
ਇਹ ਦੋਵੇਂ ਕਿਸਾਨ ਪਿਉ ਪੁੱਤਰ ਦਸੂਹਾ ਦੇ ਪਿੰਡ ਮੱਦੀਪੁਰ ਦੇ ਰਹਿਣ ਵਾਲੇ ਸਨ।
ਦਸੂਹਾ- ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨਾਂ ਦਾ ਅੰਦੋਲਨ ਲਗਾਤਾਰ ਤੇਜ ਹੁੰਦਾ ਜਾ ਰਿਹਾ ਹੈ। ਕਿਸਾਨੀ ਸੰਘਰਸ਼ ਦੌਰਾਨ ਹੁਣ ਤੱਕ 200 ਦੇ ਕਰੀਬ ਕਿਸਾਨਾਂ ਦੀ ਮੌਤ ਹੋ ਗਈ ਹੈ। ਕੁਝ ਕਿਸਾਨਾਂ ਨੇ ਕਰਜੇ ਤੋਂ ਪਰੇਸ਼ਾਨ ਤੇ ਕਿਸੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਦੇ ਚਲਦੇ ਅੱਜ ਦਸੂਹਾ 'ਚ ਦਿਲ ਦਹਿਲਾਉਣ ਵਾਲੀ ਘਟਨਾ ਵੇਖਣ ਨੂੰ ਮਿਲੀ ਹੈ। ਇਸ ਵਿਚਕਾਰ ਕਿਸਾਨ ਪਿਓ- ਪੁੱਤਰ ਨੇ ਕਰਜ਼ੇ ਤੋਂ ਤੰਗ ਅਤੇ ਲਾਗੂ ਹੋਏ ਕਾਨੂੰਨਾਂ ਤੋਂ ਪਰੇਸ਼ਾਨ ਹੋ ਕੇ ਆਤਮ ਹੱਤਿਆ ਕਰ ਲਈ। ਦੱਸਣਯੋਗ ਹੈ ਕਿ ਇਹ ਦੋਵੇਂ ਕਿਸਾਨ ਪਿਉ ਪੁੱਤਰ ਦਸੂਹਾ ਦੇ ਪਿੰਡ ਮੱਦੀਪੁਰ ਦੇ ਰਹਿਣ ਵਾਲੇ ਸਨ।
farmer
ਮਿਲੀ ਜਾਣਕਾਰੀ ਦੇ ਮੁਤਾਬਿਕ ਕਿਰਪਾਲ ਸਿੰਘ ਜਿਸ ਦੀ ਉਮਰ 45 ਸਾਲ ਅਤੇ ਉਸ ਦਾ ਪਿਤਾ ਜਗਤਾਰ ਸਿੰਘ ਜਿਸਦੀ ਉਮਰ ਕਰੀਬ 70 ਸਾਲ ਹੈ। ਇਨ੍ਹਾਂ ਦੋਹਾਂ ਨੇ ਆਪਣੇ ਖੁਦਕੁਸ਼ੀ ਨੋਟ ਵਿੱਚ ਲਿਖਿਆ ਹੈ ਕਿ ਕੈਪਟਨ ਸਰਕਾਰ ਨੇ ਜੋ ਕਰਜ਼ਾ ਮਾਫ ਦਾ ਵਾਅਦਾ ਕੀਤਾ ਸੀ ਉਹ ਵੀ ਉਨ੍ਹਾਂ ਦਾ ਕਰਜ਼ਾ ਮੁਆਫ ਨਹੀਂ ਹੋਇਆ ਅਤੇ ਮੋਦੀ ਸਰਕਾਰ ਵੱਲੋਂ ਜੋ ਕਾਨੂੰਨ ਪਾਸ ਕੀਤੇ ਗਏ ਹਨ ਉਸ ਨਾਲ ਕਿਸਾਨੀ ਬਰਬਾਦ ਹੋ ਗਈ ਹੈ। ਉਨ੍ਹਾਂ ਸਰਕਾਰਾਂ ਤੋਂ ਦੁਖੀ ਹੋ ਕੇ ਖੁਦਕੁਸ਼ੀ ਕੀਤੀ ਹੈ।