ਸੌਦਾ ਸਾਧ ਦਾ ਅਪਣੇ ਸ਼ਰਧਾਲੂਆਂ ਨੂੰ ਆਦੇਸ਼ ਕਿ ਵੋਟਾਂ ਬੀਜੇਪੀ ਤੇ ਅਕਾਲੀ ਉਮਦਵਾਰਾਂ ਨੂੰ ਦਿਉ!
Published : Feb 20, 2022, 6:26 am IST
Updated : Feb 20, 2022, 6:26 am IST
SHARE ARTICLE
image
image

ਸੌਦਾ ਸਾਧ ਦਾ ਅਪਣੇ ਸ਼ਰਧਾਲੂਆਂ ਨੂੰ ਆਦੇਸ਼ ਕਿ ਵੋਟਾਂ ਬੀਜੇਪੀ ਤੇ ਅਕਾਲੀ ਉਮਦਵਾਰਾਂ ਨੂੰ ਦਿਉ!


ਭਾਜਪਾ ਤੇ ਅਕਾਲੀ ਭਾਈਵਾਲੀ ਨਾਲ ਅੰਦਰਖਾਤੇ ਸਰਕਾਰ ਬਣਾਉਣ ਦੀਆਂ ਅਟਕਲਾਂ ਠੀਕ ਸਾਬਤ ਹੋਈਆਂ

ਬਠਿੰਡਾ, 19 ਫ਼ਰਵਰੀ (ਸੁਖਜਿੰਦਰ ਮਾਨ): ਪਿਛਲੇ ਦੋ ਦਹਾਕਿਆਂ ਤੋਂ ਸਿਆਸੀ ਆਗੂਆਂ ਨੂੰ  ਅਪਣੀਆਂ ਉਂਗਲਾਂ 'ਤੇ ਨਚਾਉਣ ਵਾਲੇ ਡੇਰਾ ਸਿਰਸਾ ਵਲੋਂ ਇਸ ਵਾਰ ਭਾਜਪਾ ਦੀ ਹਦਾਇਤ ਤੇ ਗੱਫੇ ਭਾਜਪਾ ਤੇ ਅਕਾਲੀ ਉਮੀਦਵਾਰਾਂ ਨੂੰ  ਵੰਡ ਦਿਤੇ ਹਨ ਤੇ ਸੌਦਾ ਸਾਧ ਦੇ ਕੱਟੜ ਹਮਾਇਤੀ ਇੱਕਾ ਦੁੱਕਾ 'ਆਪ' ਤੇ ਕਾਂਗਰਸੀ ਉਮੀਦਵਾਰਾਂ ਨੂੰ  ਵੀ ਪ੍ਰਸ਼ਾਦ ਵੰਡ ਦਿਤਾ ਹੈ |
 ਡੇਰੇ ਨਾਲ ਜੁੜੇ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਸਿਆਸੀ ਹਾਲਾਤ ਨੂੰ  ਵੇਖਦੇ ਹੋਏ ਹਮਾਇਤ ਵਾਲਾ ਵੱਡਾ ਗੱਫ਼ਾ ਭਾਜਪਾ 'ਤੇ ਸ਼੍ਰੋਮਣੀ ਅਕਾਲੀ ਦਲ ਨੂੰ  ਦਿਤਾ ਜਾ ਰਿਹਾ ਹੈ ਅਤੇ ਇੱਕਾ-ਦੁੱਕਾ ਥਾਵਾਂ 'ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ  ਸਮਰਥਨ ਦਿਤਾ ਜਾ ਰਿਹਾ ਹੈ | ਇਸ ਤੋਂ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਸਮਰਥਨ ਨਾਲ ਭਾਜਪਾ ਸਹਿਤ ਕੈਪਟਨ ਤੇ ਅਕਾਲੀ ਦਲ ਭਾਈਵਾਲੀ ਰਾਹੀਂ ਸਰਕਾਰ ਬਣਾਉਣ ਦੀਆਂ ਅਟਕਲਾਂ ਗ਼ਲਤ ਨਹੀਂ ਸਨ |
ਉਂਜ ਡੇਰੇ ਵਲੋਂ ਪਹਿਲਾਂ ਹੀ ਤਲਵੰਡੀ ਸਾਬੋ ਤੋਂ ਅਜ਼ਾਦ ਤੌਰ 'ਤੇ ਚੋਣ ਲੜ ਰਹੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨੂੰ  ਖੁਲ੍ਹ ਕੇ ਹਮਾਇਤ ਦਿਤੀ ਹੋਈ ਹੈ | ਸੌਦਾ ਸਾਧ ਵਲੋਂ ਧੂਰੀ ਵਿਚ ਭਗਵੰਤ ਮਾਨ ਨੂੰ  ਹਮਾਇਤ ਦਾ ਐਲਾਨ ਕੀਤਾ ਗਿਆ | ਸੂਤਰਾਂ ਮੁਤਾਬਕ ਮੌਜੂਦਾ ਸਮੇਂ ਡੇਰਾ ਮੁੁਖੀ ਤੇ ਪ੍ਰਬੰਧਕ ਭਾਜਪਾ ਸਰਕਾਰ ਦੇ ਦਬਾਅ ਹੇਠ ਹਨ ਤੇ ਡੇਰਾ ਮੁਖੀ ਨੂੰ  ਫ਼ਰਲੋ ਵੀ ਹਰਿਆਣਾ ਸਰਕਾਰ ਦੇ ਰਹਿਮੋ-ਕਰਮ 'ਤੇ ਮਿਲੀ ਹੈ ਜਿਸਦੇ ਚਲਦੇ ਭਾਜਪਾ ਨੂੰ  ਅੱਖੋਂ ਓਹਲੇ ਕਰਨਾ ਸੰਭਵ ਨਹੀਂ ਸੀ ਜਿਸ ਕਾਰਨ ਬਹੁਤੇ ਥਾਵਾਂ 'ਤੇ ਭਾਜਪਾ ਤੇ ਅਕਾਲੀ ਦਲ ਦੇ ਉਮੀਦਾਵਰਾਂ ਦੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਡੇਰੇ ਦੇ ਸੂਤਰਾਂ ਮੁਤਾਬਕ ਇਕ ਹਲਕੇ ਨੂੰ  ਇਕਾਈ ਮੰਨ ਕੇ ਉਥੇ ਚੋਣ ਮੈਦਾਨ ਵਿਚ ਨਿੱਤਰੇ ਉਮੀਦਵਾਰਾਂ ਦੀ ਸਥਿਤੀ ਤੇ ਉਨ੍ਹਾਂ ਦੀ ਡੇਰਾ ਪ੍ਰੇਮੀਆਂ ਨਾਲ ਮਿਲ ਕੇ ਚੱਲਣ ਦੀ ਸੰਭਾਵਨਾ ਦੇ ਆਧਾਰ 'ਤੇ ਇਹ ਫ਼ੈਸਲਾ ਲਿਆ ਜਾ ਰਿਹਾ ਹੈ | ਇਹ ਵੀ ਸੂਚਨਾ ਮਿਲੀ ਹੈ ਕਿ ਸਿਆਸੀ ਕਮੇਟੀ ਦਾ ਫੈਸਲਾ ਹੇਠਾਂ ਜ਼ਿਲ੍ਹਾ ਪੱਧਰ ਦੀਆਂ ਕਮੇਟੀਆਂ ਤਕ ਪਹੁੰਚਾਇਆ ਗਿਆ ਹੈ, ਜਿਹੜੀਆਂ ਅੱਗੇ ਬਲਾਕ ਕਮੇਟੀਆਂ ਤੇ ਬਲਾਕ ਕਮੇਟੀਆਂ ਅੱਗੇ ਹੇਠਲੇ ਪੱਧਰ 'ਤੇ ਪਮੁੱਖ ਪ੍ਰੇਮੀਆਂ ਤੇ ਉਕਤ ਪ੍ਰਮੁੱਖ ਪ੍ਰੇਮੀ ਦੂਜੇ ਪ੍ਰੇਮੀਆਂ ਨੂੰ  ਜ਼ਬਾਨੀ ਇਹ ਸੁਨੇਹਾ ਦੇਣਗੇ | ਇਸ ਦੇ ਨਾਲ ਹੇਠਲੇ ਪੱਧਰ ਤਕ ਪ੍ਰੇਮੀਆਂ ਨੂੰ  ਕਮੇਟੀ ਦਾ ਫ਼ੈਸਲਾ ਕਿਸੇ ਹੋਰ ਨੂੰ  ਨਾ ਦੱਸਣ ਦੀਆਂ ਹਦਾਇਤਾਂ ਦਿਤੀਆਂ ਗਈਆਂ ਹਨ ਜਦੋਂਕਿ ਜਿਸ ਉਮੀਦਵਾਰ ਨੂੰ  ਹਮਾਇਤ ਦਿਤੀ ਜਾ ਰਹੀ ਹੈ, ਉਸ ਤਕ ਇਹ ਗੱਲ ਜ਼ਰੂਰ ਪਹੁੰਚਾਈ ਜਾ ਰਹੀ ਹੈ | ਇੱਥੇ ਦਸਣਾ ਬਣਦਾ ਹੈ ਕਿ ਡੇਰਾ ਸਿਰਸਾ ਦਾ ਮਾਲਵਾ ਪੱਟੀ ਅਧੀਨ ਆਉਂਦੀਆਂ 69 ਸੀਟਾਂ ਵਿਚੋਂ ਅੱਧੀਆਂ ਉਪਰ ਵੋਟ ਪ੍ਰਭਾਵ ਹੈ, ਜਿੰਨ੍ਹਾਂ ਵਿਚੋਂ ਕਈ ਸੀਟਾਂ ਉਪਰ ਉਹ ਜਿੱਤ ਹਾਰ ਵਿਚ ਉਲਟਫ਼ੇਰ ਕਰ ਸਕਦੇ ਹਨ | ਗੌਰਤਲਬ ਹੈ ਕਿ 2007 ਤੋਂ ਪਹਿਲਾਂ ਡੇਰਾ ਪ੍ਰੇਮੀ ਗੁਪਤ ਤੌਰ 'ਤੇ ਹੀ ਸਿਆਸੀ ਪਾਰਟੀਆਂ ਦੀ ਹਮਾਇਤ ਕਰਦਾ ਸੀ ਪ੍ਰੰਤੂ 2007 ਵਿਚ ਪਹਿਲੀ ਵਾਰ ਇੱਕਪਾਸੜ ਤੌਰ 'ਤੇ ਕਾਂਗਰਸ ਪਾਰਟੀ ਦੀ ਹਮਾਇਤ ਕੀਤੀ ਗਈ | ਹਾਲਾਂਕਿ ਮਾਲਵਾ ਪੱਟੀ 'ਚ ਕਾਂਗਰਸ ਨੂੰ  ਇਸਦਾ ਫ਼ਾਇਦਾ ਜ਼ਰੂਰ ਹੋਇਆ ਪ੍ਰੰਤੂ ਮਾਝਾ ਤੇ ਦੁਆਬਾ ਵਿਚ ਵੱਡੀ ਹਮਾਇਤ ਮਿਲਣ ਕਾਰਨ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣ ਗਈ ਸੀ, ਜਿਸਤੋਂ ਬਾਅਦ ਡੇਰਾ ਪ੍ਰੇਮੀਆਂ ਤੇ ਸਿੱਖਾਂ ਵਿਚਕਾਰ ਸ਼ੁਰੂ ਹੋਇਆ ਟਕਰਾਅ ਹੁਣ ਬੇਅਦਬੀਆਂ ਤਕ ਪਹੁੰਚ ਗਿਆ ਹੈ | ਜਿਸਦੇ ਚਲਦੇ ਕਿਸੇ ਵਿਵਾਦ ਤੋਂ ਬਚਣ ਲਈ ਡੇਰੇ ਦੀ ਸਿਆਸੀ ਕਮੇਟੀ ਵਲੋਂ ਸਿਆਸੀ ਹਮਾਇਤ ਕਰਨ ਦਾ ਫੈਸਲਾ ਚੁੱਪ ਚਪੀਤੇ ਲਾਗੂ ਕੀਤਾ ਜਾ ਰਿਹਾ ਹੈ |

 

 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement