ਸਰ ਦੇ ਹੀ ਹੁਕਮ ਸਨ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਕੋਟਕਪੁਰਾ ਵਿਚ ਛੇ ਵਜੇ ਪੁਲਿਸ ਫਾਇਰਿੰਗ ਕੀਤੀ ਗਈ ਜਦਕਿ ਲੁਧਿਆਣ ਸਿਟੀ ਪੁਲਿਸ ਚਾਰ ਵਜੇ ਹੀ ਕੋਟਕਪੁਰਾ ਪਹੁੰਚ ਗਈ ਸੀ। ਐਸ.ਆਈ.ਟੀ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਲੁਧਿਆਣਾ ਵਿਚ ਪੁਲਿਸ ਨੂੰ ਦਿਨ ਵੇਲੇ ਹੀ ਹੁਕਮ ਮਿਲ ਗਏ ਹੋਣਗੇ ਕਿ ਚਾਰ ਵਜੋ ਕੋਟਕਪੁਰਾ ਪਹੁੰਚਣਾ ਹੈ, ਇਸ ਦਾ ਮਤਲਬ ਫਾਇਰਿੰਗ ਪਹਿਲਾਂ ਤੋਂ ਹੀ ਨਿਸ਼ਚਿਤ ਸੀ।
IG Umranangal
ਉਥੇ ਹੀ ਹੁਣ ਤੱਕ ਸਭ ਤੋਂ ਵੱਡੀ ਗੱਲ ਜਿਹੜੀ ਸਾਹਮਣੇ ਆਈ ਹੈ ਕਿ ਬਹਿਬਲ ਕਲਾਂ ਅਤੇ ਕੋਟਕਪੁਰਾ ਫਾਇਰਿੰਗ ਵਿਚ ਸੰਗਤ ਵੱਲੋ ਪੁਲਿਸ ਨੂੰ ਭੜਕਾਇਆ ਨਹੀਂ ਗਿਆ ਸੀ। ਐਸ.ਆਈ.ਟੀ ਅਧਿਕਾਰੀ ਆਈ.ਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਕਿ ਹੁਣ ਜਾਂਚ ਵਿਚ ਸਾਹਮਣੇ ਨਹੀਂ ਆਇਆ ਕਿ ਸੰਗਤ ਵੱਲੋਂ ਪੁਲਿਸ ਉਤੇ ਹਮਲਾ ਕੀਤਾ ਗਿਆ ਹੋਵੇ, ਜਿਸ ਕਾਰਨ ਪੁਲਿਸ ਨੂੰ ਗੋਲੀ ਚਲਾਉਣੀ ਪਈ।
Sumedh Singh Saini
ਇਸ ਮਾਮਲੇ ਵਿਚ ਸਾਬਕਾ ਡੀ.ਜੀ.ਪੀ ਸੁਮੇਧ ਸਿੰਘ ਸੈਣੀ ਦੇ ਕਰੀਬੀ ਮੰਨੇ ਜਾਂਦੇ ਐਸ.ਐਸ.ਪੀ ਚਰਨਜੀਤ ਸ਼ਰਮਾ ਅਤੇ ਆਈ.ਜੀ ਪਰਮਰਾਜ ਸਿੰਘ ਉਮਰਾਨੰਗਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਸਾਬਕਾ ਡੀ.ਜੀ.ਪੀ ਸੁਮੇਧ ਸਿੰਘ ਨੂੰ ਘੇਰਾ ਪੈਣ ਲੱਗਾ ਹੈ। ਐਸ.ਆਈ.ਟੀ ਇਕ ਹੀ ਸਵਾਲ ਪਹਿਲੀ ਦੇ ਆਧਾਰ ਤੇ ਕਰ ਰਹੀ ਹੈ ਕਿ ਆਖਰਕਾਰ ਲੁਧਿਆਣਾ ਸਿਟੀ ਪੁਲਿਸ ਕਮਿਸ਼ਨਰ ਪਰਮਰਾਜ ਸਿੰਘ ਉਮਰਾਨੰਗਲ ਨੂੰ ਕਿਸ ਨੇ ਕੋਟਕਪੁਰਾ ਭੇਜਿਆ ਸੀ ਜਦਕਿ ਉਕਤ ਇਲਾਕਾ ਉਨ੍ਹਾਂ ਦੇ ਅਧੀਨ ਆਉਂਦੀ ਹੀ ਨਹੀਂ ਸੀ। ਫਿਰ ਉਹ ਕਿਸ ਦੇ ਹੁਕਮਾਂ ‘ਤੇ ਲੁਧਿਆਣਾ ਤੋਂ ਭਾਰੀ ਪੁਲਿਸ ਫੋਰਸ ਲੈ ਕੇ ਕੋਟਕਪੁਰਾ ਪਹੁੰਚੇ ਸਨ।