ਪੰਜਾਬ ਸਰਕਾਰ ਨੇ 14500 ਕਰੋੜ ਸਰਕਾਰੀ ਮੁਲਾਜ਼ਮਾਂ ਦਾ ਕੀਤਾ ਜਾਰੀ, ਸੁਣੋ ਵਿੱਤ ਮੰਤਰੀ ਹਰਪਾਲ ਚੀਮਾ ਨੇ ਕੀ ਕਿਹਾ
Published : Feb 20, 2025, 6:57 pm IST
Updated : Feb 20, 2025, 6:57 pm IST
SHARE ARTICLE
Punjab government released Rs 14500 crore for government employees, listen to what Finance Minister Harpal Cheema said
Punjab government released Rs 14500 crore for government employees, listen to what Finance Minister Harpal Cheema said

13000 ਹਜ਼ਾਰ ਅਧਿਆਪਕਾਂ ਨੂੰ ਪੱਕਾ ਕਰਕੇ ਉਨ੍ਹਾਂ ਦੀ ਤਨਖਾਹ ਵਿੱਚ ਵੀ ਵਾਧਾ ਕੀਤਾ ਹੈ।

ਚੰਡੀਗੜ੍ਹ :  ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਗਵੰਤ ਸਿੰਘ ਮਾਨ ਦੀ  ਸਰਕਾਰ ਨੇ ਮੁਲਾਜਮਾਂ ਦਾ ਬਕਾਇਆ ਜਾਰੀ ਕਰਨਾ ਸਾਡਾ ਫਰਜ ਸੀ। ਉਨ੍ਹਾਂ ਨੇ ਕਿਹਾ ਹੈ ਕਿ  ਰਿਟਾਇਰ ਹੋਏ ਚੁੱਕੇ ਮੁਲਾਜ਼ਮਾਂ ਅਤੇ ਜੋ ਸਰੀਰ ਛੱਡ ਚੁੱਕੇ ਹਨ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ  ਨੂੰ ਪੈਸੇ ਦਿੱਤੇ ਜਾ ਰਹੇ ਹਨ।
ਵਿੱਤ ਮੰਤਰੀ ਚੀਮਾ ਨੇ ਕਿਹਾ ਹੈ ਕਿ 14500 ਕਰੋੜ ਰੁਪਏ ਸਰਕਾਰੀ ਮੁਲਾਜ਼ਮਾਂ ਨੂੰ ਜਾਰੀ  ਕੀਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ 13000 ਹਜ਼ਾਰ ਅਧਿਆਪਕਾਂ ਨੂੰ ਪੱਕਾ ਕੀਤਾ ਅਤੇ  ਫਿਰ 6000 ਤੋਂ ਤਨਖਾਹ ਵਧਾ ਕੇ 23000 ਕੀਤੀ। ਉਨਾਂ ਨੇ ਕਿਹਾ ਹੈ ਕਿ ਛੇਵੇਂ ਪੇ ਕਮਿਸ਼ਨ  ਵੀ ਲਾਗੂ ਕਰ ਦਿੱਤਾ ਹੈ।

ਵਿੱਤ ਮੰਤਰੀ ਚੀਮਾ ਨੇ ਕਿਹਾ ਹੈ ਕਿ ਪੁਰਾਣੀਆਂ ਸਰਕਾਰਾਂ ਰਾਜਨੀਤੀ ਢੰਗ ਨਾਲ ਸੋਚਦੀਆ  ਸ ਨ ਉਹ ਵੋਟਾਂ ਵੇਲੇ ਹੀ ਰੁਪਏ ਜਾਰੀ ਕਰਦੇ ਸਨ ਪਰ ਅਸੀਂ ਪਹਿਲਾਂ ਹੀ ਜਾਰੀ ਕਰ ਰਹੇ  ਹਨ। ਉਨ੍ਹਾਂ ਨੇ ਕਿਹਾ ਹੈ ਕਿ ਜਿਵੇਂ ਹੀ ਮਾਲੀਆਂ ਆ ਰਿਹਾ ਹੈ ਉਵੇਂ ਮੁਲਾਜ਼ਮਾਂ ਨੂੰ ਜਾਰੀ ਕਰ  ਰਹੇ ਹਨ।

ਵਿੱਤ ਮੰਤਰੀ ਨੇ ਕਿਹਾ ਹੈ ਕਿ ਜੀਐਸਟੀ ਵਧਾ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਜਦੋ ਮਾਲੀਆਂ  ਵੱਧੇਗਾ ਤਾਂ ਇਹ ਰੁਪਇਆ ਲੋਕਾਂ ਦੀ ਭਲਾਈ ਲਈ ਹੀ ਲੱਗ ਰਿਹਾ ਹੈ।  ਵਿੱਤ ਮੰਤਰੀ ਨੇ ਕਿਹਾ ਹੈ ਕਿ ਜੀਐੱਸਟੀ ਸਕੀਮ ਨੂੰ ਲੈ ਕੇ ਲੋਕਾਂ ਵਿੱਚ ਜਾਗਰੂਕਤਾ ਆਈ ਹੈ। ਹੁਣ ਗ੍ਰਾਹਕ ਹਮੇਸ਼ਾ ਦੁਕਾਨ ਤੋਂ ਬਿੱਲ ਮੰਗਦਾ ਹੈ। ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹਰ ਚੀਜ਼ ਨੂੰ ਖਰੀਦਣ ਲਈ ਬਿੱਲ ਮੰਗਣਾ ਚਾਹੀਦਾ ਹੈ।

ਵਿੱਤ ਮੰਤਰੀ ਨੇ ਕਿਹਾ ਹੈ ਕਿ ਜਿਨ੍ਹਾਂ  ਨੇ ਬਿੱਲ ਲਏ ਹਨ ਉਨ੍ਹਾਂ ਨੂੰ 2 ਕਰੋੜ ਰੁਪਏ ਇਨਾਮ ਰਾਸ਼ੀ ਵੀ ਦਿੱਤੀ ਹੈ। ਜਿਹੜੇ ਬਿੱਲ ਜਾਅਲੀ ਪਾਏ ਗਏ ਸਨ ਉਨ੍ਹਾਂ ਦੁਕਾਨਦਾਰਾਂ ਤੋਂ 8 ਕਰੋੜ ਰੁਪਏ ਜੁਰਮਾਨਾ ਵੀ ਇੱਕਠਾ ਕੀਤਾ ਹੈ।ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਹੈ ਕਿ ਪੰਜਾਬ ਵਿਚੋਂ ਟੈਕਸ ਚੋਰੀ ਖਤਮ ਕਰਨੀ ਹੈ। ਉਨ੍ਹਾਂ  ਨੇ ਕਿਹਾ ਹੈ ਕਿ ਲੋਕਾਂ ਨੂੰ  ਬਿੱਲ ਲੈ ਕੇ ਪੰਜਾਬ ਸਰਕਾਰ ਨੂੰ ਸਹਿਯੋਗ ਦੇਣਾ ਚਾਹੀਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement