
ਤਸਕਰਾਂ ਦੀ 1.15 ਕਰੋੜ ਦੀ ਸਪੰਤੀ ਕੀਤੀ ਜ਼ਬਤ
ਬਰਨਾਲਾ : ਬਰਨਾਲਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ। ਬਰਨਾਲਾ ਪੁਲਿਸ ਨੇ ਡਰੱਗ ਤਸਕਰਾਂ ਦੀ 1.15 ਕਰੋੜ ਦੀ ਸੰਪਤੀ ਨੂੰ ਜਬਤ ਕੀਤਾ ਹੈ। ਪੁਲਿਸ ਨੇ 3 ਨਸ਼ਾ ਤਸਕਰਾਂ ਉੱਤੇ ਕਾਰਵਾਈ ਕੀਤੀ ਹੈ। ਪੁਲਿਸ ਅਧਿਕਾਰੀਆਂ ਨੇ ਡਰੱਗ ਤਸਕਰਾਂ ਦੇ ਘਰਾਂ ਉੱਤੇ ਸੰਪਤੀ ਨੂੰ ਜ਼ਬਤ ਕਰਨ ਦੇ ਆਰਡਰ ਵੀ ਚਿਪਕਾ ਦਿੱਤੇ ਹਨ। ਇਹ ਕਾਰਵਾਈ ਬਰਨਾਲਾ ਦੇ 2 ਅਤੇ ਸ਼ੇਰਪੁਰ ਦੇ ਇੱਕ ਨਸ਼ਾ ਤਸਕਰ ਦੇ ਖਿਲਾਫ ਕੀਤੀ ਗਈ ਹੈ।
ਇਸ ਮੌਕੇ ਡੀਐਸਪੀ ਬਰਨਾਲਾ ਨੇ ਕਿਹਾ ਕਿ ਕਿਸੀ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਜੇ ਕੋਈ ਵੀ ਸ਼ਖਸ ਨਸ਼ਾ ਤਸਕਰੀ ਕਰਕੇ ਸਪੰਤੀ ਬਣਾਉਂਦਾ ਹੈ ਤਾਂ ਉਸਦਾ ਵੀ ਇਹੋ ਹਸ਼ਰ ਕੀਤਾ ਜਾਵੇਗਾ। ਡੀਐਸਪੀ ਸਤਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਨਸ਼ੇ ਦੇ ਵਿਰੁੱਧ ਇਹ ਮੁਹਿੰਮ ਚਲਾਈ ਗਈ ਹੈ, ਜਿਸਦੇ ਤਹਿਤ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਬਰਨਾਲਾ ਦੇ ਗੁਰ ਤੇਗ ਬਹਾਦਰ ਨਗਰ ਨਿਵਾਸੀ ਜਸਵੀਰ ਸਿੰਘ ਦੇ ਮਕਾਨ ਨੂੰ ਫ੍ਰੀਜ਼ ਕੀਤਾ ਗਿਆ ਹੈ। ਇਸਦੇ ਇਲਾਵਾ ਰਾਮਬਾਗ ਦੀ ਪਿਛਲੀ ਬਸਤੀ ਦੇ ਵਿੱਚ ਮਲਕੀਤ ਸਿੰਘ ਤੇ ਮਨੀ ਨੂੰ ਦੋ ਵੱਖ-ਵੱਖ ਰਿਹਾਇਸ਼ੀ ਮਕਾਨ ਤੇ ਇੱਕ ਸਵਿਫਟ ਕਾਰ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ। ਇਸਦੇ ਇਲਾਵਾ ਸ਼ੇਰਪੁਰ ਨਿਵਾਸੀ ਮੋਨਾ ਨਾਮਕ ਮਹਿਲਾ ਦੇ ਮਕਾਨ ਨੂੰ ਵੀ ਫ੍ਰੀਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਬਤ ਕੀਤੀ ਕੁੱਲ ਸੰਪਤੀ ਦੀ ਕੁੱਲ ਕੀਮਤ 1 ਕੋਰੜ 15 ਲੱਖ ਰੁਪਏ ਹੈ। ਉਨ੍ਹਾਂ ਕਿਹਾ ਜਿਨ੍ਹਾਂ ਮੁਲਜ਼ਮਾਂ ਦੀ ਸੰਪਤੀ ਸੀਜ਼ ਕੀਤੀ ਹੈ ਉਹ ਨਸ਼ਾ ਤਸਕਰੀ ਦੇ ਮਾਮਲਿਆ ਦੇ ਵਿੱਚ ਸ਼ਾਮਲ ਸਨ ਜਿਸ ਕਾਰਨ ਇਨ੍ਹਾਂ ਖਿਲਾਫ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ।