ਕਿਸਾਨ ਆਗੂ ਰੁਲਦੂ ਸਿੰਘ, ਪੰਨੂ ਤੇ ਗਾਇਕ ਨਿੱਕੂ ਵੀ ਲੋੜੀਂਦੇ ਮੁਲਜ਼ਮਾਂ 'ਚ ਕੀਤੇ ਸ਼ਾਮਲ
Published : Feb 20, 2021, 6:49 am IST
Updated : Feb 20, 2021, 6:49 am IST
SHARE ARTICLE
IMAGE
IMAGE

ਕਿਸਾਨ ਆਗੂ ਰੁਲਦੂ ਸਿੰਘ, ਪੰਨੂ ਤੇ ਗਾਇਕ ਨਿੱਕੂ ਵੀ ਲੋੜੀਂਦੇ ਮੁਲਜ਼ਮਾਂ 'ਚ ਕੀਤੇ ਸ਼ਾਮਲ

ਦਿੱਲੀ ਪੁਲਿਸ ਵਲੋਂ ਜਾਰੀ ਤਸਵੀਰਾਂ ਵਿਚ ਸ਼ਾਮਲ ਹਨ ਇਹ ਤਿੰਨ ਨਾਮ

ਚੰਡੀਗੜ੍ਹ, 19 ਫ਼ਰਵਰੀ (ਗੁਰਉਪਦੇਸ਼ ਭੁੱਲਰ) : ਦੀਪ ਸਿੱਧੂ ਤੇ ਲੱਖਾ ਸਿਧਾਣਾ ਨੂੰ ਦਿੱਲੀ ਪੁਲਿਸ ਵਲੋਂ 26 ਜਨਵਰੀ ਨੂੰ ਲਾਲ ਕਿਲ੍ਹੇ 'ਚ ਹੋਏ ਘਟਨਾਕ੍ਰਮ ਤੇ ਹਿੰਸਾ ਦੇ ਮਾਮਲੇ ਵਿਚ ਮੁੱੁਖ ਮੁਲਜ਼ਮ ਨਾਮਜ਼ਦ ਕਰ ਕੇ ਕਾਰਵਾਈ ਕਰਨ ਤੋਂ ਬਾਅਦ ਹੋਰ ਕਈ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | ਹੁਣ 32 ਕਿਸਾਨ ਜਥੇਬੰਦੀਆਂ 'ਚ ਸ਼ਾਮਲ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨੂੰ ਇਸ ਮਾਮਲੇ 'ਚ ਜਾਂਚ ਲਈ ਲੋੜੀਂਦੇ ਮੁਲਜ਼ਮਾਂ ਵਿਚ ਸ਼ਾਮਲ ਕਰ ਲਿਆ ਗਿਆ ਹੈ | ਅੱਜ ਦਿੱਲੀ ਪੁਲਿਸ ਨੇ ਜਿਹੜੇ 200 ਲੋੜੀਂਦੇ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ, ਉਨ੍ਹਾਂ ਵਿਚ ਇਹ ਪੰਜਾਬ ਨਾਲ ਜੁੜੇ 3 ਨਾਂ ਵੀ ਸ਼ਾਮਲ ਹਨ | ਰੁਲਦੂ ਸਿੰਘ ਤੇ ਗਾਇਕ ਨਿੱਕੂ ਨੇ ਇਨ੍ਹਾਂ ਤਸਵੀਰਾਂ ਦੇ ਜਾਰੀ ਕੀਤੇ ਜਾਣ 'ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਤਾਂ ਲਾਲ ਕਿਲ੍ਹੇ ਵੱਲ ਗਏ ਹੀ ਨਹੀਂ ਸਨ | ਰੁਲਦੂ ਸਿੰਘ ਨੈ ਕਿਹਾ ਕਿ ਇਹ ਕੇਂਦਰ ਦੀ ਮੋਰਚੇ ਨੂੰ ਆਗੂ ਰਹਿਤ ਕਰਨ ਦੀ ਹੀ ਇਕ ਚਾਲ ਹੈ ਪਰ ਅਸੀ ਕੇਸਾਂ ਤੇ ਗਿ੍ਫ਼ਤਾਰੀਆਂ  ਤੋਂ ਨਹੀਂ ਡਰਦੇ |
-------------------------imageimage

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement