
ਨਿਊ ਅਲੀਪੁਰ ਤੋਂ ਕੀਤਾ ਗ੍ਰਿਫ਼ਤਾਰ
ਕੋਲਕਾਤਾ: ਪੱਛਮ ਬੰਗਾਲ ਵਿਚ ਭਾਜਪਾ ਨੇ ਇਸ ਵਾਰ ਦੀਆਂ ਚੋਣਾਂ ਵਿਚ ਮਮਤਾ ਨੂੰ ਮਾਤ ਦੇਣ ਲਈ ਪੂਰਾ ਜ਼ੋਰ ਲਗਾਇਆ ਹੋਇਐ ਪਰ ਇਸੇ ਦੌਰਾਨ ਭਾਜਪਾ ਨੂੰ ਇਕ ਵੱਡਾ ਝਟਕਾ ਲੱਗਿਆ ਹੈ, ਦਰਅਸਲ ਪੱਛਮ ਬੰਗਾਲ ਦੇ ਭਾਜਪਾ ਯੁਵਾ ਮੋਰਚਾ ਦੀ ਨੇਤਾ ਪਾਮੇਲਾ ਗੋਸਵਾਮੀ ਅਤੇ ਉਸ ਦੇ ਕਰੀਬੀ ਦੋਸਤ ਪ੍ਰਬੀਰ ਡੇ ਨੂੰ ਦੱਖਣੀ ਕੋਲਕਾਤਾ ਦੇ ਨਿਊ ਅਲੀਪੁਰ ਤੋਂ ਕੋਕੀਨ ਸਮੇਤ ਗਿ੍ਰਫ਼ਤਾਰ ਕੀਤਾ ਗਿਆ ਹੈ, ਕੋਲਕਾਤਾ ਪੁਲਿਸ ਮੁਤਾਬਕ ਉਨ੍ਹਾਂ ਪਾਸੋਂ ਲੱਖਾਂ ਰੁਪਏ ਦੀ ਕੋਕੀਨ ਬਰਾਮਦ ਕੀਤੀ ਗਈ ਹੈ।
Pamela Goswami
ਪੁਲਿਸ ਮੁਤਾਬਕ ਭਾਜਪਾ ਨੇਤਾ ਪਾਮੇਲਾ ਅਤੇ ਉਸ ਦਾ ਦੋਸਤ ਇਕ ਕਾਰ ਵਿਚ ਸਵਾਰ ਸਨ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਪਾਮੇਲਾ ਗੋਸਵਾਮੀ ਦੇ ਬੈਗ ਅਤੇ ਕਾਰ ਦੇ ਹੋਰ ਹਿੱਸਿਆਂ ਤੋਂ ਕਰੀਬ 100 ਗ੍ਰਾਮ ਕੋਕੀਨ ਬਰਾਮਦ ਹੋਈ, ਜਿਸ ਮਗਰੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
Pamela Goswami
ਜਿਸ ਸਮੇਂ ਪਾਮੇਲਾ ਗੋਸਵਾਮੀ ਨੂੰ ਗਿ੍ਰਫ਼ਤਾਰ ਕੀਤਾ ਗਿਆ, ਉਸ ਸਮੇਂ ਉਨ੍ਹਾਂ ਦੀ ਸੁਰੱਖਿਆ ਵਿਚ ਤਾਇਨਾਤ ਸੁਰੱਖਿਆ ਬਲ ਦਾ ਇਕ ਜਵਾਨ ਵੀ ਮੌਜੂਦ ਸੀ। ਪੁਲਿਸ ਮੁਤਾਬਕ ਭਾਜਪਾ ਨੇਤਾ ਪਾਮੇਲਾ ਗੋਸਵਾਮੀ ਅਪਣੇ ਦੋਸਤ ਨਾਲ ਮਿਲ ਕੇ ਨਸ਼ੀਲੇ ਪਦਾਰਥ ਦੀ ਸਪਲਾਈ ਕਰਨ ਲਈ ਜਾ ਰਹੀ ਸੀ, ਜਿਸ ’ਤੇ ਪੁਲਿਸ ਨੇ ਉਨ੍ਹਾਂ ਨੂੰ ਨਿਊ ਅਲੀਪੁਰ ਸੜਕ ’ਤੇ ਨਸ਼ੀਲੇ ਪਦਾਰਥ ਸਮੇਤ ਗ੍ਰਿਫ਼ਤਾਰ ਕਰ ਲਿਆ।