ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਗਰਭਵਤੀ ਔਰਤਾਂ ਦੀ ਹਾਲਤ ਬਣੀ ਤਰਸਯੋਗ
Published : Feb 20, 2021, 6:33 pm IST
Updated : Feb 20, 2021, 6:33 pm IST
SHARE ARTICLE
Civil Hospital
Civil Hospital

ਸਟਾਫ ਵਲੋਂ ਕੀਤੀ ਜਾ ਰਹੀ ਬਤਮੀਜ਼ੀ/ਅਧਿਕਾਰੀ ਕਾਰਵਾਈ ਦਾ ਦੇ ਰਹੇ ਭਰੋਸਾ...

ਪਠਾਨਕੋਟ: ਪਠਾਨਕੋਟ ਦਾ ਹਸਪਤਾਲ ਚੰਗੀਆਂ ਸੇਵਾਵਾਂ ਦੇ ਚਲਦੇ ਜਿੱਥੇ ਪੰਜਾਬ ਦੇ ਵਿੱਚ ਲਗਾਤਾਰ ਨੰਬਰ ਇਕ ਤੇ ਆ ਰਿਹਾ ਹੈ ਜਦ ਕਿ ਹਸਪਤਾਲ ਵਿੱਚ ਆ ਰਹੀਆਂ ਗਰਵਵਤੀ ਔਰਤਾਂ ਇਸ ਹਸਪਤਾਲ ਵਿੱਚ ਸਟਾਫ਼ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੀਆਂ ਹਨ।

Wife became PregnantPregnant Lady

ਇਸ ਦੀ ਤਾਜਾ ਮਿਸਾਲ ਉਸ ਸਮੇਂ ਮਿਲੀ ਜਦ ਇਕ ਗਰਵਵਤੀ ਔਰਤ ਵਲੋਂ ਅਪਣਾ ਚੈਕਅਪ ਕਰਾਉਣ ਲਈ ਸਵੇਰ ਤੋਂ ਦੁਪਹਿਰ ਤੱਕ ਹਸਪਤਾਲ ਵਿੱਚ ਬਿਨਾਂ ਵਜ੍ਹਾ ਲੇਬਰ ਰੂਮ ਵਿੱਚ ਤੈਨਾਤ ਸਟਾਫ ਵਲੋਂ ਚੱਕਰ ਲ਼ਗਵਾਏ ਗਏ ਹਨ।

Doctors Remove 24 Kg Tumour From Woman's Abdomen Doctors 

ਜਿਸਦੇ ਚਲਦੇ ਪ੍ਰੇਸ਼ਾਨ ਔਰਤ ਵਲੋਂ ਅਪਣੀ ਹੱਡਬੀਤੀ ਸਪੋਕਸਮੈਨ ਟੀ ਵੀ ਦੇ ਪੱਤਰਕਾਰ ਨਾਲ ਸਾਂਝੀ ਕੀਤੀ ਜਿਸਦੇ ਚਲਦੇ ਔਰਤ ਵਲੋਂ ਹਸਪਤਾਲ ਵਿੱਚ ਪਰੇਸ਼ਾਨੀ ਬਾਰੇ ਦੱਸਿਆ ਤੁਸੀਂ ਇਸ ਗੱਲ ਤੋਂ ਅੰਦਾਜਾ ਲੱਗਾ ਸਕਦੇ ਹੋ ਕਿ ਪੰਜਾਬ ਦੇ ਵਿੱਚ ਨੰਬਰ ਇਕ ਤੇ ਆਣ ਵਾਲੇ ਹਸਪਤਾਲ ਵਿੱਚ ਅਗਰ ਲੋਕ ਪਰੇਸ਼ਾਨ ਹੋ ਰਹੇ ਹਨ ਤਾਂ ਬਾਕੀ ਹਸਪਤਾਲ ਵਿੱਚ ਤੁਸੀਂ ਖੁਦ ਹੀ ਅੰਦਾਜ਼ਾ ਲੱਗਾ ਸਕਦੇ ਹੋ ਕਿ ਮਰੀਜਾਂ ਦਾ ਕਿ ਹਾਲ ਹੁੰਦਾ ਹੋਵੇਗਾ।

doctorsdoctors

ਇਸ ਬਾਰੇ ਜੱਦ ਸਾਡੀ ਗੱਲ ਹਸਪਤਾਲ ਦੇ ਅਧਿਕਾਰੀਆ ਨਾਲ ਹੋਈ ਤਾਂ ਉਨ੍ਹਾਂ ਵਲੋਂ ਕਿਹਾ ਗਿਆ ਕਿ ਤੁਸੀ ਗੱਲ ਸਾਡੇ ਧਿਆਨ ਵਿੱਚ ਲਿਆ ਦਿਤੀ ਹੈ ਜਿਸਦੇ ਚਲਦੇ ਜਲਦ ਇਸ ਤੇ ਕਾਰਵਾਈ ਕਰਨ ਦਾ ਭਰੋਸਾ ਦਿਤਾ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਕੁੱਝ ਦਿਨ ਪਹਿਲਾ ਵੀ ਲੇਬਰ ਰੂਮ ਵਿੱਚ ਤੈਨਾਤ ਸਟਾਫ ਵਲੋਂ ਗਰਵਵਤੀ ਮਹਿਲਾ ਦੇ ਬਾਹਰ ਤੋਂ ਟੈਸਟ ਕਰਵਾਏ ਗਏ ਸੀ।

Pregnant LadiPregnant Lady

ਜਿਸਦੇ ਚਲਦੇ ਅਧਿਕਾਰੀਆਂ ਵਲੋਂ ਕਾਰਵਾਈ ਦਾ ਭਰੋਸਾ ਦਿਤਾ ਗਿਆ ਸੀ ਪਰ ਸਟਾਫ ਨੂੰ ਚੇਤਾਵਨੀ ਦੇ ਕੇ ਸ਼ਡ ਦਿਤਾ ਗਿਆ ਸੀ ਜਿਸਦੇ ਚਲਦੇ ਹਸਪਤਾਲ ਪ੍ਰਸ਼ਾਸ਼ਨ ਤੇ ਵੀ ਸਵਾਲੀਆ ਨਿਸ਼ਾਨ ਖੜੇ ਹੁੰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement