ਇਰਾਕ 'ਚ ਕਤਲ ਹੋਏ 39 ਭਾਰਤੀਆਂ 'ਚੋਂ 31 ਪੰਜਾਬੀ, ਸੂਚੀ ਆਈ ਸਾਹਮਣੇ
Published : Mar 20, 2018, 2:45 pm IST
Updated : Mar 20, 2018, 2:45 pm IST
SHARE ARTICLE
iraq
iraq

ਇਰਾਕ 'ਚ ਕਤਲ ਹੋਏ 39 ਭਾਰਤੀਆਂ 'ਚੋਂ 31 ਪੰਜਾਬੀ, ਸੂਚੀ ਆਈ ਸਾਹਮਣੇ

ਹੁਸ਼ਿਆਰਪੁਰ : ਕਰੀਬ 4 ਸਾਲ ਪਹਿਲਾਂ ਇਰਾਕ ਦੇ ਸ਼ਹਿਰ ਮੋਸੂਲ 'ਚ ਆਈ.ਐਸ.ਆਈ.ਐਸ. ਅਤਿਵਾਦੀਆਂ ਦੇ ਚੰਗੁਲ 'ਚ ਫਸੇ ਲਾਪਤਾ ਚਲ ਰਹੇ 39 ਭਾਰਤੀਆਂ ਦੇ ਬਾਰੇ ਮੰਗਲਵਾਰ ਦੁਪਹਿਰ ਰਾਜ ਸਭਾ 'ਚ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਜਿਵੇਂ ਹੀ ਬਿਆਨ ਦਿਤਾ ਇਰਾਕ 'ਚ ਸਾਰੇ 39 ਭਾਰਤੀਆਂ ਦੀ ਮੌਤ ਹੋ ਚੁਕੀ ਹੈ, ਇਸ ਨੂੰ ਸੁਣਦੇ ਹੀ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ 'ਚ ਹਾਹਾਕਾਰ ਮਚ ਗਈ। ਇਨ੍ਹਾਂ 39 ਭਾਰਤੀਆਂ 'ਚ ਹੁਸ਼ਿਆਰਪੁਰ ਦੇ 2 ਨੌਜਵਾਨ ਕਮਲਜੀਤ ਸਿੰਘ ਅਤੇ ਗੁਰਦੀਪ ਸਿੰਘ ਸਮੇਤ 31 ਪੰਜਾਬ ਦੇ ਹੀ ਹਨ।

sushma sawrajsushma sawraj

ਹੁਸ਼ਿਆਰਪੁਰ ਦੇ ਕਮਲਜੀਤ ਸਿੰਘ ਦੀ ਮਾਂ ਸੰਤੋਸ਼ ਕੁਮਾਰੀ ਅਤੇ ਪਿਤਾ ਪ੍ਰੇਮ ਸਿੰਘ, ਹੁਸ਼ਿਆਰਪੁਰ ਜ਼ਿਲੇ ਦੇ ਹੀ ਪਿੰਡ ਜੈਤਪੁਰ ਦੇ ਹੀ ਨੌਜਵਾਨ ਗੁਰਦੀਪ ਸਿੰਘ ਦੀ ਪਤਨੀ ਅਨੀਤਾ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਉਨ੍ਹਾਂ ਨੂੰ ਇਸ ਗੱਲ ਦਾ ਮਲਾਲ ਹੈ ਕਿ ਭਾਰਤ ਸਰਕਾਰ ਸਾਨੂੰ ਕਿਉਂ ਇੰਨੇ ਸਾਲਾਂ ਤੋਂ ਵਰਗਲਾ ਰਹੀ ਸੀ ਕਿ ਸਾਰੇ 39 ਭਾਰਤੀ ਸੁਰੱਖਿਅਤ ਹਨ। ਜਦੋਂ ਪਰਿਵਾਰ ਵਾਲਿਆਂ ਨੂੰ ਦੱਸਿਆ ਗਿਆ ਕਿ ਭਾਰਤ ਸਰਕਾਰ ਨੇ ਡੀ. ਐੱਨ. ਏ. ਟੈਸਟ ਦੇ ਸੈਂਪਲ ਮਿਲਣ ਦੇ ਬਾਅਦ ਹੁਣ ਸਬੂਤ ਦੇ ਨਾਲ ਬਿਆਨ ਦੇ ਰਹੀ ਹੈ ਤਾਂ ਪਰਿਵਾਰ ਦੇ ਸਬਰ ਦਾ ਬੰਨ੍ਹ ਟੁੱਟ ਗਿਆ। 

mothersmothers

ਇਹ ਰਹੀ ਪੰਜਾਬ ਦੇ ਨੌਜਵਾਨਾਂ ਦੀ ਸੂਚੀ 
ਕਮਲਜੀਤ ਸਿੰਘ- ਹੁਸ਼ਿਆਰਪੁਰ, ਗੁਰਦੀਪ ਸਿੰਘ-ਹੁਸ਼ਿਆਰਪੁਰ, ਨਿਸ਼ਾਨ ਸਿੰਘ-ਅੰਮ੍ਰਿਤਸਰ, ਮਨਜਿੰਦਰ ਸਿੰਘ-ਅੰਮ੍ਰਿਤਸਰ, ਜਤਿੰਦਰ ਸਿੰਘ-ਅੰਮ੍ਰਿਤਸਰ, ਹਰਸਿਮਰਨਜੀਤ ਸਿੰਘ-ਅੰਮ੍ਰਿਤਸਰ, ਸੋਨੂੰ-ਅੰਮ੍ਰਿਤਸਰ ,ਗੁਰਚਰਨ ਸਿੰਘ-ਅੰਮ੍ਰਿਤਸਰ, ਰਣਜੀਤ ਸਿੰਘ-ਅੰਮ੍ਰਿਤਸਰ, ਕੰਵਲਜੀਤ ਸਿੰਘ-ਬਟਾਲਾ, ਹਰੀਸ਼ ਕੁਮਾਰ-ਬਟਾਲਾ, ਮਲਕੀਤ ਸਿੰਘ    -ਬਟਾਲਾ, ਰਾਕੇਸ਼-    ਗੁਰਦਾਸਪੁਰ, ਧਰਮਿੰਦਰ ਕੁਮਾਰ-ਗੁਰਦਾਸਪੁਰ, ਗੋਬਿੰਦ ਸਿੰਘ-ਕਪੂਰਥਲਾ, ਬਲਵੰਤ ਰਾਏ-ਜਲੰਧਰ, ਕੁਲਵਿੰਦਰ ਸਿੰਘ-ਜਲੰਧਰ, ਰੂਪਲਾਲ-ਜਲੰਧਰ, ਸੁਰਜੀਤ ਸਿੰਘ-ਜਲੰਧਰ, ਦਵਿੰਦਰ ਸਿੰਘ-ਜਲੰਧਰ, ਰਵਿੰਦਰ ਕੁਮਾਰ- ਜਲੰਧਰ, ਪ੍ਰੀਤਪਾਲ ਸ਼ਰਮਾ-ਧੁਰੀ, ਅਮਨ ਕੁਮਾਰ-ਹਿਮਾਚਲ ਪ੍ਰਦੇਸ਼, ਇੰਦਰਜੀਤ-ਹਿਮਾਚਲ ਪ੍ਰਦੇਸ਼, ਸੰਦੀਪ ਕੁਮਾਰ-ਹਿਮਾਚਲ ਪ੍ਰਦੇਸ਼, 
ਸੰਦੀਪ- ਬਿਹਾਰ।  

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement