ਇਸ ਵਾਰ ਸਿਰਫ 20 ਜਾਂ ਇਸ ਤੋਂ ਵੱਧ ਕਮਰੇ ਵਾਲੇ ਹੋਟਲਾਂ ਨੂੰ ਹੀ ਨੀਤੀ ਦਾ ਹਿੱਸਾ ਬਣਾਇਆ ਗਿਆ ਹੈ
ਮੁਹਾਲੀ : ਪੰਜਾਬ ਸਰਕਾਰ ਦੀ ਉਦਯੋਗਿਕ ਅਤੇ ਕਾਰੋਬਾਰੀ ਵਿਕਾਸ ਨੀਤੀ 2022 ਵਿੱਚ ਸੂਬੇ ਦੇ ਛੋਟੇ ਹੋਟਲਾਂ ਨੂੰ ਪਾਸੇ ਕਰ ਦਿੱਤਾ ਗਿਆ ਹੈ। ਜਿੱਥੇ ਪਿਛਲੇ ਸਾਲ 2017 ਦੀ ਨੀਤੀ ਵਿੱਚ 8 ਜਾਂ ਇਸ ਤੋਂ ਵੱਧ ਕਮਰੇ ਵਾਲੇ ਹੋਟਲਾਂ ਨੂੰ ਪਾਲਿਸੀ ਦਾ ਲਾਭ ਦਿੱਤਾ ਗਿਆ ਸੀ।
ਇਸ ਵਾਰ ਸਿਰਫ 20 ਜਾਂ ਇਸ ਤੋਂ ਵੱਧ ਕਮਰੇ ਵਾਲੇ ਹੋਟਲਾਂ ਨੂੰ ਹੀ ਨੀਤੀ ਦਾ ਹਿੱਸਾ ਬਣਾਇਆ ਗਿਆ ਹੈ। ਇੰਨਾ ਹੀ ਨਹੀਂ ਪਿਛਲੀ ਨੀਤੀ 'ਚ ਹੋਟਲਾਂ ਨੂੰ ਦਿੱਤੀ ਗਈ ਪ੍ਰਾਪਰਟੀ ਟੈਕਸ ਛੋਟ ਦਾ ਲਾਭ ਵੀ ਵਾਪਸ ਲੈ ਲਿਆ ਗਿਆ ਹੈ। ਬਾਰਡਰ ਜ਼ੋਨ ਤੋਂ ਬਾਹਰ ਦੇ ਗੈਰ-ਬਾਸਮਤੀ ਰਾਈਸ ਸ਼ੈਲਰ ਨੂੰ ਵੀ ਨੀਤੀ ਦੇ ਲਾਭ ਤੋਂ ਬਾਹਰ ਰੱਖਿਆ ਗਿਆ ਹੈ।
ਹੋਟਲ ਸਨਅਤ ਦੀ ਗੱਲ ਕਰੀਏ ਤਾਂ ਸੂਬੇ ਦੇ 70 ਫ਼ੀਸਦੀ ਹੋਟਲਾਂ ਨੂੰ ਨਵੀਂ ਸਨਅਤੀ ਨੀਤੀ ਦੇ ਲਾਭਾਂ ਤੋਂ ਬਾਹਰ ਰੱਖਿਆ ਗਿਆ ਹੈ। ਦੇਸ਼-ਵਿਦੇਸ਼ ਤੋਂ ਸ਼ਰਧਾਲੂ ਸੈਰ ਸਪਾਟਾ ਸਥਾਨ ਅੰਮ੍ਰਿਤਸਰ ਵਿਖੇ ਆਉਂਦੇ ਹਨ। ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ 480 ਦੇ ਕਰੀਬ ਹੋਟਲ ਹਨ ਅਤੇ ਇਨ੍ਹਾਂ ਵਿੱਚੋਂ 85% ਹੋਟਲ 20 ਕਮਰਿਆਂ ਤੋਂ ਹੇਠਾਂ ਹਨ, ਜਿਨ੍ਹਾਂ ਵਿੱਚ ਗੈਸਟ ਹਾਊਸ, ਲੌਂਜ ਆਦਿ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ : ਅਸਦੁਦੀਨ ਓਵੈਸੀ ਦੇ ਸਰਕਾਰੀ ਬੰਗਲੇ 'ਤੇ ਦੇਰ ਰਾਤ ਅਣਪਛਾਤੇ ਲੋਕਾਂ ਨੇ ਕੀਤਾ ਪਥਰਾਅ, ਹਰਕਤ 'ਚ ਦਿੱਲੀ ਪੁਲਿਸ
ਬਹੁਤੇ ਸੈਲਾਨੀ ਸ਼੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਬਣੇ ਛੋਟੇ-ਛੋਟੇ ਹੋਟਲਾਂ ਵਿੱਚ ਠਹਿਰਨਾ ਹੀ ਉਚਿਤ ਸਮਝਦੇ ਹਨ ਤਾਂ ਜੋ ਉਹ ਆਸ-ਪਾਸ ਦੇ ਸਥਾਨਾਂ ਦੇ ਦਰਸ਼ਨ ਕਰ ਸਕਣ। ਅੰਮ੍ਰਿਤਸਰ ਦੇ ਜ਼ਿਆਦਾਤਰ ਹੋਟਲ ਚਾਰਦੀਵਾਰੀ ਵਾਲੇ ਸ਼ਹਿਰ ਦੇ ਅੰਦਰ ਹਨ। ਇਸ ਥਾਂ 'ਤੇ ਛੋਟੀਆਂ-ਛੋਟੀਆਂ ਗਲੀਆਂ ਵਿਚ ਛੋਟੇ-ਛੋਟੇ ਹੋਟਲ ਬਣੇ ਹੋਏ ਹਨ। ਜਿਸ ਦਾ ਅਸਰ ਹੋਵੇਗਾ।