
ਪੋਜੇਵਾਲ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਧਾਰਾ 279, 304 ਤਹਿਤ ਮੁਕੱਦਮਾ ਨੰਬਰ 10 ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਬਲਾਚੌਰ - ਦੇਸ਼ ਵਿਚ ਹਰ ਰੋਜ਼ ਸੜਕ ਦੁਰਘਟਨਾਵਾਂ ਵਾਪਰਨ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਕਈ ਥਾਵਾਂ ’ਤੇ ਆਵਾਰਾ ਪਸ਼ੂਆਂ ਕਾਰਨ, ਤੇਜ਼ ਰਫ਼ਤਾਰ ਜਾਂ ਹੋਰ ਕਈ ਕਾਰਨਾਂ ਕਰਕੇ ਹਾਦਸੇ ਵਾਪਰਦੇ ਹਨ। ਇਨ੍ਹਾਂ ਹਾਦਸਿਆਂ ’ਚ ਲੋਕਾਂ ਦੀ ਮੌਤ ਹੋਣ ਦੀਆਂ ਖ਼ਬਰਾਂ ਵੀ ਸੁਣਨ ਨੂੰ ਮਿਲਦੀਆਂ ਹਨ। ਅਜਿਹਾ ਹੀ ਮਾਮਲਾ ਪਿੰਡ ਬੂਥਗੜ੍ਹ ਦੇ 20 ਸਾਲਾ ਨੌਜਵਾਨ ਦੀ ਕਾਰ ਦੀ ਫੇਟ ਵੱਜਣ ਨਾਲ ਮੌਕੇ ’ਤੇ ਹੀ ਮੌਤ ਹੋਣ ਦਾ ਸਾਹਮਣੇ ਆਇਆ ਹੈ।
ਮ੍ਰਿਤਕ ਕਰਨਵੀਰ ਦੇ ਚਾਚਾ ਨੇ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਮੇਰਾ ਭਤੀਜਾ ਕਰਨਵੀਰ ਪਿੰਡ ਵਿਖੇ ਦੁੱਧ ਦੀ ਡੇਅਰੀ ਕਰਦਾ ਸੀ । ਐਤਵਾਰ ਸਵੇਰੇ ਉਹ ਦੋਵੇਂ ਮੱਲੇਵਾਲ ਜੰਗਲ ਦੇ ਨਾਲ-ਨਾਲ ਸੜਕ ’ਤੇ ਲੱਕੜਾਂ ਵੇਖਦੇ ਆ ਰਹੇ ਸਨ ਅਤੇ ਉਸ ਦਾ ਭਤੀਜਾ ਕਰਨਵੀਰ ਉਸ ਤੋਂ ਕੁਝ ਅੱਗੇ ਜਾ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ : ਗੰਗਸਰ ਜੈਤੋ ਦਾ ਇਤਿਹਾਸਕ ਮੋਰਚਾ, 21 ਫਰਵਰੀ 1924
ਇੰਨੀ ਦੇਰ ਨੂੰ ਪਿੱਛੇ ਆ ਰਹੀ ਸਿਲਵਰ ਰੰਗ ਦੀ ਕਾਰ ਨੇ ਅੱਗੇ ਜਾ ਰਹੇ ਮੇਰੇ ਭਤੀਜੇ ਨੂੰ ਫੇਟ ਮਾਰੀ, ਜਿਸ ਨਾਲ ਉਹ ਸੜਕ ’ਤੇ ਡਿੱਗ ਗਿਆ ਅਤੇ ਮੇਰੇ ਉਸ ਕੋਲ ਪਹੁੰਚਦਿਆਂ ਹੀ ਕਾਰ ਚਾਲਕ ਫਰਾਰ ਹੋ ਗਿਆ । ਮੇਰੇ ਭਤੀਜੇ ਕਰਨਵੀਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੋਜੇਵਾਲ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਧਾਰਾ 279, 304 ਤਹਿਤ ਮੁਕੱਦਮਾ ਨੰਬਰ 10 ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਯਾਦ 'ਚ ਕਬੱਡੀ ਟੂਰਨਾਮੈਂਟ 'ਤੇ ਗੈਂਗਸਟਰਾਂ ਦਾ ਸਾਇਆ! ਸਿੱਧੂ ਨੂੰ ਸਮਰਪਿਤ ਕਬੱਡੀ ਕੱਪ ਅਧਵਾਟੇ ਰੱਦ