
ਸਰਹੱਦ ਤੋਂ 9 ਪੈਕਟ ਹੈਰੋਇਨ ਤੇ ਹਥਿਆਰਾਂ ਸਮੇਤ ਦੋ ਪਾਕਿਸਤਾਨੀ ਤਸਕਰ ਤੋਂ ਕਾਬੂ
ਫ਼ਾਜ਼ਿਲਕਾ : ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਅਬੋਹਰ ਸੈਕਟਰ 'ਚ ਜਲਾਲਾਬਾਦ ਦੀ ਚੌਕੀ ਨੇੜੇ ਐਸ.ਐਸ.ਵਾਲਾ ਵਿਖੇ ਬੀ.ਐਸ.ਐਫ. ਦੀ 2 ਬਟਾਲੀਅਨ ਵਲੋਂ 9 ਪੈਕਟ ਹੈਰੋਇਨ (ਦੋ ਕਿਲੋ 9.70 ਗਰਾਮ) , ਦੋ ਪਿਸਟਲ 30 ਬੋਰ, 4 ਮੈਗਜ਼ੀਨ , 36 ਜ਼ਿੰਦਾ ਰੌਂਦ, ਇਕ ਚਾਕੂ, 270 ਰੁਪਏ ਪਾਕਿਸਤਾਨੀ ਕਰੰਸੀ, ਦੋ ਮੋਬਾਈਲ ਫ਼ੋਨ, ਤਿੰਨ ਸਿਮ ਕਾਰਡ, 14 ਪੈਕਟ ਵੱਡੇ ਸਿਗਰਟ ਸਮੇਤ ਦੋ ਪਾਕਿਸਤਾਨੀ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਗਈ ਹੈ।
Two Pak smugglers arrested with 9 packets heroin on border
ਫੜੇ ਗਏ ਤਸਕਰਾਂ ਦੀ ਪਹਿਚਾਣ ਮੁਹੰਮਦ ਅਸਲਮ ਤੇ ਮੁਹੰਮਦ ਸਕੀਲ ਵਜੋਂ ਜ਼ਿਲ੍ਹਾ ਕਸੂਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਬੀਐਸਐਫ ਦੀ ਟੀਮ ਸਰਹੱਦ 'ਤੇ ਗਸ਼ਤ ਕਰ ਰਹੀ ਸੀ ਕਿ ਅਚਾਨਕ ਹਲਚਲ ਦਿਖਾਈ ਦਿਤੀ, ਜਿਸ ਤੋਂ ਬਾਅਦ ਬੀਐਸਐਫ ਟੀਮ ਨੇ ਕਾਰਵਾਈ ਕਰਦੇ ਹੋਏ ਪਾਕਿਸਤਾਨੀ ਤਸਕਰਾਂ ਨੂੰ ਨਸ਼ੇ ਅਤੇ ਹਥਿਆਰਾਂ ਸਮੇਤ ਦਬੋਚ ਲਿਆ।
Two Pak smugglers arrested with 9 packets heroin on border
ਦੱਸ ਦੇਈਏ ਕਿ ਬੀਤੇ ਦਿਨ ਸਰਹੱਦੀ ਸੁਰੱਖਿਆ ਬਲ ਨੇ ਸਰਹੱਦੀ ਪਿੰਡ ਕੱਕੜ ਕੋਲੋਂ 5 ਪੈਕਟ ਹੈਰੋਇਨ ਬਰਾਮਦ ਕੀਤੀ ਹੈ , ਜਿਸ ਦੀ ਬਾਜ਼ਾਰ 'ਚ ਕੀਮਤ ਸਾਢੇ 12 ਕਰੋੜ ਦੱਸੀ ਗਈ ਸੀ। ਇਨ੍ਹਾਂ ਘਟਨਾਵਾਂ ਦੇ ਚਲਦੇ ਬੀਐਸਐਫ ਨੇ ਸਰਹੱਦ 'ਤੇ ਚੌਕਸੀ ਹੋਰ ਜ਼ਿਆਦਾ ਵਧਾ ਦਿਤੀ ਹੈ।